ਪੁਲਿਸ ਮੁਲਾਜ਼ਮ ਬਣਿਆ ਹੈਵਾਨ, ਸੈਰ ਕਰਦੀ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੀਤੀ ਕੋਸ਼ਿਸ਼

By Shanker Badra - August 05, 2020 2:08 pm

ਪੁਲਿਸ ਮੁਲਾਜ਼ਮ ਬਣਿਆ ਹੈਵਾਨ, ਸੈਰ ਕਰਦੀ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੀਤੀ ਕੋਸ਼ਿਸ਼:ਫਿਲੌਰ : ਫਿਲੌਰ ਦੇ ਪਿੰਡ ਭਾਖੜੀ ਵਿਖੇ ਦੇਰ ਰਾਤ ਸੈਰ ਕਰ ਰਹੀ ਕੁੜੀ ਨੂੰ ਇਕ ਪੁਲਿਸ ਮੁਲਾਜ਼ਮ ਨੇ ਜ਼ਬਰਨ ਚੁੱਕ ਕੇ ਕਾਰ 'ਚ ਪਾ ਕੇ ਲਿਜਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੌਕੇ 'ਤੇ ਮੌਜੂਦ ਇਲਾਕਾ ਵਾਸੀਆਂ ਨੇ ਮੁਲਾਜ਼ਮ ਨੂੰ ਘੇਰ ਕੇ ਕੁੜੀ ਨੂੰ ਸੁਰੱਖਿਅਤ ਛੁਡਵਾ ਲਿਆ ਤੇ ਉਕਤ ਪੁਲਿਸ ਮੁਲਾਜ਼ਮ ਦੀ ਖੂਬ ਛਿੱਤਰ-ਪਰੇਡ ਕੀਤੀ ਅਤੇ ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

ਪੁਲਿਸ ਮੁਲਾਜ਼ਮ ਬਣਿਆ ਹੈਵਾਨ, ਸੈਰ ਕਰਦੀ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੀਤੀ ਕੋਸ਼ਿਸ਼

ਮਿਲੀ ਜਾਣਕਾਰੀ ਅਨੁਸਾਰ ਸਥਾਨਕ ਦਾਣਾ ਮੰਡੀ 'ਚ ਇਕ ਸਫ਼ੈਦ ਰੰਗ ਦੀ ਕਾਰ ਆ ਕੇ ਖੜ੍ਹੀ, ਜਿਸ 'ਚ ਇਕ ਪੁਲਿਸ ਮੁਲਾਜ਼ਮ ਬੈਠਾ ਸੀ। ਉਕਤ ਪੁਲਿਸ ਮੁਲਾਜ਼ਮ ਨੇ ਕੋਲੋਂ ਲੰਘ ਰਹੀ ਕੁੜੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਸਥਾਨਕ ਲੋਕਾਂ ਨੇ ਸੋਚਿਆ ਕਿ ਸ਼ਾਇਦ ਕੁੜੀ ਨੂੰ ਮਾਸਕ ਨਾ ਪਾਉਣ ਕਾਰਨ ਰੋਕਿਆ ਗਿਆ ਪਰ ਅਚਾਨਕ ਮੁਲਾਜ਼ਮ ਨੇ ਕੁੜੀ ਦੀ ਬਾਂਹ ਫੜ੍ਹੀ ਅਤੇ ਉਸ ਨੂੰ ਗੱਡੀ 'ਚ ਸੁੱਟ ਕੇ ਭਜਾਉਣ ਲੱਗਾ।

