Thu, Apr 25, 2024
Whatsapp

ਦੇਸ਼ ਦੇ ਨਾਮ PM ਮੋਦੀ ਦਾ ਸੰਬੋਧਨ, ਤਾਜ਼ਾ ਹਾਲਾਤ ਨੂੰ ਲੈ ਕੇ ਕੀਤੀ ਚਰਚਾ

Written by  Baljit Singh -- June 07th 2021 05:26 PM
ਦੇਸ਼ ਦੇ ਨਾਮ PM ਮੋਦੀ ਦਾ ਸੰਬੋਧਨ, ਤਾਜ਼ਾ ਹਾਲਾਤ ਨੂੰ ਲੈ ਕੇ ਕੀਤੀ ਚਰਚਾ

ਦੇਸ਼ ਦੇ ਨਾਮ PM ਮੋਦੀ ਦਾ ਸੰਬੋਧਨ, ਤਾਜ਼ਾ ਹਾਲਾਤ ਨੂੰ ਲੈ ਕੇ ਕੀਤੀ ਚਰਚਾ

ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਸੋਮਵਾਰ ਸ਼ਾਮ ਪੰਜ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਤਾਜ਼ਾ ਹਾਲਤ ਨੂੰ ਲੈ ਕੇ ਚਰਚਾ ਕੀਤੀ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ਦੀ ਲੜਾਈ ਜਾਰੀ ਹੈ, ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਭਾਰਤ ਵੀ ਬਹੁਤ ਵੱਡੇ ਦਰਦ ਤੋਂ ਗੁਜ਼ਰਿਆ ਹੈ। ਪੜੋ ਹੋਰ ਖਬਰਾਂ: Delta ਵੈਰੀਏਂਟ 40 ਫੀਸਦੀ ਜ਼ਿਆਦਾ ਖਤਰਨਾਕ, ਬ੍ਰਿਟੇਨ ਨੇ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਵੀ ਕੀਤਾ ਅਲਰਟ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਈ ਲੋਕਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ, ਅਜਿਹੇ ਸਾਰੇ ਪਰਿਵਾਰਾਂ ਦੇ ਨਾਲ ਮੇਰੀ ਹਮਦਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜਿਹੀ ਮਹਾਮਾਰੀ 100 ਸਾਲ ਵਿਚ ਨਹੀਂ ਆਈ, ਦੇਸ਼ ਨੇ ਕਈ ਮੋਰਚਿਆਂ ਉੱਤੇ ਇਕੱਠੇ ਲੜਾਈ ਲੜੀ ਹੈ। ਪੜੋ ਹੋਰ ਖਬਰਾਂ: ਰੇਪ ਕੇਸ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਮਿਲਣ ਪਹੁੰਚੀ ਹਨੀਪ੍ਰੀਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਡੇਢ ਸਾਲ ਵਿਚ ਹੈਲਥ ਕੇਅਰ ਸਟ੍ਰਕਚਰ ਨੂੰ ਵਧਾਇਆ ਗਿਆ। ਮੈਡੀਕਲ ਆਕਸੀਜਨ ਦੀ ਇੰਨੀ ਕਮੀ ਕਦੇ ਨਹੀਂ ਹੋਈ, ਫੌਜ ਦੀਆਂ ਤਿੰਨਾਂ ਟੁਕੜੀਆਂ ਨੂੰ ਲਗਾਇਆ ਗਿਆ ਅਤੇ ਦੁਨੀਆ ਦੇ ਹਰ ਕੋਨੇ ਤੋਂ ਜੋ ਕੁਝ ਲਿਆਇਆ ਜਾ ਸਕਦਾ ਸੀ, ਉਹ ਕੀਤਾ ਗਿਆ। ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ -PTC News


Top News view more...

Latest News view more...