ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ 30 ਮਈ ਨੂੰ ਸ਼ਾਮ 7 ਵਜੇ ਚੁੱਕਣਗੇ ਸਹੁੰ, ਰਾਸ਼ਟਰਪਤੀ ਭਵਨ ਨੇ ਟਵੀਟ ਕਰ ਦਿੱਤੀ ਜਾਣਕਾਰੀ

pm
ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ 30 ਮਈ ਨੂੰ ਸ਼ਾਮ 7 ਵਜੇ ਚੁੱਕਣਗੇ ਸਹੁੰ, ਰਾਸ਼ਟਰਪਤੀ ਭਵਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ 30 ਮਈ ਨੂੰ ਸ਼ਾਮ 7 ਵਜੇ ਚੁੱਕਣਗੇ ਸਹੁੰ, ਰਾਸ਼ਟਰਪਤੀ ਭਵਨ ਨੇ ਟਵੀਟ ਕਰ ਦਿੱਤੀ ਜਾਣਕਾਰੀ,ਨਵੀਂ ਦਿੱਲੀ: 17ਵੀਆਂ ਲੋਕ ਸਭਾ ਚੋਣਾਂ ‘ਚ NDA ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਜਿਸ ‘ਚ ਵੱਡੀ ਲੀਡ ਲੈ ਕੇ ਇੱਕ ਵਾਰ ਫਿਰ ਤੋਂ ਦੇਸ਼ ਦੀ ਕਮਾਨ ਸੰਭਾਲਣ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਇੱਕ ਵਾਰ ਫ਼ਿਰ ਸੱਤਾ ‘ਚ ਵਾਪਸ ਆ ਰਹੇ ਹਨ। ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ‘ਚ ਸਹੁੰ ਚੁੱਕਣਗੇ।

pm
ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ 30 ਮਈ ਨੂੰ ਸ਼ਾਮ 7 ਵਜੇ ਚੁੱਕਣਗੇ ਸਹੁੰ, ਰਾਸ਼ਟਰਪਤੀ ਭਵਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਜਿਸ ਦੀ ਜਾਣਕਾਰੀ ਰਾਸ਼ਟਰਪਤੀ ਭਵਨ ਨੇ ਟਵੀਟ ਕਰ ਦਿੱਤੀ ਹੈ। ਟਵੀਟ ‘ਚ ਲਿਖਿਆ ਹੈ ਕਿ ਮੋਦੀ ਦਾ ਸਹੁੰ ਚੁੱਕ ਸਮਾਗਮ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ‘ਚ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਉਹਨਾਂ ਨਾਲ ਦੂਸਰੇ ਮੰਤਰੀ ਵੀ ਸਹੁੰ ਚੁੱਕਣਗੇ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 16ਵੀ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋ ਰਹੀ ਹੈ।ਇਸ ਵਾਰ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ 16 ਮਈ ਨੂੰ ਵੋਟਾਂ ਪੈ ਗਈਆਂ ਸਨ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ 26 ਮਈ ਨੂੰ ਸਹੁੰ ਚੁੱਕੀ ਸੀ।

pm
ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ 30 ਮਈ ਨੂੰ ਸ਼ਾਮ 7 ਵਜੇ ਚੁੱਕਣਗੇ ਸਹੁੰ, ਰਾਸ਼ਟਰਪਤੀ ਭਵਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਲੋਕ ਸਭਾ ਚੋਣਾਂ 2019 ਦੇ ਚੋਣ ਨਤੀਜੇ ਐਲਾਨੇ ਗਏ ਹਨ।ਜਿਸ ਵਿੱਚ ਭਾਜਪਾ ਨੂੰ ਬਹੁਤ ਬਹੁਮਤ ਮਿਲਿਆ ਅਤੇ 300 ਦਾ ਅੰਕੜਾ ਪਾਰ ਕੀਤਾ ਹੈ।

-PTC News