Advertisment

ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਪੁੱਛਗਿਛ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਦੀ ਦਿੱਤੀ ਗਈ ਹਦਾਇਤ

author-image
Shanker Badra
Updated On
New Update
ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਪੁੱਛਗਿਛ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਦੀ ਦਿੱਤੀ ਗਈ ਹਦਾਇਤ
Advertisment
ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਪੁੱਛਗਿਛ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਦੀ ਦਿੱਤੀ ਗਈ ਹਦਾਇਤ:ਮੋਹਾਲੀ  : ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਰਿਪੋਰਟ 'ਕੋਰੋਨਾ' ਪਾਜ਼ੀਟਿਵ ਆਉਣ ਤੋਂ ਬਾਅਦ ਮੋਹਾਲੀ ਪੁਲਿਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੋਹਾਲੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨਲ ਸੈੱਲ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਲੈ ਕੇ ਉੱਚ ਅਧਿਕਾਰੀਆਂ ਤਕ ਦੀ ਨੀਂਦ ਉੱਡ ਗਈ ਹੈ, ਕਿਉਂਕਿ ਜੱਗੂ ਭਗਵਾਨਪੁਰੀਆ ਤੋਂ ਸਪੈਸ਼ਲ ਸੈੱਲ ਦੀ ਟੀਮ ਵੀ ਪਿਛਲੇ ਹਫ਼ਤੇ ਹੀ ਪੁੱਛਗਿੱਛ ਲਈ ਆਈ ਸੀ। ਜਿੱਥੇ ਬਟਾਲਾ ਦੇ 40 ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤਾ ਗਿਆ ਸੀ,ਉੱਥੇ ਬਟਾਲਾ ਦੇ 40 ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤਾ ਗਿਆ ਸੀ,ਉੱਥੇ ਸਟੇਟ ਸਪੈਸ਼ਲ ਆਪ੍ਰੇਸ਼ਨਲ ਸੈੱਲ ਮੁਹਾਲੀ ਵਿੱਚ ਤਾਇਨਾਤ ਘੱਟੋ -ਘੱਟ 51 ਪੁਲਿਸ ਮੁਲਾਜ਼ਮਾਂ ਨੂੰ ਘਰੇਲੂ ਕੁਆਰੰਟੀਨ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਬਟਾਲਾ ਵਿੱਚ ਕੋਵਡ - 19 ਲਈ ਸਕਾਰਾਤਮਕ ਟੈਸਟ ਕੀਤੇ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੇੜਲੇ ਸੰਪਰਕ ਵਿੱਚ ਆਏ ਸਨ। ਸਟੇਟ ਸਪੈਸ਼ਲ ਆਪ੍ਰੇਸ਼ਨਲ ਸੈੱਲ ਭਗਵਾਨਪੁਰੀਆ ਨੂੰ ਇਕ ਉੱਚ ਪ੍ਰੋਫਾਈਲ ਲੁੱਟ ਦੇ ਮਾਮਲੇ ਵਿਚ 3 ਅਤੇ 4 ਮਈ ਨੂੰ ਮੋਹਾਲੀ ਲੈ ਕੇ ਆਇਆ ਸੀ ਅਤੇ ਸੀਨੀਅਰ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ। ਇਕਾਂਤਵਾਸ ਕੀਤੇ ਗਏ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਵਿਚ ਏਡੀਜੀਪੀ ,ਏਡੀਜੀਪੀ , ਏਆਈਜੀ , ਡੀਐਸਪੀ ਅਤੇ ਐਸਐਸਓ ਸ਼ਾਮਲ ਹਨ। ਇਸ ਦੇ ਇਲਾਵਾ ਭਗਵਾਨਪੁਰੀਆ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਮਾਰਤ ਵਿੱਚ ਮੌਜੂਦ 32 ਹੋਰ ਪੁਲਿਸ ਅਫਸਰ ਤੇ ਮੁਲਾਜ਼ਮਾਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ। ਦੱਸ ਦੇਈਏ ਕਿ ਜੱਗੂ ਦਾ ਬੀਤੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ ਬੁੱਧਵਾਰ ਰਾਤ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਵੀ ਟੈਸਟ ਲਿਆ ਗਿਆ ਸੀ ,ਉਸਦੇ ਦੋਵੇਂ ਟੈਸਟ ਨੈਗੇਟਿਵ ਆਏ ਹਨ। ਜਿਸ ਦੇ ਚੱਲਦਿਆਂ ਜੱਗੂ ਨੂੰ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਭਾਵੇਂ ਕਿ ਜੱਗੂ ਦੇ ਬਾਅਦ ਵਾਲੇ ਟੈਸਟ ਨੈਗੇਟਿਵ ਆਏ ਹਨ ਪਰ ਆਈ.ਸੀ.ਐੱਮ.ਆਰ ਦੀ ਹਦਾਇਤਾਂ ਨੂੰ ਫਾਲੋ ਕੀਤਾ ਜਾ ਰਿਹਾ ਹੈ। -PTCNews-
gangster-jaggu-bhagwanpuria coronavirus-punjab
Advertisment

Stay updated with the latest news headlines.

Follow us:
Advertisment