Sat, Apr 20, 2024
Whatsapp

PM ਮੋਦੀ ਨੇ 8 ਟਰੇਨਾਂ ਨੂੰ ਦਿਖਾਈ ਹਰੀ ਝੰਡੀ, ਸਟੈਚੂ ਆਫ ਯੂਨਿਟੀ ਨੂੰ ਜਾਵੇਗਾ ਸਿੱਧਾ ਰਾਹ

Written by  Jagroop Kaur -- January 17th 2021 02:43 PM
PM ਮੋਦੀ ਨੇ 8 ਟਰੇਨਾਂ ਨੂੰ ਦਿਖਾਈ ਹਰੀ ਝੰਡੀ, ਸਟੈਚੂ ਆਫ ਯੂਨਿਟੀ ਨੂੰ ਜਾਵੇਗਾ ਸਿੱਧਾ ਰਾਹ

PM ਮੋਦੀ ਨੇ 8 ਟਰੇਨਾਂ ਨੂੰ ਦਿਖਾਈ ਹਰੀ ਝੰਡੀ, ਸਟੈਚੂ ਆਫ ਯੂਨਿਟੀ ਨੂੰ ਜਾਵੇਗਾ ਸਿੱਧਾ ਰਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਜਰਾਤ ਦੇ ਕੇਵੜੀਆ 'ਚ ਬਣੀ ਸਰਦਾਰ ਪਟੇਲ ਦੀ ਮੂਰਤੀ ਨੂੰ ਦੁਨੀਆ ਦੇ ਸੈਰ-ਸਪਾਟੇ ਨਕਸ਼ੇ 'ਚ ਲਿਆਉਣ ਲਈ 8 ਟਰੇਨਾਂ ਨੂੰ ਹਰੀ ਝੰਡੀ ਦਿਖਾਈ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕੱਠੇ ਕਿਸੇ ਖ਼ਾਸ ਜਗ੍ਹਾ ਜਾਣ ਲਈ 8 ਟਰੇਨਾਂ ਨੂੰ ਹਰੀ ਝੰਡੀ ਦਿਖਾਈ। ਇਹ 8 ਟਰੇਨਾਂ ਕੇਵੜੀਆ ਨੂੰ ਵਾਰਾਣਸੀ, ਦਾਦਰੀ, ਅਹਿਮਦਾਬਾਦ, ਹਜ਼ਰਤ ਨਿਜਾਮੁਦੀਨ, ਰੀਵਾ, ਚੇਨਈ ਅਤੇ ਪ੍ਰਤਾਪਨਗਰ ਨਾਲ ਜੋੜਨਗੀਆਂ। ਇਸ ਯੋਜਨਾ ਦੇ ਨਾਲ ਹੀ ਭਾਰਤੀ ਰੇਲਵੇ ਦੇ ਮੈਪ 'ਤੇ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਵੀ ਜਗ੍ਹਾ ਮਿਲ ਜਾਵੇਗੀ। Freight corridors will help in development of new growth centres in India:  PM Modi ਪੀ.ਐੱਮ. ਮੋਦੀ ਨੇ ਕੇਵੜੀਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬਰਾਡਗੇਜ ਲੇਨ ਦਾ ਵੀ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਹੁਣ ਕੇਵੜੀਆ ਦੇਸ਼ ਦਾ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਰਹਿ ਗਿਆ ਹੈ। ਕੇਵੜੀਆ 'ਚ ਹੁਣ ਸਟੈਚੂ ਆਫ਼ ਲਿਬਰਟੀ ਤੋਂ ਵੀ ਵੱਧ ਲੋਕ ਸਰਦਾਰ ਪਟੇਲ ਦੀ ਮੂਰਤੀ ਸਟੈਚੂ ਆਫ਼ ਯੂਨਿਟੀ ਦੇਖਣ ਨੂੰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 50 ਲੱਖ ਲੋਕ ਇਸ ਮੂਰਤੀ ਨੂੰ ਦੇਖ ਚੁਕੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਇਕ ਅਧਿਐਨ ਅਨੁਸਾਰ ਕੁਝ ਦਿਨ ਬਾਅਦ ਇੱਥੇ ਰੋਜ਼ਾਨਾ ਇਕ ਲੱਖ ਲੋਕ ਪਹੁੰਚਣਗੇ। Live Update: 8 Trains Gifted For 'Statue Of Unity', PM Modi Flags ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਥੇ ਆਦਿਵਾਸੀਆਂ ਨੂੰ ਇੱਥੇ ਰੁਜ਼ਗਾਰ ਮਿਲ ਰਿਹਾ ਹੈ। ਲੋਕ ਮੈਨੇਜਰ ਬਣ ਰਹੇ ਹਨ, ਕੈਫ਼ੇ ਖੋਲ੍ਹ੍ ਰੇਹ ਹਨ, ਸੈਰ-ਸਪਾਟਾ ਗਾਈਡ ਬਣ ਗਏ ਹਨ। ਪੀ.ਐੱਮ. ਨੇ ਕਿਹਾ ਕਿ ਕੇਵੜੀਆ ਨੂੰ ਰੇਲ ਨਾਲ ਕਨੈਕਟ ਕਰਨ ਵਾਲੇ ਪ੍ਰਾਜੈਕਟ ਦਾ ਉਦਾਹਰਣ ਦੇਖੀਏ ਤਾਂ ਇਸ ਦੇ ਨਿਰਮਾਣ 'ਚ ਮੌਸਮ, ਕੋਰੋਨਾ ਮਹਾਮਾਰੀ, ਕਈ ਤਰ੍ਹਾਂ ਦੀਆਂ ਰੁਕਾਵਟਾਂ ਆਈਆਂ ਪਰ ਰਿਕਾਰਡ ਸਮੇਂ 'ਚ ਇਸ ਦਾ ਕੰਮ ਪੂਰਾ ਕੀਤਾ ਗਿਆ। LIVE: PM Modi flags off 8 trains to boost connectivity to Statue of Unity ਹੋਰ ਪੜ੍ਹੋ : 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਕਿਸਾਨ ਕਰ ਸਕਦੇ ਹਨ ਕੇਂਦਰ ਤੋਂ ਅਹਿਮ ਮੰਗ

