ਮੁੱਖ ਖਬਰਾਂ

ਅੰਦੋਲਨ 'ਚ ਇਕ ਹੋਰ ਕਿਸਾਨ ਨੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

By Jagroop Kaur -- January 11, 2021 10:40 pm -- Updated:January 11, 2021 10:43 pm

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚਲ ਰਹੇ ਹਨ। ਇਹ ਕਾਨੂੰਨ ਜਿਥੇ ਲੋਕਾਂ ਦੇ ਹੱਕ ਮਾਰਨ ਵਾਲੇ ਹਨ ਉਥੇ ਹੀ ਲੋਕਾਂ ਦੀਆਂ ਜਾਨਾ ਵੀ ਜਾ ਰਹੀਆਂ ਹਨ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ, ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਵਰਗੀਆਂ ਗੰਭੀਰ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।Farmers Protest : Supreme court hearing on On Farm Laws And Kisan Andolan

ਹੋਰ ਪੜ੍ਹੋ :ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ਕੱਲ੍ਹ ਸੁਣਾ ਸਕਦੀ ਹੈ ਸੁਪਰੀਮ ਫੈਸਲਾ

ਇਕ ਅਜਿਹੀ ਘਟਨਾ ਅੱਜ ਸੋਨੀਪਤ ਦੇ ਸਿੰਘੂ ਬਾਰਡਰ 'ਤੇ ਵਾਪਰੀ ਜਿੱਥੇ ਇਕ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਪੰਜਾਬ ਲੁਧਿਆਣਾ ਦੇ ਰਹਿਣ ਵਾਲੇ 50 ਸਾਲਾ ਕਿਸਾਨ ਲਾਭ ਸਿੰਘ ਨੇ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।Farmers Protest : Supreme court hearing on On Farm Laws And Kisan Andolanਸੁਪਰੀਮ ਕੋਰਟ ਨੂੰ ਉਗਰਾਹਾਂ ਦੀ ਅਪੀਲ,ਖੇਤੀ ਕਾਨੂੰਨਾਂ ‘ਤੇ ਰੋਕ ਨਹੀਂ ਬਲਕਿ ਰੱਦ ਕਰਵਾਏ ਜਾਣ

ਜ਼ਹਿਰ ਖਾਣ ਕਾਰਨ ਕਿਸਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿਸਾਨ ਲਾਭ ਸਿੰਘ ਨੂੰ ਇਲਾਜ਼ ਦੇ ਲਈ ਸੋਨੀਪਤ 'ਚ ਹੀ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਸੋਨੀਪਤ ਦੀ ਪੁਲਿਸ ਵੀ ਮੌਕੇ 'ਤੇ ਪੁੱਜ ਗਈ।

  • Share