Advertisment

ਪੁਲਿਸ ’ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ’ਤੇ ਕੀਤਾ ਜਾਵੇਗਾ ਵਿਚਾਰ , ਸਿਹਤ ਮੰਤਰੀ ਨੇ ਦਿੱਤਾ ਭਰੋਸਾ

author-image
Shanker Badra
Updated On
New Update
ਪੁਲਿਸ ’ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ’ਤੇ ਕੀਤਾ ਜਾਵੇਗਾ ਵਿਚਾਰ , ਸਿਹਤ ਮੰਤਰੀ ਨੇ ਦਿੱਤਾ ਭਰੋਸਾ
Advertisment
ਪੁਲਿਸ ’ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ’ਤੇ ਕੀਤਾ ਜਾਵੇਗਾ ਵਿਚਾਰ , ਸਿਹਤ ਮੰਤਰੀ ਨੇ ਦਿੱਤਾ ਭਰੋਸਾ:ਚੰਡੀਗੜ : ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਇਹ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਵਿੱਚ ਨਵੀਂ ਭਰਤੀ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ਦੇਣ ਸਬੰਧੀ ਸਰਕਾਰ ਵੱਲੋਂ ਵਿਚਾਰ ਕੀਤਾ ਜਾਵੇਗਾ ਤਾਂ ਜੋ ਇਹ ਮੁਲਾਜ਼ਮ ਹਰ ਮੌਕੇ ਆਪਣੀ ਡਿਊਟੀ ਨੂੰ ਹੋਰ ਵੀ ਸੁਚੱਜੇ ਅਤੇ ਅਸਰਦਾਰ ਢੰਗ ਨਾਲ ਨਿਭਾ ਸਕਣ। police New recruitment Employees four-wheeled vehicle training Idea ਪੁਲਿਸ ’ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ’ਤੇ ਕੀਤਾ ਜਾਵੇਗਾ ਵਿਚਾਰ , ਸਿਹਤ ਮੰਤਰੀ ਨੇ ਦਿੱਤਾ ਭਰੋਸਾ ਕੈਬਨਿਟ ਮੰਤਰੀ ਨੇ ਇਹ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਜਿਨਾਂ ਨੂੰ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਧਿਆਨ ਦਿਵਾਊ ਮਤੇ ਦਾ ਜਵਾਬ ਦੇਣ ਲਈ ਅਧਿਕਾਰਤ ਕੀਤਾ ਗਿਆ ਸੀ।ਵਿਧਾਇਕ ਅਗਨੀਹੋਤਰੀ ਨੇ ਆਪਣੇ ਮਤੇ ਵਿੱਚ ਪੁਲਿਸ ਟ੍ਰੇਨਿੰਗ ਸੈਂਟਰ, ਜਹਾਨ ਖੇਲਾਂ, ਜ਼ਿਲਾ ਹੁਸ਼ਿਆਰਪੁਰ ਵਿੱਚ ਨਵੇਂ ਭਰਤੀ ਮੁਲਾਜ਼ਮਾਂ ਨੂੰ ਵਾਹਨ ਚਲਾਉਣ ਦੀ ਸਿਖਲਾਈ ਨਾ ਹੋਣ ਬਾਰੇ ਗੱਲ ਕੀਤੀ ਸੀ।ਉਨਾਂ ਦੱਸਿਆ ਕਿ ਜੇਕਰ ਚਾਰ ਪਹੀਆ ਵਾਹਨ ਡਰਾਇਵਿੰਗ ਸਿਖਲਾਈ ਪ੍ਰੋਗਰਾਮ ਮੁਢਲੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਲੋੜੀਂਦਾ ਸਾਜ਼ੋ-ਸਮਾਨ, ਸਿਖਲਾਈ ਅਮਲਾ ਅਤੇ ਸਿਖਲਾਈ ਦਾ ਸਮਾਂ ਵੀ ਵਧਾਉਣਾ ਪਵੇਗਾ, ਜਿਸ ਦੀ ਸੰਭਾਵਨਾ ਸਰਕਾਰ ਵੱਲੋਂ ਘੋਖੀ ਜਾ ਰਹੀ ਹੈ। police New recruitment Employees four-wheeled vehicle training Idea ਪੁਲਿਸ ’ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ’ਤੇ ਕੀਤਾ ਜਾਵੇਗਾ ਵਿਚਾਰ , ਸਿਹਤ ਮੰਤਰੀ ਨੇ ਦਿੱਤਾ ਭਰੋਸਾ ਮੰਤਰੀ ਨੇ ਸਦਨ ਨੂੰ ਦੱਸਿਆ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ, ਜਹਾਨਖੇਲਾਂ, ਹੁਸ਼ਿਆਰਪੁਰ, ਪੰਜਾਬ ਪੁਲਿਸ ਦੇ ਜ਼ਿਲਾ ਕਾਡਰ, ਇੰਟੈਲੀਜੈਂਸ, ਆਈ.ਟੀ. ਐਂਡ ਟੀ. ਅਤੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ ਮੁਢਲੀ ਸਿਖਲਾਈ ਪ੍ਰਦਾਨ ਕਰ ਰਿਹਾ ਹੈ।ਮੁਢਲੀ ਸਿਖਲਾਈ ਕੋਰਸ ਦਾ ਸਮਾਂ 9 ਮਹੀਨੇ ਹੈ।ਇਸ ਸਿਖਲਾਈ ਦੌਰਾਨ ਜ਼ਿਲਾ ਪੁਲਿਸ ਕਾਡਰ ਦੇ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ 50 ਫੀਸਦੀ ਆਊਟਡੋਰ ਅਤੇ 50 ਫੀਸਦੀ ਇੰਨਡੋਰ ਸਿਖਲਾਈ ਨਿਰਧਾਰਿਤ ਪਾਠਕ੍ਰਮ ਅਨੁਸਾਰ ਦਿੱਤੀ ਜਾਂਦੀ ਹੈ। police New recruitment Employees four-wheeled vehicle training Idea ਪੁਲਿਸ ’ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ’ਤੇ ਕੀਤਾ ਜਾਵੇਗਾ ਵਿਚਾਰ , ਸਿਹਤ ਮੰਤਰੀ ਨੇ ਦਿੱਤਾ ਭਰੋਸਾ ਦੋ-ਪਹੀਆ ਵਾਹਨ ਡਰਾਇਵਿੰਗ ਸਿਖਲਾਈ ਦਾ ਉਪਬੰਧ ਪਹਿਲਾਂ ਹੀ ਮੁਢਲੇ ਸਿਖਲਾਈ ਪਾਠਕ੍ਰਮ ਵਿੱਚ ਮੌਜੂਦ ਹੈ।ਜਿਹੜੇ ਰਿਕਰੂਟਸ ਦੋ-ਪਹੀਆ ਵਾਹਨ ਡਰਾਇਵਿੰਗ ਨਹੀਂ ਜਾਣਦੇ, ਉਨਾਂ ਨੂੰ ਪਾਠਕ੍ਰਮ ਦੌਰਾਨ ਲੋੜੀਂਦੀ ਡਰਾਇਵਿੰਗ ਸਿਖਲਾਈ ਦਿੱਤੀ ਜਾਂਦੀ ਹੈ।ਮੰਤਰੀ ਨੇ ਦੱਸਿਆ ਕਿ ਹਾਲ ਦੀ ਘੜੀ ਚਾਰ ਪਹੀਆ ਵਾਹਨ ਡਰਾਇਵਿੰਗ ਲਾਇਸੰਸ ਦੀ ਨੌਕਰੀ ਲਈ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਚਾਰ ਪਹੀਆ ਵਾਹਨ ਡਰਾਇਵਿੰਗ ਦੀ ਸਿਖਲਾਈ ਲਈ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ ਵਿਖੇ ਡਰਾਇਵਿੰਗ ਟਰੈਕਸ, ਉਪਕਰਨ ਅਤੇ ਵਾਹਨ ਉਪਲਬਧ ਨਹੀਂ ਹਨ। -PTCNews-
latest-news jobs india-latest-news news-in-punjabi news-in-punjab career latest-jobs-news police-new-recruitment-news four-wheeled-vehicle-news latest-jobs
Advertisment

Stay updated with the latest news headlines.

Follow us:
Advertisment