ਉਨ੍ਹਾਂ ਨੇ ਕਿਹਾ ਕਿ ਕੇਵੜੀਆ ਦਾ ਉਦਾਹਰਣ ਹੈ ਕਿ ਕਿਵੇਂ ਇਕੋਲਾਜੀ ਅਤੇ ਇਕੋਨਾਮੀ ਦੇ ਸੰਗਮ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।  ਰੇਲਵੇ 'ਚ ਕਾਇਆਪਲਟ ਕਾਰਨ ਅਸੀਂ ਸੇਮੀ ਹਾਈ ਸਪੀਡ ਟਰੇਨ ਚਲਾਉਣ 'ਚ ਸਮਰੱਥ ਹੋਏ ਹਨ। ਇਸ ਤੋਂ ਇਲਾਵਾ ਅਸੀਂ ਹਾਈ ਸਪੀਡ ਟਰੇਨ ਚਲਾਉਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ।
ਹੋਰ ਪੜ੍ਹੋ :G-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਯੂਕੇ, ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਸੱਦਾ ਇਸ ਲਈ ਰੇਲਵੇ ਦਾ ਬਜਟ ਕਈ ਗੁਣਾ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਾਡੀ ਜ਼ਿਆਦਾਤਰ ਊਰਜਾ ਪਹਿਲੇ ਤੋਂ ਜੋ ਰੇਲ ਵਿਵਸਥਾ ਸੀ, ਉਸ ਨੂੰ ਸੁਧਾਰਨ 'ਚ ਲੱਗੀ ਰਹੀ, ਉਸ ਦੌਰਾਨ ਨਵੀਂ ਸੋਚ ਅਤੇ ਤਕਨੀਕ 'ਤੇ ਫੋਕਸ ਘੱਟ ਰਿਹਾ।ਮੋਦੀ ਨੇ ਕਿਹਾ ਕਿ ਰੇਲ ਲਾਈਨਾਂ ਮਾਂ ਨਰਮਦਾ ਦੇ ਤੱਟ 'ਤੇ ਵਸੇ ਕਰਨਾਲੀ, ਪੋਈਚਾ ਤੇ ਗਰੂਡੇਸ਼ਵਰ ਵਰਗੇ ਆਸਥਾ ਨਾਲ ਜੁੜੇ ਮਹੱਤਵਪੂਰਨ ਸਥਾਨਾਂ ਨੂੰ ਵੀ ਕਨੈਕਟ ਕਰੇਗੀ। ਭਾਰਤੀ ਰੇਲ ਰਵਾਇਤੀ ਸਵਾਰੀ ਅਤੇ ਮਾਲ ਗੱਡੀ ਵਾਲੀ ਆਪਣੀ ਭੂਮਿਕਾ ਨਿਭਾਉਣ ਦੇ ਨਾਲ ਹੀ ਸਾਡੇ ਮੁੱਖ ਟੂਰਿਸਟ ਅਤੇ ਆਸਥਾ ਨਾਲ ਜੁੜੇ ਸਰਕਿਟ ਨੂੰ ਵੀ ਸਿੱਧੀ ਕਨੈਕਟੀਵਿਟੀ ਦੇ ਰਹੀ ਹੈ।

Top News view more...

Latest News view more...