ਨਹੀਂ ਰੁਕ ਰਹੀ ਪੁਲਿਸ ਦੀ ਗੁੰਡਾਗਰਦੀ, ਸੜਕ ‘ਤੇ ਬੇਰਹਿਮੀ ਨਾਲ ਨੌਜਵਾਨ ਦੀ ਕੀਤੀ ਕੁੱਟਮਾਰ, ਦੇਖੋ ਵੀਡੀਓ

ਨਹੀਂ ਰੁਕ ਰਹੀ ਪੁਲਿਸ ਦੀ ਗੁੰਡਾਗਰਦੀ, ਸੜਕ ‘ਤੇ ਬੇਰਹਿਮੀ ਨਾਲ ਨੌਜਵਾਨ ਦੀ ਕੀਤੀ ਕੁੱਟਮਾਰ, ਦੇਖੋ ਵੀਡੀਓ,ਪੁਲਿਸ ਦਾ ਕੰਮ ਲੋਕਾਂ ਦੀ ਸਹਾਇਤਾ ਕਰਨਾ ਅਤੇ ਦੇਸ਼ ‘ਚ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਹੁੰਦਾ ਹੈ।ਪਰ ਅੱਜ ਕੱਲ੍ਹ ਦੀ ਪੁਲਿਸ ਲੋਕਾਂ ਨਾਲ ਧੱਕੇਸ਼ਾਹੀ ਤੇ ਗੁੰਡਾਗਰਦੀ ਲਈ ਜਾਣੀ ਜਾਂਦੀ ਹੈ। ਪੁਲਿਸ ਦੀਆਂ ਅਜਿਹੀਆਂ ਘਟਨਾਵਾਂ ਹਰ ਦਿਨ ਦੇਖਣ ਨੂੰ ਮਿਲਦੀਆਂ ਹਨ। ਕੁਝ ਦਿਨ ਪਹਿਲਾ ਹੀ ਦਿੱਲੀ ‘ਚ ਪੁਲਿਸ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ।

ਜਿਸ ‘ਚ ਦਿੱਲੀ ਪੁਲਿਸ ਨੇ ਇੱਕ ਸਿੱਖ ਆਟੋ ਡਰਾਈਵਰ ਨੂੰ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰ ਦਿੱਤੀ। ਪੁਲਿਸ ਦੀ ਗੁੰਡਾਗਰਦੀ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਕਰਮਚਾਰੀ ਇੱਕ ਨੌਜਵਾਨ ‘ਤੇ ਧੌਂਸ ਜਮ੍ਹਾ ਰਿਹਾ ਤੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕਰ ਰਿਹਾ ਹੈ।

ਹੋਰ ਪੜ੍ਹੋ:ਰਾਮ ਰਹੀਮ ਦੇ ‘ਭਗਤਾਂ’ ਨੇ ਇੰਝ ਖੋਲ੍ਹਿਆ ਵਰਤ, ਦੇਖੋ ਤਸਵੀਰਾਂ

ਪੁਲਿਸ ਕਰਮਚਾਰੀ ਨੂੰ ਵਾਲਾ ਓਂ ਫੜ੍ਹ ਕੇ ਠੁੱਡਿਆ ਨਾਲ ਕੁੱਟ ਰਿਹਾ ਤੇ ਆਸਪਾਸ ਦੇ ਲੋਕ ਨੌਜਵਾਨ ਨੂੰ ਛੁਡਵਾਉਣ ਦੀ ਬਜਾਏ ਕੋਲ ਖੜੇ ਵੀਡੀਓ ਬਣਾ ਰਹੇ ਹਨ। ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਕਿ ਇਹ ਵੀਡੀਓ ਕਦੋਂ ਦੀ ਅਤੇ ਕਿਥੋਂ ਦੀ ਹੈ, ਪਰ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪੁਲਿਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੋਵੇ ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾ ਵੀ ਸਾਹਮਣੇ ਆ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

 

View this post on Instagram

 

ਪੁਲਿਸ ਅਫ਼ਸਰ ਦੀ ਹੈਵਾਨੀਅਤ ਆਈ ਸਾਹਮਣੇ ,ਵੇਖੋ ਵੀਡੀਓ

A post shared by PTC News (@ptc_news) on

-PTC News