PM ਮੋਦੀ ਪਹੁੰਚੇ ਧਰਮਸ਼ਾਲਾ, ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤਾ ਸੁਆਗਤ
PM ਮੋਦੀ ਪਹੁੰਚੇ ਧਰਮਸ਼ਾਲਾ, ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤਾ ਸੁਆਗਤ,ਧਰਮਸ਼ਾਲਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੌਰੇ 'ਤੇ ਹਨ। ਦਰਅਸਲ, ਹਿਮਾਚਲ 'ਚ ਉਦਯੋਗਿਕ ਨਿਵੇਸ਼ ਵਧਾਉਣ ਲਈ ਪਹਿਲੀ ਵਾਰ ਗਲੋਬਲ ਇਨਵੈਸਟਰਸ ਮੀਟ ਯਾਨੀ ਕਿ ਨਿਵੇਸ਼ਕ ਸੰਮੇਲਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਜਿਸ ਦਾ ਉਦਘਾਟਨ ਕਰਨ ਪ੍ਰਧਾਨ ਮੰਤਰੀ ਮੋਦੀ ਉਚੇਚੇ ਤੌਰ 'ਤੇ ਧਰਮਸ਼ਾਲਾ ਪੁੱਜੇ ਹਨ। ਇਸ ਦੌਰਾਨ ਧਰਮਸ਼ਾਲਾ ਪੁੱਜੇ ਪੀ. ਐੱਮ. ਮੋਦੀ ਦਾ ਮੁੱਖ ਮੰਤਰੀ ਜੈਰਾਮ ਠਾਕੁਰ, ਪ੍ਰਦੇਸ਼ ਦੇ ਕੈਬਨਿਟ ਮੰਤਰੀ, ਵਿਧਾਇਕਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਹੋਰ ਪੜ੍ਹੋ: ਪ੍ਰਮੋਦ ਕੁਮਾਰ ਮਿਸ਼ਰਾ PM ਮੋਦੀ ਦੇ ਨਵੇਂ ਪ੍ਰਧਾਨ ਸਕੱਤਰ ਨਿਯੁਕਤ https://twitter.com/ANI/status/1192318374115594240?s=20 ਤੁਹਾਨੂੰ ਦੱਸ ਦੇਈਏ ਕਿ ਇਹ ਸੰਮੇਲਨ 7-8 ਨਵੰਬਰ ਨੂੰ ਦੋ ਦਿਨਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ 'ਚ ਵਿਦੇਸ਼ੀ ਨਿਵੇਸ਼ਕ ਹਿੱਸਾ ਲੈਣਗੇ। ਇਸ ਤੋਂ ਇਲਾਵਾ ਕਾਰੋਬਾਰੀਆਂ ਸਮੇਤ 1720 ਪ੍ਰਤੀਨਿਧੀ ਸ਼ਰੀਕ ਹੋ ਰਹੇ ਹਨ। -PTC News