Advertisment

PNB ਘੋਟਾਲਾ:ਈ.ਡੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ,ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

author-image
Shanker Badra
New Update
PNB ਘੋਟਾਲਾ:ਈ.ਡੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ,ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Advertisment
PNB ਘੋਟਾਲਾ:ਈ.ਡੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ,ਹੋਇਆ ਹੈਰਾਨ ਕਰਨ ਵਾਲਾ ਖੁਲਾਸਾ:ਪੀ.ਐਨ.ਬੀ ਮਹਾਂਘੋਟਾਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੁਣੇ,ਥਾਣੇ,ਔਰੰਗਾਬਾਦ,ਸੂਰਤ ਅਤੇ ਦਿੱਲੀ ਵਿਖੇ ਛਾਪੇਮਾਰੀ ਕੀਤੀ ਗਈ।ਇਸ ਤੋਂ ਇਲਾਵਾ ਨੀਰਵ ਮੋਦੀ ਦੀ ਮੁੰਬਈ ਸਥਿਤ ਰਿਹਾਇਸ਼ 'ਤੇ ਵੀ ਛਾਪਾ ਮਾਰਿਆ ਗਿਆ।PNB ਘੋਟਾਲਾ:ਈ.ਡੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ,ਹੋਇਆ ਹੈਰਾਨ ਕਰਨ ਵਾਲਾ ਖੁਲਾਸਾਦੇਸ਼ ਦੇ ਸਭ ਤੋਂ ਵੱਡੇ ਪੀ.ਐੱਨ.ਬੀ. ਬੈਂਕ ਘੁਟਾਲੇ ਵਿਚ ਸੀਬੀਆਈ ਅਤੇ ਈ.ਡੀ. ਦੀ ਕਾਰਵਾਈ ਜਾਰੀ ਹੈ।ਨਰਿੰਦਰ ਮੋਦੀ ਸਰਕਾਰ ਨੇ ਸ‍ਪੱਸ਼‍ਟ ਕਰ ਦਿੱਤਾ ਹੈ ਕਿ ਇਸ 'ਚ ਸ਼ਾਮਿਲ ਕੋਈ ਵੀ ਵਿਅਕਤੀ ਨਹੀਂ ਬਚੇਗਾ।ਪੀ.ਐੱਨ.ਬੀ. ਦੇ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਗੋਕੁਲਨਾਥ ਸ਼ੈਟੀ,ਸਿੰਗਲ ਵਿੰਡੋ ਆਪਰੇਟਰ ਮਨੋਜ ਖਰਾਤ ਅਤੇ ਨੀਰਵ ਮੋਦੀ ਦੇ ਅਧਿਕਾਰਤ ਹਸਤਾਖਰ ਕਰਤਾ ਹੇਮੰਤ ਭੱਟ ਨੇ ਪੁੱਛਗਿੱਛ ਦੌਰਾਨ ਸੀ.ਬੀ.ਆਈ. ਸਾਹਮਣੇ ਇਹ ਖੁਲਾਸਾ ਕੀਤਾ।
Advertisment
PNB ਘੋਟਾਲਾ:ਈ.ਡੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ,ਹੋਇਆ ਹੈਰਾਨ ਕਰਨ ਵਾਲਾ ਖੁਲਾਸਾਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਸਮੇਤ ਇਨ੍ਹਾਂ ਤਿੰਨਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 14 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ।ਇਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।ਸੀ.ਬੀ. ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰੈਡੀ ਹਾਊਸ ਬ੍ਰਾਂਚ ਨੂੰ ਸੀਲ ਕਰ ਦਿੱਤਾ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।ਸਾਰਾ ਘੋਟਾਲਾ ਇਸੇ ਬ੍ਰਾਂਚ 'ਚ ਹੋਇਆ ਹੈ।ਇਹ ਘੋਟਾਲਾ 2011 'ਚ ਸ਼ੁਰੂ ਹੋਇਆ ਸੀ, ਜੋ ਕਿ ਜਨਵਰੀ 2018 'ਚ ਫੜ੍ਹਿਆ ਗਿਆ।ਸੀ.ਬੀ.ਆਈ. ਦੇ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ 'ਸਵਿਫਟ' ਸਿਸਟਮ 'ਚ ਲਾਗ-ਇਨ ਲਈ ਅਕਾਊਂਟ ਡਿਟੇਲ ਅਤੇ ਪਾਸਵਰਡ ਨੀਰਵ ਮੋਦੀ ਦੀ ਟੀਮ ਕੋਲ ਸਨ।PNB ਘੋਟਾਲਾ:ਈ.ਡੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ,ਹੋਇਆ ਹੈਰਾਨ ਕਰਨ ਵਾਲਾ ਖੁਲਾਸਾਉਨ੍ਹਾਂ ਕੋਲ 'ਸਵਿਫਟ' ਸਿਸਟਮ ਦਾ ਪਾਸਵਰਡ ਸੀ,ਜੋ ਐੱਲ.ਓ.ਯੂ. ਜਾਰੀ ਕਰਨ ਲਈ ਜ਼ਰੂਰੀ ਹੈ।ਸੂਤਰਾਂ ਮੁਤਾਬਕ ਦੋਸ਼ੀਆਂ ਨੂੰ ਇਸ ਕੰਮ ਬਦਲੇ ਮੋਟੀ ਰਿਸ਼ਵਤ ਮਿਲਦੀ ਸੀ।ਹਰ ਐੱਲ.ਓ.ਯੂ. ਅਤੇ ਸਵਿਫਟ ਸਿਸਟਮ ਦੇ ਗੈਰ-ਕਾਨੂੰਨੀ ਇਸਤੇਮਾਲ 'ਤੇ ਕਮਿਸ਼ਨ ਤੈਅ ਸੀ।ਪੁੱਛਗਿੱਛ 'ਚ ਤਕਰੀਬਨ ਅੱਧਾ ਦਰਜਨ ਬੈਂਕ ਕਰਮਚਾਰੀਆਂ ਅਤੇ ਹੋਰ ਬਾਹਰੀ ਲੋਕਾਂ ਦਾ ਹੱਥ ਘੋਟਾਲੇ 'ਚ ਹੋਣ ਦਾ ਪਤਾ ਲੱਗਿਆ ਹੈ।PNB ਘੋਟਾਲਾ:ਈ.ਡੀ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ,ਹੋਇਆ ਹੈਰਾਨ ਕਰਨ ਵਾਲਾ ਖੁਲਾਸਾਜਦੋਂ ਵੀ ਕਿਸੇ ਬੈਂਕ ਵੱਲੋਂ ਐੱਲ.ਓ.ਯੂ. ਜਾਰੀ ਕੀਤਾ ਜਾਂਦਾ ਹੈ,ਤਾਂ ਵਿਦੇਸ਼ੀ ਬੈਂਕ ਨੂੰ ਸੰਬੰਧ ਪਾਰਟੀ ਨੂੰ ਪੇਮੈਂਟ ਕਰਨ ਲਈ ਜਾਰੀ ਕਰਤਾ ਬੈਂਕ ਵੱਲੋਂ ਸਹਿਮਤੀ 'ਸਵਿਫਟ' ਸਿਸਟਮ ਜ਼ਰੀਏ ਦਿੱਤੀ ਜਾਂਦੀ ਹੈ,ਯਾਨੀ ਇਸ ਜ਼ਰੀਏ ਬੈਂਕ ਆਪਣੀ ਸਹਿਮਤੀ ਅਤੇ ਗਾਰੰਟੀ ਦਿੰਦਾ ਹੈ।ਪੀ.ਐੱਨ.ਬੀ. ਘੋਟਾਲੇ 'ਚ ਸੀ.ਬੀ.ਐੱਸ. 'ਚ ਨੀਰਵ ਮੋਦੀ ਦੇ ਲੈਣ-ਦੇਣ ਦੀ ਐਂਟਰੀ ਨਹੀਂ ਕੀਤੀ ਗਈ,ਜਿਸ ਕਾਰਨ ਇਸ ਘੋਟਾਲੇ ਦਾ ਪਤਾ ਸਮੇਂ 'ਤੇ ਨਹੀਂ ਲੱਗ ਸਕਿਆ।ਹੁਣ ਇਸ ਸਿਸਟਮ ਨੂੰ ਦੁਰਸਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment