Sat, Apr 20, 2024
Whatsapp

ਪੁਲਿਸ ਨੇ ਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜ ਕੀਤੀ ਗੁੰਮਸ਼ੁਦਗੀ ਦੀ ਐਫਆਈਆਰ     

Written by  Shanker Badra -- November 11th 2020 10:36 AM -- Updated: November 11th 2020 10:40 AM
ਪੁਲਿਸ ਨੇ ਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜ ਕੀਤੀ ਗੁੰਮਸ਼ੁਦਗੀ ਦੀ ਐਫਆਈਆਰ     

ਪੁਲਿਸ ਨੇ ਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜ ਕੀਤੀ ਗੁੰਮਸ਼ੁਦਗੀ ਦੀ ਐਫਆਈਆਰ     

ਪੁਲਿਸ ਨੇ ਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜ ਕੀਤੀ ਗੁੰਮਸ਼ੁਦਗੀ ਦੀ ਐਫਆਈਆਰ :ਜਗਰਾਓਂ : ਪਿੰਡ ਟੂਸਾ ਵਿਖੇ ਇੱਕ ਵਿਅਕਤੀ ਦੀ ਗੁੰਮਸ਼ੁਦਗੀ ਦੀ ਐਫਆਈਆਰ ਦਰਜ ਕਰਨ ਲਈ ਪੁਲਿਸ ਮਹਿਕਮੇ ਨੇ 21 ਸਾਲ ਲਗਾ ਦਿੱਤੇ ਗਏ ਅਤੇ ਹੁਣ ਦੀ ਵਿਅਕਤੀ ਦੇ ਬੁੱਢੇ ਮਾਂ-ਬਾਪ ਦੀ ਮਦਦ ਕਰਨ ਲਈ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਇਜੇਸ਼ਨ ਅੱਗੇ ਆਈ, ਜਿਸ ਦੀ ਮਦਦ ਨਾਲ ਹੀ ਇਹ ਮਾਮਲੇ ਵਿਚ ਐਫਆਈਆਰ ਦਰਜ ਹੋ ਸਕੀ ਹੈ। [caption id="attachment_448406" align="aligncenter" width="700"]police registered on Missing FIR After 21 years Villages in Jagraon ਪੁਲਿਸ ਨੇਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜਕੀਤੀਗੁੰਮਸ਼ੁਦਗੀ ਦੀ ਐਫਆਈਆਰ[/caption] ਇਸ ਸੰਬੰਧੀ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਸਤਿੰਦਰ ਪਾਲ ਸਿੰਘ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ 14 ਫਰਵਰੀ 1995 ਨੂੰ ਮੋਦਨ ਸਿੰਘ ਦਾ ਨਹਿਰੀ ਵਿਭਾਗ 'ਚ ਬੇਲਦਾਰ ਲੱਗਾ ਸੁਦਾਗਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ 'ਤੇ ਗਿਆ ਪਰ ਅੱਜ ਤਕ ਵਾਪਿਸ ਨਹੀਂ ਪਰਤਿਆ। [caption id="attachment_448405" align="aligncenter" width="700"]police registered on Missing