ਪ੍ਰੈਸ ਡੇਅ 'ਤੇ ਵੱਡੀਆਂ ਸ਼ਖਸੀਅਤਾਂ ਨੇ ਦਿੱਤੇ ਅਹਿਮ ਸੰਦੇਸ਼
ਭਾਰਤ 'ਚ ਹਰ ਸਾਲ 16 ਨਵੰਬਰ ਨੂੰ ਰਾਸ਼ਟਰੀ ਪ੍ਰੈਸ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਪ੍ਰੈਸ ਕੌਂਸਲ ਆਫ਼ ਇੰਡੀਆ ਨੂੰ ਮਾਨਤਾ ਅਤੇ ਸਨਮਾਨ ਦੇਣ ਲਈ ਸਮਰਪਿਤ ਹੈ, ਕਾਨੂੰਨੀ ਅਤੇ ਅਰਧ-ਨਿਆਂਇਕ ਸਥਾਪਨਾ ਹੈ ਜੋ ਭਾਰਤੀ ਪ੍ਰੈਸ ਕਮਿਉਨਿਟੀ ਦੁਆਰਾ ਮੁਹੱਈਆ ਕਰਵਾਏ ਗਏ ਰਿਪੋਰਟਾਂ ਦੀ ਗੁਣਵੱਤਾ 'ਤੇ ਨਜ਼ਰ ਰੱਖਣ ਲਈ ਜ਼ਿੰਮੇਵਾਰ ਹੈ। ਇਹ ਦੇਸ਼ ਵਿਚ ਪ੍ਰੈਸ ਦੀ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਇਹ ਯਕੀਨੀ ਬਣਾਉਣ ਲਈ ਇਕ “ਨੈਤਿਕ” ਨਿਗਰਾਨੀ ਵਜੋਂ ਕੰਮ ਕਰਦਾ ਹੈ ਕਿ ਪੱਤਰਕਾਰੀ ਦੇ ਉਦੇਸ਼ ਨੂੰ ਬਾਹਰੀ ਕਾਰਕਾਂ ਨਾਲ ਸਮਝੌਤਾ ਜਾਂ ਨੁਕਸਾਨ ਨਾ ਪਹੁੰਚਾਇਆ ਜਾਵੇ। ਇਸ ਦਿਨ ਮੌਕੇ ਭਾਰਤ ਦੇ ਉਪ ਰਾਸ਼ਟਰਪਤੀ, ਐਮ ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ‘ਤੇ ਕੋਈ ਵੀ ਹਮਲਾ ਕੌਮੀ ਹਿੱਤਾਂ ਲਈ ਨੁਕਸਾਨਦੇਹ ਹੈ ਅਤੇ ਇਸ ਦਾ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਕੌਮੀ ਪ੍ਰੈਸ ਦਿਵਸ 2020 ਦੇ ਮੌਕੇ 'ਤੇ ਪ੍ਰੈਸ ਕੌਂਸਲ ਆਫ ਇੰਡੀਆ ਵੱਲੋਂ ਆਯੋਜਿਤ' ਕੋਵਿਡ -19 ਮਹਾਂਮਾਰੀ ਦੌਰਾਨ ਮੀਡੀਆ ਦੀ ਭੂਮਿਕਾ ਅਤੇ ਮੀਡੀਆ 'ਤੇ ਇਸ ਦੇ ਪ੍ਰਭਾਵ' ਬਾਰੇ ਇੱਕ ਵੀਡੀਓ ਮੈਸੇਜ 'ਚ ਉੱਪ ਰਾਸ਼ਟਰਪਤੀ ਨੇ ਕਿਹਾ, “ਲੋਕਤੰਤਰ ਇਸ ਦੇ ਬਗੈਰ ਨਹੀਂ ਰਹਿ ਸਕਦਾ, ਇੱਕ ਆਜ਼ਾਦ ਅਤੇ ਨਿਡਰ ਪ੍ਰੈਸ " ਪ੍ਰੈੱਸ ਸੁਤੰਤਰਤਾ ਦਿਵਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੋਕਰ ਨੇ ਸੋਮਵਾਰ ਨੂੰ ਵਧਾਈ ਦਿੱਤੀ ਹੈ।