Advertisment

ਵਿਗਿਆਨੀ ਨੇ ਕਿਹਾ ਮੈਨੂੰ ਦਿਨ ਰਾਤ ਸੱਪ ਦੇ ਜ਼ਹਿਰ ਨਾਲ ਮਾਰਨ ਦੀ ਕੋਸ਼ਿਸ

author-image
Jagroop Kaur
New Update
ਵਿਗਿਆਨੀ ਨੇ ਕਿਹਾ ਮੈਨੂੰ ਦਿਨ ਰਾਤ ਸੱਪ ਦੇ ਜ਼ਹਿਰ ਨਾਲ ਮਾਰਨ ਦੀ ਕੋਸ਼ਿਸ
Advertisment
ਬੈਂਗਲੁਰੂ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸੀਨੀਅਰ ਵਿਗਿਆਨੀ ਨੇ ਵੱਲੋਂ ਮੰਗਲਵਾਰ ਵੱਡਾ ਬਿਆਨ ਦਿੱਤਾ ਗਿਆ , ਜਿਸ ਵਿਚ ਉਹਨਾਂ ਦਾਅਵਾ ਕੀਤਾ ਕਿ ਤਿੰਨ ਸਾਲ ਪਹਿਲਾਂ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਇਸਰੋ ਦੇ ਅਹਿਮਦਾਬਾਦ ਸਥਿਤ ਸਪੇਸ ਐਪਲੀਕੇਸ਼ਨ ਸੈਂਟਰ ਦੇ ਸਾਬਕਾ ਨਿਰਦੇਸ਼ਕ ਤਪਨ ਮਿਸ਼ਰਾ ਨੇ ਦਾਅਵਾ ਕੀਤਾ ਕਿ 23 ਮਈ, 2017 ਨੂੰ ਉਨ੍ਹਾਂ ਨੂੰ ਜਾਨਲੇਵਾ ਆਰਸੈਨਿਕ ਟ੍ਰਾਈਆਕਸਾਈਡ ਨਾਮਕ ਜ਼ਹਿਰ ਦਿੱਤਾ ਗਿਆ। ਇਸ ਦਾ ਖੁਲਾਸਾ ਉਹਨਾਂ ਇਸਰੋ ਦੇ ਦਫ਼ਤਰ ’ਚ ਇਕ ਪ੍ਰੋਫੈਸ਼ਨਲ ਇੰਟਰਵਿਊ ਦੌਰਾਨ ਕੀਤਾ , ਉਨ੍ਹਾਂ ਕਿਹਾ ਕਿ ਉਹਨਾਂ ਨੂੰ ਨਾਸ਼ਤੇ ’ਚ ਇਹ ਜ਼ਹਿਰ ਦਿੱਤਾ ਗਿਆ ਸੀ।ISRO scientist Tapan Misra claimed he was poisoned more than three years ago. Credit: Facebook Photo/tapan.misra.9
Advertisment
ਜ਼ਹਿਰ ਦਿੱਤੇ ਜਾਣ ਦੇ ਆਪਣੇ ਦੋਸ਼ਾਂ ’ਤੇ ਤਪਨ ਮਿਸ਼ਰ ਨੇ ਕਿਹਾ ਕਿ ਕੋਈ ਨਿਸ਼ਚਿਤ ਰੂਪ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਕੁਝ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਸ ਲਈ ਕੀਤਾ ਗਿਆ ਤਾਂ ਜੋ ਲੰਚ ਬਾਅਦ ਭਰੇ ਢਿੱਡ 'ਚ ਜ਼ਹਿਰ ਮੌਜੂਦ ਰਹੇ।ਫਿਰ ਹੌਲੀ-ਹੌਲੀ ਸਰੀਰ 'ਚ ਫੈਲ ਕੇ ਬਲਡ ਕਲੌਟਿੰਗ ਕਰੇ ਜਿਸ ਨਾਲ ਦਿਲ ਦਾ ਦੌਰਾ ਪਵੇ ਤੇ ਮੌਤ ਹੋ ਜਾਏ।ਮਿਸ਼ਰਾ ਨੇ ਕਿਹਾ ਪਰ ਮੈਂਨੂੰ ਖਾਣਾ ਪਸੰਦ ਨਹੀਂ ਆਇਆ। ਇਸ ਲਈ ਚੱਟਨੀ ਨਾਲ ਥੋੜਾ ਜਿਹਾ ਹੀ ਡੋਸਾ ਖਾਧਾ ਜਿਸ ਕਾਰਨ ਕੈਮੀਕਲ ਅੰਦਰ ਨਹੀਂ ਟਿਕਿਆ ਪਰ ਇਸ ਨਾਲ ਦੋ ਸਾਲ ਬਹੁਤ ਬਲੀਡਿੰਗ ਹੋਈ।
publive-image ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ ਇਸ ਤਰ੍ਹਾਂ ਦੂਜਾ ਹਮਲਾ ਚੰਦਰਯਾਨ -2 ਦੇ ਉਦਘਾਟਨ ਤੋਂ ਦੋ ਦਿਨ ਪਹਿਲਾਂ ਹੋਇਆ।12 ਜੁਲਾਈ 2019 ਨੂੰ, ਹਾਈਡ੍ਰੋਜਨ ਸਾਇਨਾਈਡ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ।ਮਿਸ਼ਰਾ ਨੇ ਖੁਲਾਸਾ ਕੀਤਾ ਇਸੇ ਤਰ੍ਹਾਂ ਘਰ ਅੰਦਰ ਸੁਰੰਗ ਬਣਾ ਕੇ ਜ਼ਹਿਰੀਲੇ ਸੱਪ ਵੀ ਛੱਡੇ ਗਏ। ਉਨ੍ਹਾਂ ਦੱਸਿਆ ਕਿ ਤੀਜਾ ਹਮਲਾ ਸਤੰਬਰ 2020 ਨੂੰ ਹੋਇਆ ਤੇ ਉਸ ਨੂੰ ਆਰਸੈਨਿਕ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅਹਿਮਦਾਬਾਦ ਵਾਪਸ ਪਰਤਣ ਮਗਰੋਂ ਉਨ੍ਹਾਂ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ, ਜਿੱਥੇ ਉਹ ਬਚ ਤਾਂ ਗਏ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼, ਚਮੜੀ ਦਾ ਫਟਣਾ, ਚਮੜੀ ਨਿਕਲਣਾ ਸਣੇ ਕਈ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਉਹ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ।
-
isro-scientist tapan-misra senior-indian-space-research-organisation poisonous-snakes-like-cobra
Advertisment

Stay updated with the latest news headlines.

Follow us:
Advertisment