Advertisment

ਮੇਹੁਲ ਚੋਕਸੀ ਨੂੰ ਲੈ ਕੇ ਗਰਮਾਈ ਕੈਰੀਬਿਆਈ ਦੇਸ਼ਾਂ ਦੀ ਸਿਆਸਤ, ਸਰਕਾਰ ਤੇ ਵਿਰੋਧੀ ਪੱਖ 'ਚ ਤਕਰਾਰ

author-image
Baljit Singh
New Update
ਮੇਹੁਲ ਚੋਕਸੀ ਨੂੰ ਲੈ ਕੇ ਗਰਮਾਈ ਕੈਰੀਬਿਆਈ ਦੇਸ਼ਾਂ ਦੀ ਸਿਆਸਤ, ਸਰਕਾਰ ਤੇ ਵਿਰੋਧੀ ਪੱਖ 'ਚ ਤਕਰਾਰ
Advertisment
publive-image ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (PNB) ਸਕੈਮ ਕੇਸ ਦੇ ਦੋਸ਼ੀ ਮੇਹੁਲ ਚੋਕਸੀ ਕਾਰਨ ਭਾਰਤ ਦੀ ਸਿਆਸਤ ਵਿਚ ਕਾਫ਼ੀ ਭੂਚਾਲ ਆਇਆ ਸੀ ਪਰ ਹਾਲ ਹੀ ਵਿਚ ਏਂਟੀਗੁਆ ਤੋਂ ਲੈ ਕੇ ਡੋਮੀਨਿਕਾ ਵਿਚ ਵਾਪਰੇ ਘਟਨਾਕ੍ਰਮ ਨੇ ਕੈਰੀਬਿਆਈ ਦੇਸ਼ਾਂ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਏਂਟੀਗੁਆ ਅਤੇ ਡੋਮੀਨਿਕਾ ਦੋਵਾਂ ਹੀ ਦੇਸ਼ਾਂ ਦੀਆਂ ਵਿਰੋਧੀ ਪਾਰਟੀਆਂ ਨੇ ਮੇਹੁਲ ਚੋਕਸੀ ਦੇ ਮਸਲੇ ਉੱਤੇ ਆਪਣੇ-ਆਪਣੇ ਦੇਸ਼ ਦੀ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਹੈ।
Advertisment
publive-image ਪੜੋ ਹੋਰ ਖਬਰਾਂ: ਰਾਮਦੇਵ ਅਤੇ ਡਾਕਟਰਾਂ ਵਿਚਾਲੇ ਵਧਿਆ ਵਿਵਾਦ, ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਨਾ ਰਹੇ ਕਾਲਾ ਦਿਵਸ ਡੋਮੀਨਿਕਾ ਵਿਚ ਵਿਰੋਧੀ ਪੱਖ ਦੇ ਨੇਤਾ ਲਿਨਾਕਸ ਲਿੰਟਨ ਨੇ ਆਪਣੇ ਦੇਸ਼ ਦੀ ਸਰਕਾਰ ਉੱਤੇ ਇਲਜ਼ਾਮ ਲਗਾਇਆ ਹੈ ਕਿ ਮੇਹੁਲ ਚੋਕਸੀ ਜਿਸ ਤਰ੍ਹਾਂ ਏਂਟੀਗੁਆ ਤੋਂ ਗਾਇਬ ਹੋ ਕੇ ਇੱਥੇ ਮਿਲਿਆ ਹੈ, ਉਸਨੇ ਸਰਕਾਰ ਦੀ ਮਿਲੀਭਗਤ ਵੱਲ ਇਸ਼ਾਰਾ ਕੀਤਾ ਹੈ। ਵਿਰੋਧੀ ਪੱਖ ਨੇ ਮੰਗ ਕੀਤੀ ਹੈ ਕਿ ਮੇਹੁਲ ਚੋਕਸੀ ਨਾਲ ਜੁੜੀ ਪੂਰੀ ਥਿਓਰੀ ਉੱਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। publive-image ਪੜੋ ਹੋਰ ਖਬਰਾਂ:
Advertisment
ਕੋਰੋਨਾ ਮਾਮਲਿਆਂ ‘ਚ ਗਿਰਾਵਟ ਦਾ ਬਣਨ ਲੱਗਿਆ ਰਿਕਾਰਡ, 24 ਘੰਟਿਆਂ ‘ਚ 1.27 ਲੱਖ ਨਵੇਂ ਮਾਮਲੇ ਵਿਰੋਧੀ ਪਾਰਟੀਆਂ ਨੂੰ ਫੰਡ ਕਰਨ ਦਾ ਇਲਜ਼ਾਮ ਡੋਮੀਨਿਕਾ ਤੋਂ ਪਹਿਲਾਂ ਏਂਟੀਗੁਆ ਵਿਚ ਵੀ ਵਿਰੋਧੀ ਪਾਰਟੀ ਨੇ ਉੱਥੇ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਉਨ ਨੂੰ ਨਿਸ਼ਾਨੇ ਉੱਤੇ ਲਿਆ ਸੀ ਪਰ ਏਂਟੀਗੁਆ ਵਿਚ ਤਾਂ ਖੁਦ ਪ੍ਰਧਾਨ ਮੰਤਰੀ ਗੈਸਟਨ ਬ੍ਰਾਉਨ ਨੇ ਇਲਜ਼ਾਮ ਲਗਾਇਆ ਸੀ ਕਿ ਮੇਹੁਲ ਚੋਕਸੀ ਉਨ੍ਹਾਂ ਦੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਫੰਡ ਕਰ ਰਿਹਾ ਹੈ ਤਾਂਕਿ ਜੇਕਰ ਉਹ ਸੱਤਾ ਵਿਚ ਆਏ ਤਾਂ ਉਸ ਨੂੰ ਏਂਟੀਗੁਆ ਵਿਚ ਰੋਕਿਆ ਜਾ ਸਕੇ। publive-image ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨੇ ਤੋੜਿਆ ਆਮ ਆਦਮੀ ਦਾ ਲੱਕ, ਇੱਕ ਕਰੋੜ ਤੋਂ ਜ਼ਿਆਦਾ ਲੋਕ ਹੋਏ ਬੇਰੋਜ਼ਗਾਰ ਦੱਸ ਦਈਏ ਕਿ ਮੇਹੁਲ ਚੋਕਸੀ ਹੁਣੇ ਡੋਮੀਨਿਕਾ ਵਿਚ ਹੀ ਕਸਟਡੀ ਵਿਚ ਹੈ। ਇੱਥੇ ਵਿਰੋਧੀ ਪੱਖ ਨੇ ਪੁਲਿਸ ਅਤੇ ਸਰਕਾਰ ਦੇ ਰੋਲ ਦੀ ਜਾਂਚ ਦੀ ਗੱਲ ਕਹੀ ਹੈ ਕਿ ਮੇਹੁਲ ਚੋਕਸੀ ਨੂੰ ਇੰਨੀ ਆਸਾਨੀ ਨਾਲ ਇੱਥੇ ਕਿਵੇਂ ਆਉਣ ਦਿੱਤਾ ਗਿਆ। ਇਸ ਦੌਰਾਨ ਮੇਹੁਲ ਚੋਕਸੀ ਦੇ ਵਕੀਲ ਦਾ ਦਾਅਵਾ ਹੈ ਕਿ ਉਸ ਨੂੰ ਕਿਡਨੈਪ ਕੀਤਾ ਗਿਆ ਸੀ, ਜਦੋਂ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੇਹੁਲ ਚੋਕਸੀ ਆਪਣੀ ਗਰਲਫ੍ਰੈਂਡ ਨਾਲ ਡੋਮੀਨਿਕਾ ਵਿਚ ਮਿਲਿਆ। -PTC News publive-image-
pnb-scam-mehul-choksi-antigua-dominica-politics-over-police-in-government
Advertisment

Stay updated with the latest news headlines.

Follow us:
Advertisment