Thu, Apr 25, 2024
Whatsapp

ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂ

Written by  Shanker Badra -- April 04th 2018 03:39 PM -- Updated: May 04th 2018 05:44 PM
ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂ

ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂ

ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂ:ਪੁਲਿਸ ਨੇ ਜਲੰਧਰ ਦੇ ਨਾਮਦੇਵ ਚੌਕ ਕੋਲ ਇੱਕ ਅਜਿਹੇ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਸ ਨੇ ਸੁਰਜੀਤ ਸਿੰਘ ਨੂੰ ਗ਼ੈਰਕਾਨੂਨੀ ਤਰੀਕੇ ਨਾਲ ਇਰਾਕ ਭੇਜਿਆ ਸੀ।ਜਿਸਦੀ ਉਥੇ 39 ਭਾਰਤੀਆਂ ਸਮੇਤ ਮੌਤ ਹੋ ਗਈ ਸੀ।ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂਇਸ ਟ੍ਰੈਵਲ ਏਜੰਟ ਨੇ ਚੂਹੜਵਾਲੀ ਦੇ ਸੁਰਜੀਤ ਨੂੰ ਨਾਜਾਇਜ਼ ਤੌਰ 'ਤੇ ਇਰਾਕ ਭੇਜਿਆ ਸੀ।ਸੁਰਜੀਤ ਦੀ ਪਤਨੀ ਊਸ਼ਾ ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਇਸ ਟ੍ਰੈਵਲ ਏਜੰਟ ਨੇ ਮੋਟੀ ਰਕਮ ਲੈ ਕੇ ਉਸ ਦੇ ਪਤੀ ਸੁਰਜੀਤ ਨੂੰ ਪਹਿਲਾਂ ਇੱਕ ਮਹੀਨੇ ਲਈ ਦੁਬਈ ਦੇ ਟੂਰਿਸਟ ਵੀਜ਼ੇ 'ਤੇ ਭੇਜਿਆ ਸੀ।ਉਥੋਂ ਪਰਤਣ ਤੋਂ ਬਾਅਦ 2013 'ਚ ਫਿਰ ਮੋਟੀ ਰਕਮ ਲੈ ਕੇ ਚੰਗੀ ਨੌਕਰੀ ਦਾ ਲਾਲਚ ਦੇ ਕੇ ਇਰਾਕ ਭੇਜ ਦਿਤਾ।ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂਇਸ ਲਈ ਇਸ ਏਜੰਟ ਨੇ 2.65 ਲੱਖ ਰੁਪਏ ਲਏ ਸਨ।ਉਥੇ ਹੀ ਦੂਜੇ ਪਾਸੇ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਹਰਕਤ 'ਚ ਆ ਗਈ ਅਤੇ ਨਾਮਦੇਵ ਚੌਕ ਕੋਲ ਇੱਕ ਬੈਂਕ 'ਚ ਕੰਮ ਕਰਦੇ ਏਜੰਟ ਰਾਜੀਵ ਕੁਮਾਰ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ।ਡੀ.ਐਸ.ਪੀ. ਆਦਮਪੁਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਏਜੰਟ ਨੂੰ ਤਿੰਨ ਸਾਲ ਪਹਿਲਾਂ ਵੀ ਜਾਂਚ ਲਈ ਬੁਲਾਇਆ ਗਿਆ ਸੀ ਅਤੇ ਇਸ ਨੇ ਪੈਸੇ ਮੋੜਨ ਦੀ ਹਾਮੀ ਭਰੀ ਸੀ ਪਰ ਬਾਅਦ 'ਚ ਮੁੱਕਰ ਗਿਆ ਸੀ।ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂਹੁਣ ਜਿਨ੍ਹਾਂ ਲੋਕਾਂ ਦੇ ਸਾਹਮਣੇ ਇਸ ਨੇ ਪੈਸੇ ਲਏ ਸਨ,ਉਨ੍ਹਾਂ ਦੀ ਗਵਾਹੀ ਰਿਕਾਰਡ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਏਜੰਟ ਰਾਜੀਵ ਵਿਰੁਧ ਕੇਸ ਦਰਜ ਕੀਤਾ ਜਾਵੇਗਾ।ਸੁਰਜੀਤ ਦੇ ਪਰਿਵਾਰ ਵਾਲਿਆਂ ਵਲੋਂ ਸ਼ਿਕਾਇਤ ਆਉਣ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ।ਇਰਾਕ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲਾ ਇੱਕ ਏਜੰਟ ਪੁਲਿਸ ਨੇ ਕੀਤਾ ਕਾਬੂਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਹੁਕਮ ਦਿਤੇ ਹਨ ਕਿ ਜਿਨ੍ਹਾਂ-ਜਿਨ੍ਹਾਂ ਏਜੰਟਾਂ ਜ਼ਰੀਏ ਇਰਾਕ 'ਚ ਨਾਜਾਇਜ਼ ਤੌਰ 'ਤੇ ਨੌਜਵਾਨਾਂ ਨੂੰ ਭੇਜਿਆ ਗਿਆ ਹੈ,ਉਨ੍ਹਾਂ ਵਿਰੁਧ ਕੇਸ ਦਰਜ ਕੀਤਾ ਜਾਵੇ ਤਾਂ ਜੋ ਭਵਿੱਖ 'ਚ ਇਨ੍ਹਾਂ ਦੇ ਹੱਥੇ ਚੜ੍ਹ ਕੇ ਕੋਈ ਵੀ ਨਾਜਾਇਜ਼ ਤਰੀਕੇ ਨਾਲ ਵਿਦੇਸ਼ੀ ਧਰਤੀ 'ਤੇ ਨਾ ਜਾਵੇ। -PTCNews

Top News view more...

Latest News view more...