PM ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ

pm modi
PM ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ

PM ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

pm modi
PM ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ

ਮਿਲੀ ਜਾਣਕਾਰੀ ਮੁਤਾਬਕ ਇਹ ਟ੍ਰੇਨ ਹਫ਼ਤੇ ‘ਚ ਪੰਜ ਦਿਨ ਹੀ ਚੱਲੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਪੁਲ ਦੀ ਲੰਬਾਈ 4.9ਕਿਲੋਮੀਟਰ ਹੈ ਅਤੇ ਇਸ ਪੁਲ ਦੇ ਨਿਰਮਾਣ ‘ਚ 5900 ਕਰੋੜ ਰੁਪਏ ਦਾ ਖਰਚ ਆਇਆ ਹੈ। ਪੀ.ਐੱਮ. ਮੋਦੀ ਨੇ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਜਯੰਤੀ ‘ਤੇ ਇਸ ਬੋਗੀਬੀਲ ਪੁੱਲ ‘ਤੇ ਰੇਲ ਆਵਾਜਾਈ ਦੀ ਸ਼ੁਰੂਆਤ ਕੀਤੀ ਹੈ।

ਹੋਰ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਮਸਟੈੱਕ ਸੰਮੇਲਨ ‘ਚ ਹਿੱਸਾ ਲੈਣ ਲਈ ਪੁੱਜੇ ਨੇਪਾਲ

ਇਸ ਪੁਲ ਦੀ ਮਦਦ ਨਾਲ ਅਸਮ ਦੇ ਤਿਨਸੁਕਿਆ ਤੋਂ ਅਰੁਣਾਚਲ ਪ੍ਰਦੇਸ਼ ਦੇ ਨਾਹਰਲਗੁਨ ਕਸਬੇ ਤੱਕ ਦੀ ਰੇਲ ਯਾਤਰਾ ‘ਚ ਲੱਗਣ ਵਾਲੇ ਸਮੇਂ ਤੋਂ 10 ਘੰਟੇ ਦੀ ਕਮੀ ਆਵੇਗੀ।

pm modi
PM ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ

ਜਿਸ ਨਾਲ ਇਥੋਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇੱਕ ਥਾਂ ਤੋਂ ਦੂਜੀ ਥਾਂ ਪਹੁੰਚੀ ਲਈ ਲੋਕਾਂ ਦੇ ਸਮੇਂ ਦੀ ਬੱਚਤ ਤਾਂ ਹੋਵੇਗੀ ਹੀ ਸਗੋਂ ਲੋਕਾਂ ਨੂੰ ਜੇਬ੍ਹ ਵੀ ਘੱਟ ਢਿੱਲੀ ਕਰਨੀ ਪਵੇਗੀ।

-PTC News