Thu, Apr 25, 2024
Whatsapp

ET Summit 2020 'ਚ PM ਮੋਦੀ ਵੱਲੋਂ ਸੰਬੋਧਨ, ਬੋਲੇ ਕਰੋਨਾ ਵੱਡੀ ਚੁਣੌਤੀ, ਮਿਲ ਕੇ ਹਰਾ ਦੇਵਾਂਗੇ

Written by  PTC NEWS -- March 06th 2020 09:07 PM -- Updated: March 06th 2020 09:15 PM
ET Summit 2020 'ਚ PM ਮੋਦੀ ਵੱਲੋਂ ਸੰਬੋਧਨ, ਬੋਲੇ ਕਰੋਨਾ ਵੱਡੀ ਚੁਣੌਤੀ, ਮਿਲ ਕੇ ਹਰਾ ਦੇਵਾਂਗੇ

ET Summit 2020 'ਚ PM ਮੋਦੀ ਵੱਲੋਂ ਸੰਬੋਧਨ, ਬੋਲੇ ਕਰੋਨਾ ਵੱਡੀ ਚੁਣੌਤੀ, ਮਿਲ ਕੇ ਹਰਾ ਦੇਵਾਂਗੇ

ਨਵੀਂ ਦਿੱਲੀ: ਇਕਨਾਮਿਕ ਟਾਈਮਜ਼ ਗਲੋਬਲ ਬਿਜ਼ਨਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ ਨੇ ਸਭ ਕੁਝ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਯੁੱਗ 'ਚ ਨਵੇਂ-ਨਵੇਂ ਚੈਲੰਜ਼ ਆਉਂਦੇ ਹਨ। ਇਸ ਸਮੇਂ ਕਰੋਨਾ ਵਾਇਰਸ ਵਿੱਤੀ ਵਿਸ਼ਵ ਲਈ ਇਕ ਚੁਣੌਤੀ ਬਣਿਆ ਹੋਇਆ ਹੈ। ਇਸ 'ਤੇ ਅਸੀਂ Collaborate a create ਦੇ ਵਿਜ਼ਨ ਨਾਲ ਜਿੱਤ ਪ੍ਰਾਪਤ ਕਰਾਂਗੇ। ਜਦੋਂ ਅਸੀਂ ਸਾਰੇ ਮਿਲ ਕੇ ਲੜਾਂਗੇ, ਅਸੀਂ ਇਸ ਵਾਇਰਸ ਨੂੰ ਹਰਾ ਦੇਵਾਂਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਿਰਫ ਇੱਕ ਖਾਸ ਵਰਗ ਦੇ ਲੋਕਾਂ ਦੁਆਰਾ ਕੀਤੇ ਅਨੁਮਾਨਾਂ ਨੂੰ ਹੀ ਫਾਈਨਲ ਮੰਨਿਆ ਜਾਂਦਾ ਸੀ, ਪਰ ਹੁਣ ਸਮਾਂ ਬਦਲ ਗਿਆ ਹੈ। ਇਹ ਤਬਦੀਲੀ ਤਕਨਾਲੋਜੀ ਕਾਰਨ ਹੈ। ਤਕਨਾਲੋਜੀ ਦੇ ਕਾਰਨ ਇਸ ਸਮੇਂ, ਆਮ ਲੋਕ ਵੀ ਮਜ਼ਬੂਤੀ ਦੇ ਨਾਲ ਆਪਣੇ ਵਿਚਾਰਾਂ ਨੂੰ ਦ੍ਰਿੜਤਾ ਨਾਲ ਦੱਸਣ ਦੇ ਯੋਗ ਵੀ ਹਨ। ਕਈ ਵਾਰ ਇਹ ਵਿਚਾਰ ਪੁਰਾਣੇ ਪੈਟਰਨ ਤੋਂ ਬਿਲਕੁਲ ਉਲਟ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਸੰਵਿਧਾਨ ਦਾ ਦਿਨ ਭਰ ਹਵਾਲਾ ਦਿੰਦੇ ਹਨ, ਉਹ ਧਾਰਾ 370 ਵਰਗੇ ਅਸਥਾਈ ਪ੍ਰਣਾਲੀ ਨੂੰ ਹਟਾਉਣ ਦਾ ਵਿਰੋਧ ਕਰਦੇ ਹਨ। ਜਦੋਂ ਕਿ ਇਸ ਨੂੰ ਹਟਾਉਣ ਨਾਲ ਜੰਮੂ-ਕਸ਼ਮੀਰ ਵਿਚ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ। -PTC News

Top News view more...

Latest News view more...