Sat, Apr 20, 2024
Whatsapp

ਅੰਮ੍ਰਿਤਸਰ ਲੁੱਟ ਮਾਮਲੇ 'ਚ ਪੁਲਸ ਨੇ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ

Written by  Riya Bawa -- October 12th 2021 06:11 PM
ਅੰਮ੍ਰਿਤਸਰ ਲੁੱਟ ਮਾਮਲੇ 'ਚ ਪੁਲਸ ਨੇ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਲੁੱਟ ਮਾਮਲੇ 'ਚ ਪੁਲਸ ਨੇ ਚਾਰ ਲੋਕਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ: ਪੰਜਾਬ ਵਿਚ ਲੁੱਟ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹਾ ਹੀ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਲੁੱਟ ਦੇ ਮਾਮਲੇ ਵਿਚ ਪੁਲਸ ਨੇ ਸੀਸੀਟੀਵੀ ਦੇ ਆਧਾਰ 'ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਇਹ ਵਾਰਦਾਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਵਾਪਰੀ ਹੈ। ਪੁਲਸ ਵਲੋਂ ਬੁਝਾਰਤ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਉਂਕਿ ਦੁਕਾਨਦਾਰ ਅਨੁਸਾਰ ਸਾਢੇ ਅੱਠ ਲੱਖ ਰੁਪਏ ਉਸ ਕੋਲੋਂ ਲੁੱਟਿਆ ਗਿਆ ਪਰ ਦੋਸ਼ੀ ਨੇ ਦੱਸਿਆ ਕਿ ਸਿਰਫ ਡੇਢ ਲੱਖ ਰੁਪਏ ਹੀ ਲੁੱਟੇ ਗਏ ਹਨ, ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਹੋਈ ਤੇ ਅੱਜ ਇਸ ਮਾਮਲੇ ਵਿਚ ਪੁਲਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਪਿਸਤੌਲ ਅਤੇ ਕੁਝ ਲੁੱਟੇ ਹੋਏ ਪੈਸੇ ਬਰਾਮਦ ਕੀਤੇ ਹਨ। ਡੀਸੀਪੀ ਮੁਖਵਿੰਦਰ ਭੁੱਲਰ ਦੇ ਅਨੁਸਾਰ, ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿੱਚੋਂ ਮੁੱਖ ਦੋਸ਼ੀ ਕਾਕਾ ਹੈ, ਜਿਸਨੂੰ ਅਜੇ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ। ਚਾਰੇ ਨੌਜਵਾਨਾਂ ਤੋਂ ਇੱਕ ਲੱਖ 20000 ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਮੁੱਖ ਦੋਸ਼ੀ ਹੈ ਅਮਰੀਕਾ ਤੋਂ ਉਸਦੀ ਭੈਣ ਨੂੰ ਪੈਸੇ ਭੇਜਦੀ ਸੀ ਅਤੇ ਉਹ ਇਸ ਦੁਕਾਨ ਤੋਂ ਪੈਸੇ ਲੈਣ ਆਉਂਦਾ ਸੀ, ਉਸਨੂੰ ਪਤਾ ਸੀ ਕਿ ਇਸ ਦੁਕਾਨ ਵਿੱਚ ਬਹੁਤ ਪੈਸਾ ਹੈ ਅਤੇ ਉਸਨੇ ਆਪਣੇ ਸਾਥੀਆਂ ਨੂੰ ਮਿਲ ਕੇ ਇਸ ਲੁੱਟ ਨੂੰ ਅੰਜਾਮ ਦਿੱਤਾ। -PTC News


Top News view more...

Latest News view more...