Advertisment

PM ਮੋਦੀ ਦੀ ਫਿਰੋਜ਼ਪੁਰ ਫੇਰੀ ਰੱਦ, ਹੁਸੈਨੀਵਾਲਾ ਬਾਰਡਰ ਤੋਂ ਵਾਪਸ ਪਰਤੇ ਦਿੱਲੀ

author-image
Riya Bawa
Updated On
New Update
PM ਮੋਦੀ ਦੀ ਫਿਰੋਜ਼ਪੁਰ ਫੇਰੀ ਰੱਦ, ਹੁਸੈਨੀਵਾਲਾ ਬਾਰਡਰ ਤੋਂ ਵਾਪਸ ਪਰਤੇ ਦਿੱਲੀ
Advertisment
ਫ਼ਿਰੋਜ਼ਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਮੀਂਹ ਕਾਰਨ ਪੰਡਾਲ ਵਿੱਚ ਉਮੀਦ ਨਾਲੋਂ ਕਿਤੇ ਘੱਟ ਲੋਕ ਦਿੱਸੇ। ਬੀਜੇਪੀ ਨੇ 80 ਹਜ਼ਾਰ ਲੋਕਾਂ ਦੇ ਬੈਠਣ ਲਈ ਕੁਰਸੀਆਂ ਲਾਈਆਂ ਸੀ ਪਰ ਅੰਦਾਜ਼ੇ ਮੁਤਾਬਕ 10 ਹਜ਼ਾਰ ਤੋਂ ਵੱਧ ਦਾ ਇਕੱਠ ਨਹੀਂ ਹੋ ਸਕਿਆ। ਇਸ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਰੈਲੀ ਵਿੱਚ ਨਹੀਂ ਪਹੁੰਚ ਸਕੇ।
Advertisment
publive-image ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ਿਰੋਜ਼ਪੁਰ ਦੌਰਾ ਰੱਦ (Modi ferozepur rally cancel) ਹੋ ਗਿਆ ਹੈ। ਇਸ ਦਾ ਕਾਰਨ ਖ਼ਰਾਬ ਮੌਸਮ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਹੁਸੈਨੀਵਾਲਾ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਪਰਤ ਰਹੇ ਹਨ। ਪੰਜਾਬ ਭਰ ਤੋਂ ਆਈਆਂ ਰਿਪੋਰਟਾਂ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋ ਰਹੀ ਹੈ। ਇਸ ਲਈ ਵੀ ਲੋਕ ਘੱਟ ਪਹੁੰਚੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਬੀਜੇਪੀ ਦੀ ਰੈਲੀ ਵਿੱਚ ਜਾਣ ਵਾਲਿਆਂ ਨੂੰ ਰੋਕਿਆ ਹੈ।
Advertisment
ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਰੈਲੀ ਵਿੱਚ ਆਉਣ ਵਾਲੇ ਲੋਕਾਂ ਨੂੰ ਰਾਹ ਵਿੱਚ ਰੋਕਿਆ ਗਿਆ। ਕਿਸਾਨ ਆਗੂਆਂ ਨੇ ਕਈ ਦਿਨ ਪਹਿਲਾਂ ਹੀ ਇਸ ਰੈਲੀ ਨੂੰ ਅਸਫ਼ਲ ਕਰਨ ਦਾ ਐਲਾਨ ਕਰ ਦਿੱਤਾ ਸੀ।
Advertisment
ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੀਐਮ ਮੋਦੀ ਦਾ ਫਿਰੋਜ਼ਪੁਰ ਵਾਲਾ ਪ੍ਰਗੋਰਾਮ ਰੱਦ ਹੋ ਗਿਆ ਹੈ।
Advertisment
ਉਨ੍ਹਾਂ ਕਿਹਾ ਕਿ ਬਾਰਸ਼ ਕਾਰਨ ਪ੍ਰੋਗਰਾਮ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਰਸ਼ ਕਰਕੇ ਮੋਦੀ ਦੀ ਰੈਲੀ ਵਿੱਚ ਬਹੁਤ ਘੱਟ ਲੋਕ ਪਹੁੰਚੇ ਸੀ।
Advertisment
publive-image -PTC News-
punjabi-news punjab assembly-elections-2022 punjab-elections-2022 pm%e2%80%89modi narendra-modi-punjab-visit modi-ferozepur pm-modi-punjab-rally narendra-modi-punjab-rally modi-punjab-election narendra-modi-ferozepur modi-rally-cancel modi-ferozepur-rally-cancel
Advertisment

Stay updated with the latest news headlines.

Follow us:
Advertisment