Sat, Apr 20, 2024
Whatsapp

PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ

Written by  Shanker Badra -- August 15th 2020 02:33 PM
PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ

PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ

PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ:ਨਵੀਂ ਦਿੱਲੀ : ਅੱਜ 74ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਉੱਤੇ ਤਿਰੰਗਾ ਲਹਿਰਾਇਆ ਹੈ। ਇਸ ਮੌਕੇ ਪੀਐਮ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਵੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ 74 ਵੇਂ ਅਜ਼ਾਦੀ ਦਿਹਾੜੇ ਦੇ ਮੌਕੇ 'ਇਕ ਰਾਸ਼ਟਰ ਇਕ ਸਿਹਤ ਕਾਰਡ' ਦਾ ਐਲਾਨ ਕੀਤਾ ਹੈ। [caption id="attachment_424463" align="aligncenter" width="300"] PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ[/caption] ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਤੋਂ ਦੇਸ਼ ਵਿਚ ਇਕ ਹੋਰ ਵੱਡੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਹ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਹੈ। ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਭਾਰਤ ਦੇ ਸਿਹਤ ਸੈਕਟਰ ਵਿਚ ਇੱਕ ਨਵੀਂ ਕ੍ਰਾਂਤੀ ਲਿਆਏਗਾ।'ਹੁਣ ਤੁਹਾਡੇ ਹਰ ਟੈਸਟ, ਹਰ ਬਿਮਾਰੀ, ਕਿਹੜੇ ਡਾਕਟਰ ਨੇ ਤੁਹਾਨੂੰ ਕਿਹੜੀ ਦਵਾਈ ਦਿੱਤੀ, ਕਦੋਂ, ਤੁਹਾਡੀਆਂ ਰਿਪੋਰਟਾਂ ਕੀ ਸਨ, ਇਹ ਸਾਰੀ ਜਾਣਕਾਰੀ ਇਸ ਇੱਕ ਹੈਲਥ ਆਈਡੀ ਵਿੱਚ ਪਾਈ ਜਾਵੇਗੀ। [caption id="attachment_424464" align="aligncenter" width="300"] PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ[/caption] ਇਸ ਮਿਸ਼ਨ ਦੇ ਤਹਿਤ ਡਾਕਟਰ ਦੇ ਵੇਰਵਿਆਂ ਦੇ ਨਾਲ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਦੀ ਜਾਣਕਾਰੀ ਇੱਕ ਐਪ 'ਤੇ ਉਪਲਬਧ ਹੋਵੇਗੀ। ਇਸ ਐਪ ਨੂੰ ਡਾਉਨਲੋਡ ਕਰਕੇ ਤੁਹਾਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ, ਜਿਸ ਤੋਂ ਬਾਅਦ ਤੁਹਾਨੂੰ ਇੱਕ ਹੈਲਥ ਆਈਡੀ ਮਿਲੇਗੀ। [caption id="attachment_424462" align="aligncenter" width="259"] PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ[/caption] ਇਸ ਨਾਲ ਕੀਤੇ ਜਾਣ ਵਾਲੇ ਇਲਾਜ ਅਤੇ ਟੈਸਟ ਬਾਰੇ ਪੂਰੀ ਜਾਣਕਾਰੀ ਨੂੰ ਡਿਜੀਟਲ ਰੂਪ ਵਿਚ ਸੁਰੱਖਿਅਤ ਕਰਨਾ ਪਵੇਗਾ ਤਾਂ ਜੋ ਇਸ ਦਾ ਰਿਕਾਰਡ ਰੱਖਿਆ ਜਾ ਸਕੇ। ਜਦੋਂ ਤੁਸੀਂ ਇਲਾਜ ਲਈ ਕਿਸੇ ਹਸਪਤਾਲ ਜਾਂ ਡਾਕਟਰ ਕੋਲ ਜਾਂਦੇ ਹੋ ਤਾਂ ਤੁਹਾਨੂੰ ਸਾਰੇ ਪਰਚੇ ਅਤੇ ਟੈਸਟ ਦੀ ਰਿਪੋਰਟ ਲਿਜਾਣੀ ਪਵੇਗੀ। ਡਾਕਟਰ ਕਿਤੇ ਵੀ ਬੈਠ ਕੇ ਤੁਹਾਡੀ ਆਈਡੀ ਰਾਹੀਂ ਸਾਰਾ ਰਿਕਾਰਡ ਦੇਖ ਸਕਣਗੇ। [caption id="attachment_424461" align="aligncenter" width="300"] PM ਮੋਦੀ ਨੇ ਰਾਸ਼ਟਰੀ ਡਿਜੀਟਲ ਹੈਲਥ ਮਿਸ਼ਨ ਦਾ ਕੀਤਾ ਐਲਾਨ, ਜਾਣੋ ਕੀ ਹਨ ਫ਼ਾਇਦੇ[/caption] ਹੁਣ ਦੇਸ਼ ਦੇ ਹਰ ਨਾਗਰਿਕ ਲਈ ਇਕ ਸਿਹਤ ਕਾਰਡ ਤਿਆਰ ਕੀਤਾ ਜਾਵੇਗਾ। ਇਸ ਕਾਰਡ ਵਿਚ ਕਿਸੇ ਵੀ ਵਿਅਕਤੀ ਦੇ ਜੀਵਨ ਭਰ ਕੀਤੇ ਗਏ ਟੈਸਟ, ਕਿਸੇ ਵੀ ਬੀਮਾਰੀ ਲਈ ਕੀਤੇ ਇਲਾਜ ਆਦਿ ਦੀ ਜਾਣਕਾਰੀ ਡਿਜੀਟਲੀ ਸਟੋਰ ਕੀਤੀ ਜਾਵੇਗੀ। ਇਨ੍ਹਾਂ ਅੰਕੜਿਆਂ ਵਿਚ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਡਾਕਟਰਾਂ ਦੇ ਵੇਰਵੇ ਵੀ ਉਪਲਬਧ ਹੋਣਗੇ। -PTCNews


Top News view more...

Latest News view more...