PM ਮੋਦੀ ਨੂੰ ਸੰਸਦ ‘ਚ ਮਿਲਣ ਪਹੁੰਚਿਆ ਖਾਸ ਦੋਸਤ, ਤਸਵੀਰਾਂ ਹੋ ਰਹੀਆਂ ਨੇ ਵਾਇਰਲ

PM ਮੋਦੀ ਨੂੰ ਸੰਸਦ ‘ਚ ਮਿਲਣ ਪਹੁੰਚਿਆ ਖਾਸ ਦੋਸਤ, ਤਸਵੀਰਾਂ ਹੋ ਰਹੀਆਂ ਨੇ ਵਾਇਰਲ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ‘ਚ ਮਿਲਣ ਇਕ ਖਾਸ ਦੋਸਤ ਪਹੁੰਚਿਆ।

ਦੋਸਤ ਕੋਈ ਹੋਰ ਨਹੀਂ ਸਗੋਂ ਇਕ ਬੱਚਾ ਹੈ, ਜਿਸ ਨਾਲ ਖੇਡਦੇ ਹੋਏ ਮੋਦੀ ਨੇ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਪੀ.ਐੱਮ. ਦੇ ਫੋਲੋਅਰਜ਼ ਕਾਫੀ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ: 14 ਜੂਨ ਨੂੰ ਸਿਨੇਮਾਘਰਾਂ ‘ਚ ਆ ਰਿਹਾ ਹੈ ਮੁੰਡਾ ਫਰੀਦਕੋਟੀਆ…

ਮੋਦੀ ਨੇ ਤਸਵੀਰ ਨਾਲ ਇੰਸਟਾਗ੍ਰਾਮ ‘ਤੇ ਕੈਪਸ਼ਨ ਲਿਖੀ,”ਅੱਜ ਸੰਸਦ ‘ਚ ਮੈਨੂੰ ਮਿਲਣ ਇਕ ਬਹੁਤ ਖਾਸ ਦੋਸਤ ਆਇਆ।” ਮੋਦੀ ਨੇ ਬੱਚੇ ਨਾਲ ਖੇਡਦੇ ਹੋਏ ਆਪਣੀਆਂ 2 ਤਸਵੀਰਾਂ ਸ਼ੇਅਰ ਕੀਤੀਆਂ। ਬੱਚਾ ਕੌਣ ਹੈ, ਇਸ ਦੀ ਡਿਟੇਲ ਮੋਦੀ ਨੇ ਸਾਂਝੀ ਨਹੀਂ ਕੀਤੀ।

ਪੀ.ਐੱਮ. ਮੋਦੀ ਪਹਿਲਾਂ ਵੀ ਵਿਦੇਸ਼ ਦੌਰਿਆਂ ‘ਤੇ ਬੱਚਿਆਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹੇ ਹਨ। ਕਈ ਵਾਰ ਜਨਤਕ ਪ੍ਰੋਗਰਾਮ ‘ਚ ਵੀ ਮੋਦੀ ਸੁਰੱਖਿਆ ਘੇਰੇ ਤੋਂ ਬਾਹਰ ਨਿਕਲ ਕੇ ਆਪਣੇ ਨੰਨ੍ਹੇ ਪ੍ਰਸ਼ੰਸਕਾਂ ਨੂੰ ਮਿਲਦੇ ਰਹੇ ਹਨ।

-PTC News