PoK ਅਤੇ ਪਾਕਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ ,20 ਮੌਤਾਂ, 300 ਜ਼ਖ਼ਮੀ ,ਦੇਖੋ ਮੰਜ਼ਰ ਦੀਆਂ ਤਸਵੀਰਾਂ 

By Shanker Badra - September 25, 2019 9:09 am

PoK ਅਤੇ ਪਾਕਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ ,20 ਮੌਤਾਂ, 300 ਜ਼ਖ਼ਮੀ ,ਦੇਖੋ ਮੰਜ਼ਰ ਦੀਆਂ ਤਸਵੀਰਾਂ:ਦਿੱਲੀ- ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ 'ਚ ਮੰਗਲਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਇਸ ਨਾਲ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ। ਇਸ ਦੌਰਾਨ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ ਪਰ ਪਾਕਿਸਤਾਨ ਦੇ ਲਾਹੌਰ ਵਿੱਚ ਸ਼ਕਤੀਸ਼ਾਲੀ ਭੂਚਾਲ ਕਾਰਨ ਭਾਰੀ ਤਬਾਹੀ ਹੋਣ ਦਾ ਖ਼ਦਸ਼ਾ ਹੈ।

POK And Pakistan Lahore Earthquake strikes ,20 deaths, 300 injured PoK ਅਤੇ ਪਾਕਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ   ,20 ਮੌਤਾਂ, 300 ਜ਼ਖ਼ਮੀ ,ਦੇਖੋ ਮੰਜ਼ਰ ਦੀਆਂ ਤਸਵੀਰਾਂ

ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਮੰਗਲਵਾਰ ਸ਼ਾਮ ਭੂਚਾਲ ਦੇ ਝਟਕਿਆਂ ਨਾਲ ਕੰਬ ਗਿਆ ਅਤੇ ਭਾਰੀ ਤਬਾਹੀ ਦੌਰਾਨ ਘੱਟੋ-ਘੱਟ 20 ਜਣਿਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਭੂਚਾਲ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੜਕ 'ਤੇ ਜਾ ਰਹੀਆਂ ਗੱਡੀਆਂ ਜ਼ਮੀਨ ਵਿਚ ਗਰਕ ਹੋ ਗਈਆਂ।

POK And Pakistan Lahore Earthquake strikes ,20 deaths, 300 injured PoK ਅਤੇ ਪਾਕਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ   ,20 ਮੌਤਾਂ, 300 ਜ਼ਖ਼ਮੀ ,ਦੇਖੋ ਮੰਜ਼ਰ ਦੀਆਂ ਤਸਵੀਰਾਂ

ਅਮਰੀਕੀ ਭੂ-ਵਿਗਿਆਨ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਮਕਬੂਜ਼ਾ ਕਸ਼ਮੀਰ ਵਿਚ ਨਵੇਂ ਮੀਰਪੁਰ ਨੇੜੇ ਸੀ ਅਤੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.8 ਫ਼ੀ ਸਦੀ ਮਾਪੀ ਗਈ ਜਦਕਿ ਪਾਕਿਸਤਾਨ ਦੇ ਵਿਗਿਆਨ ਮੰਤਰੀ ਫ਼ਵਾਦ ਚੌਧਰੀ ਨੇ ਭੂਚਾਲ ਦੀ ਤੀਬਰਤਾ 7.1 ਮਾਪੇ ਜਾਣ ਦਾ ਦਾਅਵਾ ਕੀਤਾ ਹੈ।

POK And Pakistan Lahore Earthquake strikes ,20 deaths, 300 injured PoK ਅਤੇ ਪਾਕਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ   ,20 ਮੌਤਾਂ, 300 ਜ਼ਖ਼ਮੀ ,ਦੇਖੋ ਮੰਜ਼ਰ ਦੀਆਂ ਤਸਵੀਰਾਂ

ਮੀਰਪੁਰ ਦੇ ਡੀ.ਆਈ.ਜੀ. ਸਰਦਾਰ ਗੁਲਫ਼ਰਾਜ਼ ਖ਼ਾਨ ਨੇ ਦੱਸਿਆ ਕਿ 20 ਜਣਿਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਅਤੇ 300 ਤੋਂ ਵੱਧ ਜ਼ਖ਼ਮੀਆਂ ਦਾ ਇਲਾਜ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਪਾਕਿਸਤਾਨ ਦੇ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਲਹਿੰਦੇ ਪੰਜਾਬ ਦੇ ਜਿਹਲਮ ਸ਼ਹਿਰ ਦੇ ਪਹਾੜਾਂ ਵਿਚ ਸੀ। ਮੀਰਪੁਰ ਵਿਚ ਕਈ ਮਕਾਨ ਢਹਿ-ਢੇਰੀ ਹੋ ਗਏ ਜਦਕਿ ਇਲਾਕੇ ਦੀ ਇਕ ਮਸਜਿਦ ਨੂੰ ਵੀ ਨੁਕਸਾਨ ਪੁੱਜਿਆ ਹੈ।
-PTCNews

adv-img
adv-img