ਕੁੜੀ ਦੇ ਰੌਲਾ ਪਾਉਣ 'ਤੇ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਕਾਰ ਨੂੰ ਘੇਰ ਲਿਆ ਤੇ ਚੌਕੀਦਾਰ ਨੂੰ ਕਹਿ ਕੇ ਮੰਡੀ ਦੇ ਗੇਟ ਬੰਦ ਕਰਵਾ ਦਿੱਤੇ। ਇਸ ਤੋਂ ਬਾਅਦ ਲੋਕਾਂ ਨੇ ਕੁੜੀ ਨੂੰ ਸੁਰੱਖਿਅਤ ਗੱਡੀ ਤੋਂ ਬਾਹਰ ਕੱਢਿਆ ਤੇ ਫਿਰ ਮੁਲਾਜ਼ਮ ਨੂੰ ਖ਼ੂਬ ਭੰਨਿਆ ਤੇ ਪੁਲਿਸ ਬੁਲਾ ਲਈ। ਇਸ ਵਿਚਕਾਰ ਥਾਣਾ ਇੰਚਾਰਜ ਤੇ ਪੁਲਿਸ ਉਕਤ ਮੁਲਾਜ਼ਮ ਨੂੰ ਆਪਣੇ ਨਾਲ ਥਾਣੇ ਲੈ ਜਾਣ ਲੱਗੇ ਤਾਂ ਲੋਕਾਂ ਨੇ ਪੂਰੀ ਟੀਮ ਨੂੰ ਅੰਦਰ ਹੀ ਘੇਰ ਲਿਆ।

ਪੁਲਿਸ ਮੁਲਾਜ਼ਮ ਬਣਿਆ ਹੈਵਾਨ, ਸੈਰ ਕਰਦੀ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੀਤੀ ਕੋਸ਼ਿਸ਼

ਫਿਲੌਰ ਥਾਣਾ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਮੁਲਾਜ਼ਮ ਪੀਏਪੀ ਪੰਜਾਬ ਪੁਲਿਸ ਐਕਡਮੀ ਫਿਲੌਰ 'ਚ ਤਾਇਨਾਤ ਹੈ। ਉਹ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੰਦਾ ਹੈ। ਇਹ ਵੀ ਪਤਾ ਲਗਿਆ ਹੈ ਕਿ ਉਕਤ ਮੁਲਾਜ਼ਮ ਨੇ ਪਹਿਲਾਂ ਕੁੜੀ ਦਾ ਫੋਨ ਨੰਬਰ ਹਾਸਲ ਕੀਤਾ ਤੇ ਉਸ ਤੋਂ ਬਾਅਦ ਉਹ ਲਗਾਤਾਰ ਕੁੜੀ ਨੂੰ ਫੋਨ ਕਰ ਕੇ ਪਰੇਸ਼ਾਨ ਕਰ ਰਿਹਾ ਸੀ ਤੇ ਅੱਜ ਅਚਾਨਕ ਉਸ ਨੂੰ ਅਗਵਾ ਕਰ ਉਸ ਨੂੰ ਆਪਣੇ ਨਾਲ ਲੈ ਗਿਆ।

ਪੁਲਿਸ ਮੁਲਾਜ਼ਮ ਬਣਿਆ ਹੈਵਾਨ , ਸੈਰ ਕਰਦੀ ਕੁੜੀ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੀਤੀ ਕੋਸ਼ਿਸ਼

ਇਹ ਵੀ ਪਤਾ ਲੱਗਿਆ ਹੈ ਕਿ ਉਕਤ ਮੁਲਾਜ਼ਮ ਕੁੜੀ ਨੂੰ ਅਗਵਾ ਕਰਨ ਲਈ ਸਬ ਇੰਸਪੈਕਟਰ ਦੀ ਕਾਰ ਲੈ ਕੇ ਆਇਆ ਸੀ। ਉਹ ਪੁਲਿਸ ਵਰਦੀ 'ਚ ਇਸ ਲਈ ਆਇਆ ਸੀ ਤਾਂ ਜੋ ਕੁੜੀ ਨੂੰ ਅਗਵਾ ਕਰਦਿਆਂ ਸਮੇਂ ਕੋਈ ਸਮੱਸਿਆ ਨਾ ਆਵੇ ਤਾਂ ਲੋਕ ਡਰ ਕੇ ਪਿੱਛੇ ਹੱਟ ਜਾਣ। ਇੰਚਾਰਜ ਮੁਖਤਿਆਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਉਹ ਮਾਮਲਾ ਦਰਜ ਕਰਕੇ ਮੁਲਾਜ਼ਮ ਨੂੰ ਹਵਾਲਾਤ ਭੇਜ ਦਿੱਤੋ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
-PTCNews

adv-img
adv-img