Advertisment

ਇਸ ਜ਼ੁਰਮ ਵਿੱਚ ਪੁਲਸ ਨੇ ਕੀਤਾ ਇੱਕ ਕਾਬੂ

author-image
Ragini Joshi
New Update
ਇਸ ਜ਼ੁਰਮ ਵਿੱਚ ਪੁਲਸ ਨੇ ਕੀਤਾ ਇੱਕ ਕਾਬੂ
Advertisment
ਨਸ਼ਾ ਜਿਸਦੀਆਂ ਜੜ੍ਹਾਂ ਵਿੱਚ ਇੱਕ ਵਾਰ ਬੈਠ ਗਿਆ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਤਰਨਤਾਰਨ ਦੇ ਸਿਟੀ ਥਾਣਾ ਪੱਟੀ ਵਿਖੇ ਇੱਕ ਆਦਮੀ ਨੂੰ ਨਸ਼ੇ ਵਾਲੀਆਂ ਗੋਲੀਆਂ ਸਮੇਤ ਪੁਲਸ ਵੱਲੋਂ ਕਾਬੂ ਕੀਤਾ ਗਿਆ ਹੈ । publive-image ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਏ.ਐੱਸ.ਆਈ ਦੀ ਨਜ਼ਰ ਇਸ ਇਨਸਾਨ ਤੇ ਉਦੋਂ ਪਈ ਜਦੋਂ ਉਹ ਆਪਣੇ ਮੁਲਾਜ਼ਮਾਂ ਸਮੇਤ ਕੈਰੋਂ ਵੱਲ ਜਾ ਰਹੇ ਸਨ। ਕੰਵਲਜੀਤ ਨਾਮ ਦੇ ਇਸ ਆਦਮੀ ਕੋਲੋਂ ਤਕਰੀਬਨ ੩੦੦ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ । publive-image ਬੱਸ ਸਟੈਂਡ ਗਲੀ ਦੇ ਵਾਸੀ ਕੰਵਲਜੀਤ ਸਿੰਘ ਤੇ ਮੁਕੱਦਮਾ ਦਰਜ਼ ਹੋ ਚੁੱਕਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਇਸ ਬਾਰੇ ਪਤਾ ਲਗਾ ਲਿਆ ਜਾਵੇਗਾ ਕਿ ਦੋਸ਼ੀ ਕਿਸ ਮਕਸਦ ਅਧੀਨ ਇਹ ਨਸ਼ੇ ਵਾਲੀਆਂ ਗੋਲੀਆਂ ਆਪਣੇ ਨਾਲ ਚੁੱਕੀ ਫਿਰਦਾ ਸੀ। publive-image ਕਿਉਂਕਿ ਜਿਸ ਸਮੇਂ ਇਸ ਨੂੰ ਵੇਖਿਆ ਗਿਆ ਉਸ ਸਮੇਂ ਉਹ ਮੋਟਰਸਾਈਕਲ 'ਤੇ ਸਵਾਰ ਸੀ ਤੇ ਨਸ਼ੇ ਦੀਆਂ ਗੋਲੀਆਂ ਉਸ ਨੇ ਆਪਣੇ ਕੋਲ ਰੱਖੀਆਂ ਹੋਈਆਂ ਸਨ।-
Advertisment

Stay updated with the latest news headlines.

Follow us:
Advertisment