ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਜਲੰਧਰ: ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ਼ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮਾਮਲਾ ਲਗਾਤਾਰ ਚਰਚਾਵਾਂ ਵਿਚ ਹਨ। ਜਲੰਧਰ ਦੇ ਪਿੰਡ ਮੱਲੀਆਂ 'ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦਾ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿਚ ਹੁਣ ਵੱਡੀ ਅਪਡੇਟ ਆਈ ਹੈ। ਅੱਜ ਜਲੰਧਰ ਪੁਲਿਸ ਨੇ ਮਾਮਲੇ ਵਿਚ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਪੁਲਿਸ ਨੇ ਫੌਜੀ ਨਾਮਕ ਇਕ ਮੁਲਜ਼ਮ ਨੂੰ ਉੱਤਰਾਖੰਡ ਦੇ ਰੁਦਰਪੁਰ ਤੋਂ ਕਾਬੂ ਕੀਤਾ ਹੈ। ਪੁਲੀਸ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ ਛੇ ਤੋਂ ਵੱਧ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਦੇ ਕਤਲ ਸਮੇਂ ਮੌਕੇ ’ਤੇ ਮੌਜੂਦ ਯਾਦਵਿੰਦਰ ਸਿੰਘ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ੂਟਰਾਂ ਨੂੰ ਮੌਕੇ ਤੋਂ ਭਜਾਉਣ ਅਤੇ ਲੁਕਣ ਲਈ ਜਗ੍ਹਾ ਦਿਵਾਉਣ, ਪਿਸਤੋਲ਼ ਅਤੇ ਰੌਂਦ ਮੁਹੱਈਆ ਕਰਵਾਉਣ 'ਚ ਯਾਦਵਿੰਦਰ ਨੇ ਮਦਦ ਕੀਤੀ ਸੀ। ਨਕੋਦਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਖਿਡਾਰੀ ਸੰਦੀਪ ਨੂੰ ਹਸਪਤਾਲ ਲੈ ਗਏ ਪਰ ਉਥੇ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ -184 ਲੀਡਰਾਂ ਦੀ ਸਿਕਿਓਰਿਟੀ ਲਈ ਵਾਪਸ ਕਿਹਾ ਜਾ ਰਿਹਾ ਸੀ ਹਮਲਾਵਰ ਸਫੇਦ ਰੰਗ ਦੀ ਸਵਿੱਫਟ ਕਾਰ 'ਚ ਆਏ ਸਨ ਤੇ ਸੰਦੀਪ 'ਤੇ ਹਮਲਾ ਕਰਕੇ ਫਰਾਰ ਹੋ ਗਏ ਸਨ। ਹਮਲਾਵਰਾਂ ਨੇ ਅਚਾਨਕ ਫਾਈਰਿੰਗ ਕਰ ਦਿੱਤੀ ਜਿਸ ਨਾਲ ਚੱਲਦੇ ਮੈਚ 'ਚ ਭੱਜ ਦੌੜ ਮਚ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਬੱਡੀ ਖਿਡਾਰੀ ਸੰਦੀਪ ਸਿੰਘ ਦੇ ਕਤਲ ਕੇਸ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ, ਗੁਰੂਗ੍ਰਾਮ ਹਰਿਆਣਾ ਦੇ ਨਾਹਰਪੁਰ ਰੂਪਾ ਦੇ ਕੌਸ਼ਲ ਚੌਧਰੀ, ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਾਂ ਦੇ ਅਮਿਤ ਡਾਗਰ; ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਪਿੰਡ ਮਾਧੋਪੁਰ ਪੀਲੀਭੀਤ, ਯੂ.ਪੀ. ਵਜੋਂ ਹੋਈ ਹੈ। -PTC News