FIR After 21 years Villages in Jagraon ਪੁਲਿਸ ਨੇਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜਕੀਤੀਗੁੰਮਸ਼ੁਦਗੀ ਦੀ ਐਫਆਈਆਰ[/caption] ਉਨ੍ਹਾਂ ਨੇ ਕਿਹਾ ਕਿ ਸੁਦਾਗਰ ਦੇ ਮਾਂ ਬਾਪ ਨੇ 2 ਦਿਨ ਉਡੀਕ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਥਾਣਾ ਸੁਧਾਰ ਵਿਖੇ ਸੁਦਾਗਰ ਸਿੰਘ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਅਤੇ ਸੁਦਾਗਰ ਦੇ ਉਪ ਮੰਡਲ ਦਫ਼ਤਰ ਨਹਿਰੀ ਨੂੰ ਲਿਖਤੀ ਦਰਖ਼ਾਸਤ ਦਿੰਦਿਆਂ ਮਦਦ ਦੀ ਗੁਹਾਰ ਵੀ ਲਗਾਈ। ਉੱਪ ਮੰਡਲ ਦਫ਼ਤਰ ਨਹਿਰੀ ਦੋਰਾਹਾ ਨੇ ਐਵੀਡੈਂਸ ਐਕਟ ਅਨੁਸਾਰ 7 ਸਾਲ ਬਾਅਦ ਆਉਣ ਲਈ ਕਿਹਾ ਸੁਦਾਗਰ ਦੇ ਮਾਂ ਬਾਪ ਨੇ ਉਸਦੀ ਭਾਲ ਲਈ ਬਹੁਤ ਥਾਈਂ ਗਏ ਪਰ ਉਸਦਾ ਪਤਾ ਨਹੀਂ ਲੱਗਿਆ। ਇਹ ਵੀ ਪੜ੍ਹੋ  : ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀ NDA ਸਰਕਾਰ [caption id="attachment_448404" align="aligncenter" width="700"]police registered on Missing FIR After 21 years Villages in Jagraon ਪੁਲਿਸ ਨੇਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜਕੀਤੀਗੁੰਮਸ਼ੁਦਗੀ ਦੀ ਐਫਆਈਆਰ[/caption] ਜਾਣਕਾਰੀ ਅਨੁਸਾਰ ਸੁਦਾਗਰ ਦੇ ਮਾਂ ਬਾਪ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਮਾਣੂਕੇ ਨੂੰ ਨਾਲ ਲੈ ਕੇ ਗੁੰਮਸ਼ੁਦਾ ਸਰਕਾਰੀ ਕਰਮਚਾਰੀ ਦੇ ਵਾਰਸਾਂ ਨੂੰ ਫੈਮਲੀ ਪੈਨਸ਼ਨ ਅਤੇ ਬਕਾਏ ਦੀ ਪ੍ਰਾਪਤੀ ਲਈ ਮੁੜ ਉਪ ਮੰਡਲ ਦਫ਼ਤਰ ਨਹਿਰੀ ਦੋਰਾਹਾ ਦਾ ਦਰਵਾਜ਼ਾ ਖੜਕਾਇਆ। ਜਿੱਥੇ ਨਹਿਰੀ ਵਿਭਾਗ ਨੇ ਪੁਲਿਸ ਰਿਪੋਰਟ ਦੀ ਨਕਲ ਦੀ ਮੰਗ ਕਰਦਿਆਂ ਡੀਸੀ ਦਫ਼ਤਰ ਤੋਂ ਅੰਤਿਮ ਰਿਪੋਰਟ ਲਿਆਉਣ ਲਈ ਕਹਿਣ ਦੇ ਨਾਲ-ਨਾਲ ਦੱਸਿਆ ਕਿ ਮੌਕੇ ਦਾ ਐਸਡੀਓ ਗ਼ੈਰਹਾਜ਼ਰੀ ਲਾ ਕੇ ਉਸਨੂੰ ਨੌਕਰੀ ਤੋਂ ਬਰਖ਼ਾਸਤ ਕਰ ਚੁੱਕਾ ਹੈ ਅਤੇ ਉੱਥੇ ਹੀ ਥਾਣਾ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਪੁਲਿਸ ਨਿਯਮਾਂ ਅਨੁਸਾਰ ਉਨ੍ਹਾਂ ਵੱਲੋਂ 1995 ਦੇ ਰਿਕਾਰਡ ਸਾੜ ਦਿੱਤਾ ਗਿਆ ਹੈ। [caption id="attachment_448407" align="aligncenter" width="621"]police registered on Missing FIR After 21 years Villages in Jagraon ਪੁਲਿਸ ਨੇਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜਕੀਤੀਗੁੰਮਸ਼ੁਦਗੀ ਦੀ ਐਫਆਈਆਰ[/caption] ਇਸ ਤੋਂ ਬਾਅਦ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਬੁੱਢੇ ਮਾਂ ਬਾਪ ਦਾ ਸਹਾਰਾ ਬਣੀ ਅਤੇ 2009 ਤੋਂ ਹੁਣ ਤਕ 3500 ਦੇ ਕਰੀਬ ਚਿੱਠੀਆਂ ਪੱਤਰ ਲਿਖਕੇ ਬੁੱਢੇ ਮਾਂ ਬਾਪ ਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਵਾਈ ਅਤੇ ਜੀਪੀਐਫ, ਲੀਵ ਇੰਕਾਸ਼ਮੈਂਟ ਅਤੇ ਤਨਖਾਹ ਦਾ ਸਾਰਾ ਬਕਾਇਆ ਵਾਪਸ ਦਵਾਇਆ। ਪਿਛਲੇ 11 ਵਰ੍ਹਿਆਂ ਚ ਆਰਗੇਨਾਈਜ਼ੇਸ਼ਨ ਵੱਲੋਂ ਜਗਰਾਓਂ ਅਦਾਲਤ ਅਤੇ ਹਾਈਕੋਰਟ ਚ ਵੱਖ ਵੱਖ 2 ਕੇਸ ਲੜੇ, ਉੱਥੇ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਚ ਵੀ ਕ੍ਰਮਵਾਰ 3 ਕੇਸ ਦਾਇਰ ਕਰਨੇ ਪਏ। [caption id="attachment_448418" align="aligncenter" width="700"]police registered on Missing FIR After 21 years Villages in Jagraon ਪੁਲਿਸ ਨੇਬੁੱਢੇ -ਮਾਂ-ਬਾਪ ਦੀ ਸ਼ਿਕਾਇਤ 'ਤੇ 21 ਸਾਲਾਂ ਬਾਅਦ ਦਰਜਕੀਤੀਗੁੰਮਸ਼ੁਦਗੀ ਦੀ ਐਫਆਈਆਰ[/caption] ਇਸ ਤੋਂ ਬਿਨਾਂ ਹੁਣ ਤਕ ਪੁਲਿਸ ਅਤੇ ਸਿਵਲ ਦੇ ਵੱਖ ਵੱਖ 17 ਅਫ਼ਸਰਾਂ ਦੀ ਜਵਾਬਤਲਬੀ ਵੀ ਆਰਟੀਆਈ ਕਮਿਸ਼ਨ ਅੱਗੇ ਕਰਵਾਈ ਤਾਂ ਜਾਕੇ ਗੁੰਮਸ਼ੁਦਾ ਦੇ ਵਾਰਸਾਂ ਨੂੰ 3000 ਪੈਨਸ਼ਨ ਲੱਗੀ ਅਤੇ ਸੁਦਾਗਰ ਦੀ ਗੁੰਮਸ਼ੁਦਗੀ ਸੰਬੰਧੀ 21 ਸਾਲਾਂ ਬਾਅਦ ਥਾਣਾ ਪੁਲਿਸ ਨੂੰ ਐਫਆਈਆਰ ਨੰਬਰ 50/2016 ਵੀ ਦਰਜ ਕਰਨੀ ਪਈ। ਹੁਣ 1995 ਤੋਂ 2017 ਤਕ ਦੇ ਬਕਾਏ ਕੇਸ ਵੀ ਲੜਨਾ ਪਵੇਗਾ ,ਉੱਥੇ ਅਣਗਹਿਲੀ ਲਈ ਜ਼ਿੰਮੇਵਾਰ ਅਫ਼ਸਰਾਂ ਸਮੇਤ ਬੇਵਜ੍ਹਾ ਬਰਖ਼ਾਸਤ ਕਰਨ ਵਾਲੇ ਐਸਡੀਓ ਅਤੇ ਐਕਸੀਅਨ ਨਹਿਰੀ ਖ਼ਿਲਾਫ਼ ਬਣਦੀ ਕਾਰਵਾਈ ਦੀ ਲੜਾਈ ਵੀ ਲੜੀ ਜਾਏਗੀ। -PTCNews


Top News view more...

Latest News view more...