
ਪਟਿਆਲਾ : ਪੁਲਿਸ ਨੇ ਕ੍ਰਿਕੇਟ IPL ਮੈਚਾ 'ਤੇ ਆਨਲਾਈਨ ਦੜਾ ਸੱਟਾ ਲਗਾਉਣ ਵਾਲੇ ਮੁੱਖ ਸਰਗਣੇ ਨੂੰ ਕਾਬੂ ਕਰਕੇ 2 ਲੱਖ 64,000 ਰੁਪਏ ਦੀ ਨਗ਼ਦੀ, ਇੱਕ ਲੈਪਟਾਪ ਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਪਟਿਆਲਾ ਪੁਲਿਸ ਨੇ ਕ੍ਰਿਕੇਟ ਆਈਪੀਐਲ ਮੈਚਾ 'ਤੇ ਆਨ ਲਾਈਨ ਸਾਈਟ ਐਪ ਰਾਹੀ ਰਾਜਪੁਰਾ ਵਿੱਚ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਰੌਕੀ ਨਾਮ ਦੇ ਸਰਗਣੇ ਨੂੰ ਰਾਜਪੁਰਾ ਟਾਊਨ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਸੱਟੇਬਾਜ਼ ਰੋਕੀ ਖਿਲਾਫ ਧਾਰਾ 420,120 ਬੀ ਅਤੇ 13-ਏ/3/67 ਜੂਆ ਐਕਟ ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਮਾਮਲਾ ਦਰਜ ਕੀਤਾ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਦੱਸਿਆ ਕਿ 25 ਅਕਤੂਬਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਸੀ ਕਿਕ੍ਰੇਟ ਦੇ ਆਈਪੀਐਲ ਮੈਚ ਚੱਲ ਰਹੇ ਹੋਣ ਕਰਕੇ ਰਾਜਪੁਰਾ ਸ਼ਹਿਰ ਵਿੱਚ ਰੌਕੀ ਨਾਮ ਦਾ ਵਿਅਕਤੀ ਆਪਣੇ ਕੁਝ ਹੋਰ ਸਾਥੀਆਂ ਨਾਲ ਰਲ ਕੇ ਆਨਲਾਇਨ ਦੜਾ ਸੱਟਾ ਲਗਾਉਂਦਾ ਹੈ। ਰੌਕੀ ਇਸ ਐਪ ਦਾ ਮਾਸਟਰ ਹੈ ਅਤੇ ਉਹ ਆਪਣੇ ਹੋਰ ਸਾਥੀਆ ਨਾਲ ਆਪਸ ਵਿੱਚ ਰਲਕੇ ਦੜੇ ਸੱਟੇ ਦਾ ਕੰਮ ਚਲਾਉਦਾ ਹੈ।
ਇਸ ਕੰਮ ਲਈ ਗ੍ਰਾਹਕਾਂ ਦਾ ਭਰੋਸਾ ਬਣਾਉਣ ਲਈ ਉਹਨਾਂ ਨੂੰ ਸੱਟਾ ਖਿਡਾਉਣ ਦੇ ਨਾਲ ਟੈਲੀਵੀਜਨ 'ਤੇ ਚੱਲ ਰਹੇ ਪ੍ਰੋਗਰਾਮ ਵੀ ਦਿਖਾਉਦੇ ਹਨ। ਇਸ ਸੱਟੇ ਦੇ ਖੇਡ ਨੂੰ ਚਲਾਉਣ ਲਈ ਇਹ ਵਿਅਕਤੀ ਪੇਟੀਐਮ ਵਾਲਟ/ਬੈਂਕ ਦਾ ਆਪਣੇ-ਆਪਣੇ ਮੋਬਾਇਲ ਫੋਨ ਨੰਬਰਾਂ ਰਾਹੀ ਇਸਤੇਮਾਲ ਕਰਦੇ ਹਨ। ਇਨ੍ਹਾਂ ਨੇ ਅਜਿਹਾ ਕਰਕੇ ਪਿਛਲੇ ਕੁੱਝ ਮਹੀਨਿਆ ਵਿੱਚ ਹੀ ਕਰੀਬ ਡੇਢ ਕਰੋੜ ਰੁਪਏ ਦਾ ਗ਼ੈਰ ਕਾਨੂੰਨੀ ਢੰਗ ਨਾਲ ਪੇਟੀਐਮ ਰਾਹੀ ਲੈਣ ਦੇਣ ਕੀਤਾ ਹੈ।
ipl satta
Cricket Betting Racket ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਨਾਲ ਹੋਰ ਕੌਣ ਕੌਣ ਲੋਕ ਸ਼ਾਮਿਲ ਹਨ ਅਤੇ ਇਸ ਦੇ ਤਾਰ ਹੋਰ ਕਿਥੇ ਜੁੜੇ ਹੋਏ ਹਨ।