ਦੇਰ ਰਾਤ ਪੁਲਿਸ ਨੇ ਮਾਰਿਆ ਛਾਪਾ, ਬਰਾਮਦ ਕੀਤੀ ਨਜਾਇਜ਼ ਅੰਗਰੇਜ਼ੀ ਸ਼ਰਾਬ

By Jagroop Kaur - June 06, 2021 1:06 pm

ਸ਼ਨੀਵਾਰ ਦੀ ਦੇਰ ਰਾਤ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਛਾਪਾ ਮਾਰ ਕੇ ਮਾਡਲ ਟਾਊਨ ਫੇਸ 4 ਅਤੇ 5 ਵਿਖੇ ਇਕ ਕੋਠੀ 'ਚੋਂ ਅੰਗਰੇਜ਼ੀ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ | ਜਾਣਕਾਰੀ ਅਨੁਸਾਰ ਇਸ ਕੋਠੀ ਵਿੱਚੋਂ ਸੌ ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਜੋ ਵੱਖ-ਵੱਖ ਮਾਰਕਾ ਸਨ ਬਰਾਮਦ ਕੀਤੀਆਂ ਗਈਆਂ|

Read More : ਆਕਸੀਜਨ ਐਕਸਪ੍ਰੈੱਸ ਰਾਹੀਂ 1503 ਟੈਂਕਰਾਂ ’ਚ 25629 ਮੀਟ੍ਰਿਕ ਟਨ ਤੋਂ ਵੱਧ…

ਅਜੇ ਇਹ ਨਹੀਂ ਪਤਾ ਲੱਗ ਸਕਿਆ ਕੋਠੀ ਕਿਸ ਦੀ ਹੈ ਅਤੇ ਉਥੇ ਸ਼ਰਾਬ ਕਿਉਂ ਰੱਖੀ ਗਈ ਸੀ। ਥਾਣਾ ਕੈਂਟ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕੇਸ ਦੀ ਜਾਂਚ ਚੱਲ ਰਹੀ ਹੈ। ਐਕਸਾਈਜ਼ ਵਿਭਾਗ ਦੇ ਈ. ਟੀ.ਓ. ਕੁਲਵਿੰਦਰ ਵਰਮਾ ਵੀ ਮੌਕੇ ਤੇ ਮੋਜੂਦ ਸਨ ਜਿਨ੍ਹਾਂ ਨੇ ਸ਼ਰਾਬ ਆਪਣੇ ਕਬਜ਼ੇ ਵਿੱਚ ਲੈ ਲਈ। ਫਿਲਹਾਲ ਪੁਲੀਸ ਵੱਲੋਂ ਇਸ ਸ਼ਰਾਬ ਦੀਆਂ ਪੇਟੀਆਂ ਨੂੰ ਜ਼ਬਤ ਕਰ ਲਿਆ ਗਿਆ ਹੈ |

adv-img
adv-img