Wed, Apr 24, 2024
Whatsapp

ਨਬਾਲਿਗ ਬੱਚੇ ਵੀ ਪਏ ਇਨ੍ਹਾਂ ਗ਼ਲਤ ਰਸਤਿਆਂ 'ਤੇ , ਚੜੇ ਪੁਲਿਸ ਅੜਿੱਕੇ

Written by  Shanker Badra -- February 12th 2019 04:49 PM
ਨਬਾਲਿਗ ਬੱਚੇ ਵੀ ਪਏ ਇਨ੍ਹਾਂ ਗ਼ਲਤ ਰਸਤਿਆਂ 'ਤੇ , ਚੜੇ ਪੁਲਿਸ ਅੜਿੱਕੇ

ਨਬਾਲਿਗ ਬੱਚੇ ਵੀ ਪਏ ਇਨ੍ਹਾਂ ਗ਼ਲਤ ਰਸਤਿਆਂ 'ਤੇ , ਚੜੇ ਪੁਲਿਸ ਅੜਿੱਕੇ

ਨਬਾਲਿਗ ਬੱਚੇ ਵੀ ਪਏ ਇਨ੍ਹਾਂ ਗ਼ਲਤ ਰਸਤਿਆਂ 'ਤੇ , ਚੜੇ ਪੁਲਿਸ ਅੜਿੱਕੇ:ਰਾਮਪੁਰਾ ਫੂਲ : ਪੰਜਾਬ ਵਿੱਚ ਨਸ਼ਾ ਤਸਕਰ ਨਸ਼ੇ ਦਾ ਧੰਦਾ ਵੱਡੀ ਪੱਧਰ 'ਤੇ ਕਰ ਰਹੇ ਹਨ।ਹੁਣ ਇਸ ਧੰਦੇ ਵਿੱਚ ਨਬਾਲਿਗ ਬੱਚੇ ਵੀ ਸ਼ਾਮਿਲ ਹੋ ਗਏ ਹਨ।ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਸਾਹਮਣੇ ਆਇਆ ਹੈ। [caption id="attachment_255197" align="aligncenter" width="300"]Police minor child Including One person 50000 Drug Pills recovered
ਨਬਾਲਿਗ ਬੱਚੇ ਵੀ ਪਏ ਇਨ੍ਹਾਂ ਗ਼ਲਤ ਰਸਤਿਆਂ 'ਤੇ , ਚੜੇ ਪੁਲਿਸ ਅੜਿੱਕੇ[/caption] ਜਿਥੇ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।ਜਿਸ ਵਿੱਚ 1 ਨਬਾਲਿਗ ਬੱਚਾ ਵੀ ਸ਼ਾਮਿਲ ਹੈ।ਰਾਮਪੁਰਾ ਫੂਲ ਪੁਲਿਸ ਨੇ ਨਬਾਲਿਗ ਬੱਚੇ ਸਮੇਤ ਇੱਕ ਵਿਅਕਤੀ ਕੋਲੋਂ 50000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_255199" align="aligncenter" width="300"]Police minor child Including One person 50000 Drug Pills recovered
ਨਬਾਲਿਗ ਬੱਚੇ ਵੀ ਪਏ ਇਨ੍ਹਾਂ ਗ਼ਲਤ ਰਸਤਿਆਂ 'ਤੇ , ਚੜੇ ਪੁਲਿਸ ਅੜਿੱਕੇ[/caption] ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਰਾਮਪੁਰਾ ਫੂਲ ਦੇ ਪਿੰਡ ਸਿਧਾਨਾ ਨਹਿਰ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ।ਇਸ ਦੌਰਾਨ ਜਦੋਂ ਪੁਲਿਸ ਨੇ ਮੋਟਰਸਾਈਕਲ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਭਜਾ ਲਿਆ ,ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੌਜਵਾਨਾਂ ਦਾ ਪਿੱਛਾ ਕਰਕੇ ਕਾਬੂ ਕਰ ਲਿਆ।ਜਦੋਂ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਆਪਣਾ ਨਾਮ ਨਾਰਾਇਣ ਦਾਸ ਅਤੇ ਦੂਜੇ ਨੇ ਚੇਤਨ ਜਿੰਦਲ ਦੱਸਿਆ। [caption id="attachment_255196" align="aligncenter" width="300"]Police minor child Including One person 50000 Drug Pills recovered
ਨਬਾਲਿਗ ਬੱਚੇ ਵੀ ਪਏ ਇਨ੍ਹਾਂ ਗ਼ਲਤ ਰਸਤਿਆਂ 'ਤੇ , ਚੜੇ ਪੁਲਿਸ ਅੜਿੱਕੇ[/caption] ਜਦੋਂ ਪੁਲਿਸ ਨੇ ਉਨ੍ਹਾਂ ਦੀ ਤਲਾਸ਼ੀ ਕੀਤੀ ਤਾਂ ਉਨ੍ਹਾਂ ਕੋਲੋਂ 100 ਡੱਬੇ ਟਰਾਮਾਡੋਲ ਹਾਡਰੋਕਲੋਰਾਈਡ ਕਲੋਵੀਡੋਲ ਦੀਆਂ 50000 ਗੋਲੀਆਂ ਮਿਲੀਆਂ ਹਨ।ਜਿਸ ਤੋਂ ਬਾਅਦ ਪੁਲਿਸ ਦੇ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ਼ ਐੱਨਡੀਪੀਸੀ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। -PTCNews


Top News view more...

Latest News view more...