ਮੁੱਖ ਖਬਰਾਂ

ਪੁਲਿਸ ਕਰਮਚਾਰੀ ਉਡਾ ਰਹੇ ਸੀ ਕਾਨੂੰਨ ਦੀਆਂ ਧੱਜੀਆਂ , ਸੋਸ਼ਲ ਮੀਡੀਆ 'ਤੇ ਸ਼ਿਕਾਇਤ ਤੋਂ ਬਾਅਦ ਲੱਗਾ ਜ਼ੁਰਮਾਨਾ

By Shanker Badra -- October 30, 2021 8:29 pm

ਯੂਪੀ : ਸਾਡੇ ਦੇਸ਼ ਵਿੱਚ ਸੰਵਿਧਾਨ ਅਤੇ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈ। ਜੇਕਰ ਕਾਨੂੰਨ ਦਾ ਰਾਖਾ ਵੀ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਵੀ ਆਮ ਲੋਕਾਂ ਵਾਂਗ ਹੀ ਸਜ਼ਾ ਮਿਲਦੀ ਹੈ। ਇਸ ਦਾ ਆਲਮ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਦੀ ਸ਼ਿਕਾਇਤ ਆਈ ਤਾਂ ਯੂਪੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਇਸ ਦੇ ਲਈ ਬਿਨਾਂ ਹੈਲਮੇਟ ਦੇ ਬਾਈਕ ਸਵਾਰ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਜੁਰਮਾਨਾ ਕੀਤਾ ਗਿਆ।

ਪੁਲਿਸ ਕਰਮਚਾਰੀ ਉਡਾ ਰਹੇ ਸੀ ਕਾਨੂੰਨ ਦੀਆਂ ਧੱਜੀਆਂ , ਸੋਸ਼ਲ ਮੀਡੀਆ 'ਤੇ ਸ਼ਿਕਾਇਤ ਤੋਂ ਬਾਅਦ ਲੱਗਾ ਜ਼ੁਰਮਾਨਾ

ਦਰਅਸਲ, ਸ਼ਿਵਮ ਭੱਟ ਨਾਮ ਦੇ ਵਿਅਕਤੀ ਨੇ ਲਖਨਊ ਦੇ ਹਜ਼ਰਤਗੰਜ ਇਲਾਕੇ 'ਚ ਬਿਨਾਂ ਹੈਲਮੇਟ ਦੇ ਬਾਈਕ ਸਵਾਰ ਪੁਲਿਸ ਮੁਲਾਜ਼ਮ ਦੀ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ ਅਤੇ ਯੂਪੀ ਪੁਲਿਸ ਨੂੰ ਟੈਗ ਕਰਦੇ ਹੋਏ ਪੁੱਛਿਆ , 'ਲਖਨਊ ਦੇ ਹਜ਼ਰਤਗੰਜ ਚੌਰਾਹੇ 'ਤੇ ਕਿਸੇ ਆਮ ਆਦਮੀ ਦੇ ਬਸ ਦੀ ਗੱਲ ਹੈ ਕਿ ਬਿਨਾਂ ਹੈਲਮੇਟ ਹੋਵੇ ਅਤੇ ਚਲਾਨ ਕਟਵਾਏ ਬਿਨਾਂ ਨਿਕਲ ਜਾਏ ? ਪਰ ਇੰਸਪੈਕਟਰ ਜੀ ਨੂੰ ਚਲਾਨ ਜਾਂ ਆਪਣੀ ਜਾਨ ਦੀ ਕੋਈ ਚਿੰਤਾ ਨਹੀਂ ਹੈ। ਕੀ ਉਹਨਾਂ ਨੂੰ ਈ- ਚਲਾਨ ਤੋਂ ਵੀ ਛੋਟ ਹੈ?

