ਖਰੜ ਦੇ ਸੰਨੀ ਐਨਕਲੇਵ ‘ਚ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ , ਖ਼ਤਰਨਾਕ ਗੈਂਗਸਟਰ ਬੁੱਟਰ ਜ਼ਖ਼ਮੀ

ਖਰੜ ਦੇ ਸੰਨੀ ਐਨਕਲੇਵ 'ਚ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ , ਖ਼ਤਰਨਾਕ ਗੈਂਗਸਟਰ ਬੁੱਟਰ ਜ਼ਖ਼ਮੀ

ਖਰੜ ਦੇ ਸੰਨੀ ਐਨਕਲੇਵ ‘ਚ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ, ਖ਼ਤਰਨਾਕ ਗੈਂਗਸਟਰ ਬੁੱਟਰ ਜ਼ਖ਼ਮੀ:ਮੋਹਾਲੀ : ਮੋਹਾਲੀ ਨੇੜੇ ਖਰੜ ਦੇਸੰਨੀ ਐਨਕਲੇਵ ‘ਚ ਜਲਵਾਯੂ ਟਾਵਰ ਨੇੜੇ ਅੱਜ ਦੁਪਹਿਰ ਬਾਅਦ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ ਹੋਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਪੁਲਿਸ ਫਾਇਰਿੰਗ ‘ਚ ਖ਼ਤਰਨਾਕ ਗੈਂਗਸਟਰ ਜੌਨ ਬੁੱਟਰ ਦੇ ਪੱਟ ‘ਤੇ ਗੋਲ਼ੀ ਲੱਗੀ ਹੈ ਤੇ ਜ਼ਖ਼ਮੀ ਹੋ ਗਿਆ ਹੈ।

ਮੋਹਾਲੀ ਦੇ ਸੰਨੀ ਐਨਕਲੇਵ ‘ਚ ਪੁਲਿਸ ਦੀ ਗੈਂਗਸਟਰਾਂ ਨਾਲ ਹੋਈ ਮੁਠਭੇੜ

ਮਿਲੀ ਜਾਣਕਾਰੀ ਅਨੁਸਾਰ ਖਰੜ ਦੇ ਸੰਨੀ ਇਨਕਲੇਵ ‘ਚ ਪੁਲਿਸ ਨੂੰ ਗੈਂਗਸਟਰਾਂ ਦੇ ਲੁੱਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਪਾਰਟੀ ਦੀ ਟੀਮ ਨੇ ਇਲਾਕੇ ਨੂੰ ਘੇਰ ਲਿਆ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋ ਗਿਆ। ਇਸ ਦੌਰਾਨ ਗੈਂਗਸਟਰਾਂ ਨੇ ਗੋਲ਼ੀ ਚੱਲਾ ਦਿੱਤੀ ਤੇ ਪੁਲਿਸ ਨੇ ਵੀ ਜਵਾਬੀ ਫਾਇਰ ਕਰ ਦਿੱਤਾ।

ਖਰੜ ਦੇ ਸੰਨੀ ਐਨਕਲੇਵ ‘ਚ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ , ਖ਼ਤਰਨਾਕ ਗੈਂਗਸਟਰ ਬੁੱਟਰ ਜ਼ਖ਼ਮੀ

ਜਦੋਂ ਪੁਲਿਸ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਪੁਲਿਸ ਨੇ ਗੋਲੀ ਚਲਾਕੇ ਗੈਂਗਸਟਰ ਸੁੱਖਾ ਲੰਮੇ ਸਮੇਤ ਉਸਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਕਾਬਲੇ ‘ਚ ਇੱਕ ਖ਼ਤਰਨਾਕਗੈਂਗਸਟਰ ਜੌਨਬੁੱਟਰ ਜ਼ਖਮੀ ਹੋ ਗਿਆ ਹੈ।

ਮੋਹਾਲੀ ਦੇ ਸੰਨੀ ਐਨਕਲੇਵ ‘ਚ ਪੁਲਿਸ ਦੀ ਗੈਂਗਸਟਰਾਂ ਨਾਲ ਹੋਈ ਮੁਠਭੇੜ

ਸੰਨੀ ਐਨਕਲੇਵ ਵਿਚਲੇ ਮੁਕਾਬਲੇ ਤੋਂ ਬਾਅਦ ਗੈਂਗਸਟਰ ਗੈਂਗਸਟਰ ਜੌਨਬੁੱਟਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਇਲਾਵਾ ਪੁਲਿਸ ਨੇ ਗੈਂਗਸਟਰ ਸੁੱਖਾ ਲੰਮੇ ਸਮੇਤ ਉਸਦੇ 4 ਸਾਥੀ ਗ੍ਰਿਫ਼ਤਾਰ ਕੀਤੇ ਗਏ ਹਨ।ਸੂਤਰਾਂ ਮੁਤਾਬਕ ਇਸ ਸਾਂਝੇ ਆਪਰੇਸ਼ਨ ‘ਚ ਪੰਜਾਬ ਪੁਲਿਸ ਦੀ ਓਕੂ ਯੂਨਿਟ, ਮੁਹਾਲੀ ਅਤੇ ਜਗਰਾਉਂ ਪੁਲਿਸ ਪਾਰਟੀ ਦੇ ਜਵਾਨ ਸ਼ਾਮਲ ਸਨ।
-PTCNews