Sat, Apr 20, 2024
Whatsapp

ਪਟਿਆਲਾ ਜ਼ੀਰਕਪੁਰ ਰੋਡ ਤੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ

Written by  Joshi -- October 03rd 2017 03:36 PM -- Updated: October 03rd 2017 03:41 PM
ਪਟਿਆਲਾ ਜ਼ੀਰਕਪੁਰ ਰੋਡ ਤੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ

ਪਟਿਆਲਾ ਜ਼ੀਰਕਪੁਰ ਰੋਡ ਤੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ

ਪਟਿਆਲਾ ਜ਼ੀਰਕਪੁਰ ਰੋਡ ਤੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ ਪੰਚਕੂਲਾ ਕਮਿਸ਼ਨਰ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਹਨੀਪ੍ਰੀਤ ਨੂੰ ਪਟਿਆਲਾ ਰੋਡ ਜ਼ੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਤਕਰੀਬਨ ੩ ਵਜੇ ਹਨੀਪ੍ਰੀਤ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜੇਕਰ ਕੋਈ ਵੀ ਇਨਸਾਨ ਹਨੀਪ੍ਰੀਤ ਦੀ ਮਦਦ ਕਰਨ 'ਚ ਸ਼ਾਮਿਲ ਸੀ ਤਾਂ ਉਸ 'ਤੇ ਵੀ ਕਰੜੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੱਲ ਹਨੀਪ੍ਰੀਤ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਸੱਚਾ ਸੌਦਾ ਸਾਧ 'ਤੇ ਲੱਗੇ ਬਲਾਤਕਾਰਾਂ ਦੇ ਦੋਸ਼ਾਂ ਤੋਂ ਬਾਅਦ ਉਹ ਜੇਲ ਵਿੱਚ ਜਿੱਥੇ ੨੦ ਸਾਲ ਦੀ ਸਜ਼ਾ ਭੁਗਤ ਰਿਹਾ ਹੈ, ਉਥੇ ਹੀ ਪੁਲਿਸ ਦਾ ਸਾਰਾ ਧਿਆਨ ਉਸਦੀ ਮੂੰਹ ਬੋਲੀ ਧੀ ਨੂੰ ਹਿਰਾਸਤ ਵਿੱਚ ਲੈਣ 'ਤੇ ਲੱਗਿਆ ਹੋਇਆ ਸੀ। Police arrests honeypreet from zirakpur patiala roadਇਸ ਤੋਂ ਪਹਿਲਾਂ ਹਨੀਪ੍ਰੀਤ ਦੀ ਇੰਟਰਵਿਊ ਵੀ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਇਸ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਹੈ ਕਿ "ਪਾਪਾ ਦੀ ਗ੍ਰਿਫਤਾਰੀ ਤੋਂ ਬਾਅਦ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਗਿਆ ਹੈ। ਮੇਰਾ ਪਾਪਾ ਨਾਲ ਪਵਿੱਤਰ ਰਿਸ਼ਤਾ ਹੈ, ਇਸ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।" ਇਸ ਤੋਂ ਪਹਿਲਾਂ ਮੀਡੀਆ ਵੱਲੋਂ ਇਹ ਖਬਰਾਂ ਲਗਾਤਾਰ ਆ ਰਹੀਆਂ ਸਨ ਕਿ ਉਹ ਵਿਦੇਸ਼ ਭੱਜ ਗਈ ਹੋ ਸਕਦੀ ਹੈ, ਪਰ ਇਹਨਾਂ ਸਾਰੀਆਂ ਅਫਵਾਹਾਂ 'ਤੇ ਵਿਰਾਮ ਲੱਗ ਗਿਆ ਹੈ। —PTC News


Top News view more...

Latest News view more...