ਹੋਰ ਖਬਰਾਂ

ਰੇਲਵੇ ਟਰੈਕ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

By Riya Bawa -- June 11, 2022 10:51 am -- Updated:June 11, 2022 11:22 am

ਰਾਜਪੁਰਾ: ਰਾਜਪੁਰਾ ਦੇ ਨਲਾਸ ਪਿੰਡ ਵਿਚ ਸਥਿਤ ਨਾਭਾ ਥਰਮਲ ਪਲਾਂਟ ਨੂੰ ਜਾਂਦੀ 9 ਕਿਲੋਮੀਟਰ ਰੇਲਵੇ ਲਾਈਨ ਦੇ ਬੀਤੇ ਦਿਨੀਂ 1200 ਕਲੰਪ ਕੱਢੇ ਜਾਣ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਫਤਿਹਗੜ੍ਹ ਸਾਹਿਬ ਦੀ ਪੁਲਸ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਬੀਤੀ 4 ਜੂਨ ਨੂੰ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚੋਂ ਲੰਘਦੀ ਰੇਲਵੇ ਲਾਈਨ ਦੇ ਕਲੰਪ ਚੋਰੀ ਕੀਤੇ ਸਨ।

power

ਦੱਸਣਯੋਗ ਹੈ ਕਿ ਬੀਤੇ ਦਿਨੀ ਬਿਜਲੀ ਨਾਲ ਜੂਝ ਰਹੇ ਪੰਜਾਬ ਦੇ ਬਿਜਲੀ ਖੇਤਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਪ੍ਰਭਾਵਿਤ ਕਰਨ ਦੀ ਵੱਡੀ ਕੋਸ਼ਿਸ਼ ਕੀਤੀ ਗਈ ਸੀ। ਇਹ ਮਾਮਲਾ ਸਰਾਏ ਬੰਜਾਰਾ ਤੋਂ ਰਾਜਪੁਰਾ ਦਾ ਸੀ ਜਿੱਥੇ ਥਰਮਲ ਬਿਜਲੀ ਪਲਾਂਟ ਤੱਕ ਰੇਲ ਪਟੜੀ ਤੋਂ ਘੱਟੋ-ਘੱਟ 12 ਕਲੰਪ ਨੂੰ ਹਟਾ ਬਿਜਲੀ ਦੀ ਸਪਲਾਈ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਦੂਜੀ ਕੋਸ਼ਿਸ਼ ਸੀ। ਜਾਣਕਾਰੀ ਦੇ ਮੁਤਾਬਿਕ ਰਾਜਪੁਰਾ ਵਿਖੇ ਸਥਿਤ ਥਰਮਲ ਪਲਾਂਟ ਦਾ ਰੇਲਵੇ ਨਾਲ ਲਿੰਕ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।

power

ਰੇਲਵੇ ਟਰੈਕ ਦੇ 1200 ਕਲੰਪ ਤੋੜ ਦਿੱਤੇ ਗਏ ਹਨ ਜਿਸ ਬਾਰੇ ਅੱਜ ਸਵੇਰੇ ਪਤਾ ਲੱਗਾ ਸੀ। ਸਮਾਂ ਰਹਿੰਦਿਆਂ ਟੁੱਟੇ ਕਲੰਪ ਦਾ ਪਤਾ ਲੱਗਣ 'ਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਰੇਲਵੇ ਟਰੈਕ 'ਤੇ ਜਾਂਚ ਲਈ ਪੁੱਜ ਚੁੱਕੀਆਂ ਸਨ।

Power-pangs-in-Finland-3

ਇਹ ਵੀ ਪੜ੍ਹੋ: 12 ਸਾਲਾ ਬੱਚੀ ਨੇ ਅਨੌਖੇ ਤਰੀਕੇ ਨਾਲ ਪੋਰਟਰੇਟ ਬਣਾ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਸੂਤਰਾਂ ਅਨੁਸਾਰ ਪਿਛਲੇ ਮਹੀਨੇ ਵੀ ਇਸੇ ਟਰੈਕ ਤੋਂ 60 ਕਲੰਪ ਤੋੜੇ ਗਏ ਸਨ। ਦੂਸਰੀ ਵਾਰ ਅਜਿਹੀ ਘਟਨਾ ਵਾਪਰਨਾ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਿਹਾ ਸੀ। ਥਰਮਲ ਪਲਾਂਟ ਦਾ ਰੇਲ ਸੰਪਰਕ ਟੁੱਟਣ ਨਾਲ ਪਾਵਰ ਸੈਕਟਰ ਤੇ ਰੇਲਵੇ ਦੋਹਾਂ ਨੂੰ ਹੀ ਵੱਡਾ ਨੁਕਸਾਨ ਪੁੱਜ ਸਕਦਾ ਸੀ।

-PTC News

  • Share