ਪੁਲਿਸ ਨੇ ਵਿਆਹ ਦੇ ਮੰਡਪ ‘ਚੋਂ ਲਾੜੇ ਨੂੰ ਕੀਤਾ ਗ੍ਰਿਫ਼ਤਾਰ ,ਮੰਡਪ ‘ਚ ਬੈਠੀ ਦੁਲਹਨ ਰਹਿ ਗਈ ਹੈਰਾਨ

Police arrested the groom from the wedding mandap before in Samana
ਪੁਲਿਸ ਨੇ ਵਿਆਹ ਦੇ ਮੰਡਪ'ਚੋਂ ਲਾੜੇ ਨੂੰ ਕੀਤਾ ਗ੍ਰਿਫ਼ਤਾਰ ,ਮੰਡਪ 'ਚ ਬੈਠੀ ਦੁਲਹਨ ਰਹਿ ਗਈਹੈਰਾਨ

ਸਮਾਣਾ : ਸਮਾਣਾ ਵਿਖੇ ਇਕ ਵਿਆਹ ਸਮਾਗਮ ‘ਚ ਅਚਾਨਕ ਪੁਲਿਸ ਆਈ ਅਤੇ ਮੰਡਪ ‘ਚੋਂ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਆਹ ਦੇ ਮੰਡਪ ‘ਚ ਸਜ-ਧਜ ਕੇ ਬੈਠੀ ਲਾੜੀ ਦੇ ਸਾਰੇ ਸੁਫ਼ਨੇ ਟੁੱਟ ਗਏ ਅਤੇ ਦੋਹਾਂ ਦਾ ਵਿਆਹ ਵੀ ਵਿਚਾਲੇ ਹੀ ਰਹਿ ਗਿਆ।ਉਥੇ ਬੈਠੀ ਦੁਲਹਨ ਹੈਰਾਨ ਰਹਿ ਗਈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੁੜ ਲੱਗਿਆ ‘ਨਾਈਟ ਕਰਫ਼ਿਊ’, ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ

Police arrested the groom from the wedding mandap before in Samana
ਪੁਲਿਸ ਨੇ ਵਿਆਹ ਦੇ ਮੰਡਪ’ਚੋਂ ਲਾੜੇ ਨੂੰ ਕੀਤਾ ਗ੍ਰਿਫ਼ਤਾਰ ,ਮੰਡਪ ‘ਚ ਬੈਠੀ ਦੁਲਹਨ ਰਹਿ ਗਈਹੈਰਾਨ

ਜਾਣਕਾਰੀ ਅਨੁਸਾਰ ਬਲਬੇੜਾ ਪੁਲਿਸ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਵਿਆਹ ਸਮਾਗਮ ਦੌਰਾਨ ਨੌਜਵਾਨ ਨੂੰ ਹਿਰਾਸਤ ‘ਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਉਕਤ ਨੌਜਵਾਨ ਪਿਛਲੇ ਸਾਲ ਹੋਏ ਇਕ ਕਤਲ ਦੇ ਮਾਮਲੇ ‘ਚ ਦੋਸ਼ੀ ਸੀ ਅਤੇ ਉਦੋਂ ਤੋਂ ਹੀ ਭਗੌੜਾ ਚੱਲ ਰਿਹਾ ਸੀ।

Police arrested the groom from the wedding mandap before in Samana
ਪੁਲਿਸ ਨੇ ਵਿਆਹ ਦੇ ਮੰਡਪ’ਚੋਂ ਲਾੜੇ ਨੂੰ ਕੀਤਾ ਗ੍ਰਿਫ਼ਤਾਰ ,ਮੰਡਪ ‘ਚ ਬੈਠੀ ਦੁਲਹਨ ਰਹਿ ਗਈਹੈਰਾਨ

ਵੀਰਵਾਰ ਨੂੰ ਉਸ ਵੱਲੋਂ ਸਮਾਣਾ ਦੀ ਅਮਨ ਕਾਲੋਨੀ ਵਾਸੀ ਕਿਸੇ ਕੁੜੀ ਨਾਲ ਵਿਆਹ ਕੀਤੇ ਜਾਣ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸਿਟੀ ਪੁਲਿਸ ਸਮਾਣਾ ਦੀ ਮਦਦ ਨਾਲ ਵਿਆਹ ਵਾਲੀ ਜਗ੍ਹਾ ‘ਤੇ ਛਾਪੇਮਾਰੀ ਕੀਤੀ ਅਤੇ ਸਿਹਰਾ ਲਾ ਕੇ ਬੈਠੇ ਲਾੜੇ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।

Police arrested the groom from the wedding mandap before in Samana
ਪੁਲਿਸ ਨੇ ਵਿਆਹ ਦੇ ਮੰਡਪ’ਚੋਂ ਲਾੜੇ ਨੂੰ ਕੀਤਾ ਗ੍ਰਿਫ਼ਤਾਰ ,ਮੰਡਪ ‘ਚ ਬੈਠੀ ਦੁਲਹਨ ਰਹਿ ਗਈਹੈਰਾਨ

ਪੜ੍ਹੋ ਹੋਰ ਖ਼ਬਰਾਂ : ਸਵਾ ਰੁਪਏ ਦੇ ਸ਼ਗਨ ਨਾਲ ਕਰਵਾਏ ਗਏ ਆਨੰਦ ਕਾਰਜ, ਤੋਹਫੇ ਵੀ ਨਹੀਂ ਲਏ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਲ 2020 ‘ਚ ਬਲਬੇੜਾ ਨੇੜੇ ਦਿਨ-ਦਿਹਾੜੇ ਇਕ ਡਾਕਟਰ ਦੇ ਕਤਲ ਮਾਮਲੇ ‘ਚ ਕਰੀਬ 2 ਦਰਜਨ ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ‘ਚ ਪੁਲਿਸ ਨੂੰ ਉਕਤ ਨੌਜਵਾਨ ਲੋੜੀਂਦਾ ਸੀ।
-PTCNews