ਪੁਲਿਸ ਕਰਮਚਾਰੀ ਉਡਾ ਰਹੇ ਸੀ ਕਾਨੂੰਨ ਦੀਆਂ ਧੱਜੀਆਂ , ਸੋਸ਼ਲ ਮੀਡੀਆ 'ਤੇ ਸ਼ਿਕਾਇਤ ਤੋਂ ਬਾਅਦ ਲੱਗਾ ਜ਼ੁਰਮਾਨਾ

ਇਸ 'ਤੇ ਉਨ੍ਹਾਂ ਨੇ ਲਖਨਊ ਟ੍ਰੈਫਿਕ ਪੁਲਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਵਾਬ ਦਿੰਦੇ ਹੋਏ ਦੱਸਿਆ ਕਿ ਜਿਸ ਵਾਹਨ 'ਤੇ ਪੁਲਿਸ ਕਰਮਚਾਰੀ ਬਿਨਾਂ ਹੈਲਮੇਟ ਜਾ ਰਿਹਾ ਸੀ , ਤੁਰੰਤ ਕਾਰਵਾਈ ਕਰਦੇ ਹੋਏ ਉਸ ਦਾ ਈ-ਚਾਲਾਨ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਲਈ ਸਬੰਧਤ ਅਧਿਕਾਰੀ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਦੂਜੇ ਪਾਸੇ ਇਕ ਹੋਰ ਵਿਅਕਤੀ ਰਾਹੁਲ ਕੁਮਾਰ ਜਾਟਵ ਨੇ ਟਵਿੱਟਰ 'ਤੇ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਇਕ ਪੁਲਸ ਕਰਮਚਾਰੀ ਦੀ ਤਸਵੀਰ ਸ਼ੇਅਰ ਕੀਤੀ ਹੈ, ਜੋ ਬਿਨਾਂ ਹੈਲਮੇਟ ਤੋਂ ਸਕੂਟੀ 'ਤੇ ਸਵਾਰ ਸੀ।

ਪੁਲਿਸ ਕਰਮਚਾਰੀ ਉਡਾ ਰਹੇ ਸੀ ਕਾਨੂੰਨ ਦੀਆਂ ਧੱਜੀਆਂ , ਸੋਸ਼ਲ ਮੀਡੀਆ 'ਤੇ ਸ਼ਿਕਾਇਤ ਤੋਂ ਬਾਅਦ ਲੱਗਾ ਜ਼ੁਰਮਾਨਾ

ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ, ਸ਼ਾਇਦ ਇੰਸਪੈਕਟਰ ਜੀ ਨੂੰ ਨਹੀਂ ਪਤਾ ਕਿ ਗਾਜ਼ੀਆਬਾਦ ਦੇ ਕਪਤਾਨ ਅਨੁਸ਼ਾਸਨ ਦੇ ਮਾਮਲੇ ਵਿੱਚ ਬਹੁਤ ਸਖਤ ਹਨ। ਰਾਹੁਲ ਕੁਮਾਰ ਨੇ ਇਸ ਵਿੱਚ ਯੂਪੀ ਪੁਲਿਸ ਨੂੰ ਵੀ ਟੈਗ ਕੀਤਾ ਅਤੇ ਲਿਖਿਆ ਕਿ ਜੇਕਰ ਕਾਨੂੰਨ ਪੁਲਿਸ ਵਾਲਿਆਂ ਲਈ ਵੀ ਹੈ ਤਾਂ ਜਲਦੀ ਕਾਰਵਾਈ ਕਰੋ। ਇਸ 'ਤੇ ਉਨ੍ਹਾਂ ਨੂੰ ਗਾਜ਼ੀਆਬਾਦ ਟ੍ਰੈਫਿਕ ਪੁਲਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸੂਚਿਤ ਕੀਤਾ ਗਿਆ ਕਿ ਸ਼ਿਕਾਇਤ ਦੇ ਧਿਆਨ 'ਚ ਆਉਂਦੇ ਹੀ ਉਸ ਸਕੂਟੀ ਚਾਲਕ ਪੁਲਸ ਕਰਮਚਾਰੀ ਦਾ ਚਲਾਨ ਕੱਟਿਆ ਗਿਆ।
-PTCNews

  • Share