ਮੁੱਖ ਖਬਰਾਂ

ਪੁਲਿਸ ਨੇ ਅਗ਼ਵਾ ਹੋਈ ਨਾਬਾਲਿਗ ਲੜਕੀ ਕੀਤੀ ਬਰਾਮਦ, ਮੁਲਜ਼ਮ ਕਾਬੂ

By Ravinder Singh -- July 10, 2022 6:22 pm

ਅੰਮ੍ਰਿਤਸਰ : ਅੰਮ੍ਰਿਤਸਰ ਦੀ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਕੁਝ ਮਹੀਨੇ ਪਹਿਲਾਂ ਇਕ ਨਾਬਾਲਿਗ ਲੜਕੀ ਅਗ਼ਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਕਾਰਨ ਅੱਜ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਵੱਲੋਂ ਦੋਸ਼ੀ ਨੂੰ ਨਾਬਾਲਿਗ ਲੜਕੀ ਦੇ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਕੁੱਝ ਮਹੀਨੇ ਪਹਿਲਾਂ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਲੜਕੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ ਜਿਸ ਦੀ ਅਸੀਂ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਨੇ ਅਗ਼ਵਾ ਹੋਈ ਨਾਬਾਲਿਗ ਲੜਕੀ ਕੀਤੀ ਬਰਾਮਦ, ਮੁਲਜ਼ਮ ਕਾਬੂਲੜਕੀ ਦੀ ਮਾਂ ਪੁਲਿਸ ਦੇ ਉਚ ਅਧਿਕਾਰੀਆਂ ਕੋਲ ਵੀ ਆਪਣੀ ਫਰਿਆਦ ਲੈਕੇ ਪੁੱਜੀ ਜਿਸਦੇ ਚਲਦੇ ਪੁਲਿਸ ਵੱਲੋਂ ਟੀਮ ਤਿਆਰ ਕੀਤੀ ਗਈ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ। ਕੱਲ੍ਹ ਸਾਨੂੰ ਸੂਚਨਾ ਮਿਲੀ ਕਿ ਇਕ ਲੜਕਾ ਲੜਕੀ ਨੂੰ ਲੈਕੇ ਘੁੰਮ ਰਿਹਾ ਹੈ ਜਦੋਂ ਸਾਡੀ ਪੁਲਿਸ ਪਾਰਟੀ ਨੇ ਉਸ ਜਗ੍ਹਾ ਉਤੇ ਛਾਪੇਾਰੀ ਕੀਤੀ ਤਾਂ ਅਗਵਾ ਹੋਈ ਨਾਬਾਲਿਗ ਲੜਕੀ ਬਰਾਮਦ ਕਰ ਲਈ ਗਈ ਹੈ।

ਪੁਲਿਸ ਨੇ ਅਗ਼ਵਾ ਹੋਈ ਨਾਬਾਲਿਗ ਲੜਕੀ ਕੀਤੀ ਬਰਾਮਦ, ਮੁਲਜ਼ਮ ਕਾਬੂਥਾਣਾ ਡੀ ਡਿਵੀਜ਼ਨ ਅੰਮ੍ਰਿਤਸਰ ਵਿੱਚ ਅਗ਼ਵਾ ਹੋਈ ਨਾਬਾਲਿਗ ਲੜਕੀ ਨੂੰ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਮੁਕੱਦਮਾ ਮਿਤੀ 24 ਅਪ੍ਰਲੈ ਨੂੰ ਹਿੰਦੋਸਤਾਨ ਬਸਤੀ ਅੰਮ੍ਰਿਤਸਰ ਦੀ ਰਹਿਣ ਵਾਲੀ ਔਰਤ ਦੇ ਬਿਆਨ ਉਤੇ ਦਰਜ ਹੋਇਆ ਸੀ। ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਅਗਵਾ ਹੋਈ ਲੜਕੀ ਉਮਰ 16 ਸਾਲ ਨੂੰ ਮਿਤੀ 08.07 2022 ਮੁਲਜ਼ਮ ਮਨਜੀਤ ਸਿੰਘ ਉਰਫ ਹੈਪੀ ਦੇ ਨਾਲ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ ਅਗ਼ਵਾ ਹੋਈ ਨਾਬਾਲਿਗ ਲੜਕੀ ਕੀਤੀ ਬਰਾਮਦ, ਮੁਲਜ਼ਮ ਕਾਬੂਗ੍ਰਿਫਤਾਰ ਮੁਲਜ਼ਮ ਮਨਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ, ਹਰਿਦੁਆਰ, ਰਿਸ਼ੀਕੇਸ਼, ਹਜੂਰ ਸਾਹਿਬ, ਫਤਿਹਗੜ੍ਹ ਸਾਹਿਬ ਵੱਖ-ਵੱਖ ਧਾਰਮਿਕ ਸਥਾਨਾ ਉਤੇ ਰਹੇ ਹਨ। ਉਨ੍ਹਾਂ ਕੋਲੋਂ ਪੈਸੇ ਖਤਮ ਹੋਣ ਕਾਰਨ ਉਹ ਅੰਮ੍ਰਿਤਸਰ ਵਾਪਸ ਆ ਗਏ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜੋ ਰਿਪੋਰਟ ਆਵੇਗੀ ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ 'ਚ ਗੋਲੀਬਾਰੀ, 14 ਵਿਅਕਤੀਆਂ ਦੀ ਮੌਤ

  • Share