Fri, Jan 27, 2023
Whatsapp

ਰਾਜਨੀਤਕ ਸ਼ਹਿ ਤੇ ਕੁਝ ਸ਼ਰਾਰਤੀ ਅਨਸਰ ਜ਼ਮੀਨ ਹੜੱਪਣਾ ਚਾਹੁੰਦੇ ਹਨ- ਮੈਨੇਜਰ ਸਤਲਾਣੀ ਸਾਹਿਬ

Written by  Riya Bawa -- September 25th 2022 02:00 PM -- Updated: September 25th 2022 01:17 PM
ਰਾਜਨੀਤਕ ਸ਼ਹਿ ਤੇ ਕੁਝ ਸ਼ਰਾਰਤੀ ਅਨਸਰ ਜ਼ਮੀਨ ਹੜੱਪਣਾ ਚਾਹੁੰਦੇ ਹਨ- ਮੈਨੇਜਰ ਸਤਲਾਣੀ ਸਾਹਿਬ

ਰਾਜਨੀਤਕ ਸ਼ਹਿ ਤੇ ਕੁਝ ਸ਼ਰਾਰਤੀ ਅਨਸਰ ਜ਼ਮੀਨ ਹੜੱਪਣਾ ਚਾਹੁੰਦੇ ਹਨ- ਮੈਨੇਜਰ ਸਤਲਾਣੀ ਸਾਹਿਬ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ ਹੁਸ਼ਿਆਰਨਗਰ ਜ਼ਿਲ੍ਹਾ ਅੰਮ੍ਰਿਤਸਰ ਦੇ ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੁਝ ਕੁ ਸ਼ਰਾਰਤੀ ਅਨਸਰ ਉਨ੍ਹਾਂ ਦੀ ਗੁਰਦੁਆਰਾ ਸਾਹਿਬ ਦੀ ਮਾਲਕੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਦਖ਼ਲਅੰਦਾਜ਼ੀ ਕਰਦੇ ਹੋਏ ਝੂਠੇ ਕੇਸ ਦਰਜ ਕਰਵਾ ਰਹੇ ਹਨ। ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਦੱਸਿਆ ਕਿ 2005 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੰਮ੍ਰਿਤਸਰ ਨੇ ਕਾਨੂੰਨੀ ਤੌਰ ਤੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੂੰ ਬਕਾਇਦਾ ਲਿਖਤੀ ਪੜ੍ਹਤੀ ਸਰਕਾਰੀ ਰੋਜ਼ਨਾਮਚਾ ਅਨੁਸਾਰ ਪੁਲੀਸ ਥਾਣਾ ਘਰਿੰਡਾ ਅਤੇ ਹਲਕਾ ਪਟਵਾਰੀ ਕਾਨੂੰਗੋ ਤੇ ਹੋਰ ਸਰਕਾਰੀ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਸ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਦਾ ਪ੍ਰਬੰਧ ਸੌਂਪਿਆ ਗਿਆ ਸੀ।


ਉਨ੍ਹਾਂ ਦੱਸਿਆ ਕਿ ਉਸ ਤੋਂ ਉਪਰੰਤ 2010 ਸੰਨ ਵਿਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਹੋਏ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਿਚਲੇ 24 ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ ਸੀ ਜਿਸ ਵਿਚ ਗੁਰਦੁਆਰਾ ਸਤਲਾਣੀ ਸਾਹਿਬ ਪਿੰਡ ਹੁਸ਼ਿਆਰ ਨਗਰ ਵੀ ਸ਼ਾਮਿਲ ਸੀ। ਮੈਨੇਜਰ ਅਨੁਸਾਰ ਦੱਸਿਆ ਕਿ 2005 ਵਿਚ ਇਸ ਗੁਰਦੁਆਰਾ ਸਾਹਿਬ ਦਾ ਗੁ: ਜੁਡੀਸ਼ਲ ਕਮਿਸ਼ਨ ਦੇ ਆਰਡਰਾਂ ਅਨੁਸਾਰ ਪ੍ਰਬੰਧ ਲੈਣ ਬਾਅਦ ਸ਼੍ਰੋਮਣੀ ਕਮੇਟੀ ਨੂੰ ਪ੍ਰਬੰਧ ਦੇਣ ਵਾਲੇ ਬਾਬਾ ਗੁਰਪਿੰਦਰ ਸਿੰਘ ਵਡਾਲਾ ਵੱਲੋਂ ਕੁਝ ਦਿਨਾਂ ਬਾਅਦ ਹੀ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਝਗੜਾ ਕੀਤਾ ਗਿਆ ਸੀ ਜਿਸ ਝਗੜੇ ਸਬੰਧੀ ਪੁਲਿਸ ਥਾਣਾ ਘਰਿੰਡਾ ਵਿਖੇ ਬਾਬਾ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪਰਚੇ ਦਰਜ ਹੋਏ ਸਨ ਤੇ ਉਸ ਤੋਂ ਬਾਅਦ ਸੰਨ 2014 ਵਿੱਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਨਿਸ਼ਚਤ ਕੀਤੀ।

ਇਹ ਵੀ ਪੜ੍ਹੋ: ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਹੋਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂਅ, PM ਮੋਦੀ ਨੇ ਕੀਤਾ ਐਲਾਨ

ਸਬ ਕਮੇਟੀ ਅਨੁਸਾਰ ਬਾਬਾ ਗੁਰਪਿੰਦਰ ਸਿੰਘ ਨਾਲ ਚੱਲਦੇ ਅਨੇਕਾਂ ਕੇਸ ਖ਼ਤਮ ਕਰਦਿਆਂ ਉਨ੍ਹਾਂ ਨਾਲ ਸਮਝੌਤੇ ਕੀਤੇ ਗਏ ਸਨ ਜੋ ਵੱਖ ਵੱਖ ਅਦਾਲਤਾਂ ਵਿਚ ਵੀ ਬਾਬਾ ਗੁਰਪਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਅਨੁਸਾਰ ਮਨਜ਼ੂਰ ਹੋਏ ਹਨ ਤੇ ਇਨ੍ਹਾਂ ਸਮਝੌਤਿਆਂ ਤਹਿਤ ਹੀ ਬਾਬਾ ਗੁਰਪਿੰਦਰ ਸਿੰਘ ਵਡਾਲਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ ਕਮੇਟੀ ਵੱਲੋਂ 15 ਏਕੜ ਜ਼ਮੀਨ ਵੀ ਦਿੱਤੀ ਗਈ ਸੀ। ਉਸ ਤੋਂ ਉਪਰੰਤ ਬਾਬਾ ਗੁਰਪਿੰਦਰ ਸਿੰਘ ਦਾ ਪੀ ਏ ਕਹਾਉਣ ਵਾਲਾ ਹਰਪਾਲ ਸਿੰਘ ਜੋ ਕਿ ਆਪਣੇ ਆਪ ਨੂੰ ਬਾਬਾ ਗੁਰਪਿੰਦਰ ਸਿੰਘ ਦਾ ਸਾਰਾ ਕਰਤਾ ਧਰਤਾ ਦੱਸਦਾ ਸੀ।

ਮੈਨਜਰ ਹਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸਾਰੇ ਸਮਝੌਤੇ ਕੇਸ ਖ਼ਤਮ ਹੋਣ ਦੇ ਬਾਵਜੂਦ 2017 ਅਤੇ ਪਿਛਲੀਆਂ ਵੱਖ -ਵੱਖ ਤਰੀਕਾਂ ਦੇ ਜਾਅਲੀ ਕਿਰਾਏਨਾਮੇ, ਮੁਖਤਾਰਨਾਮੇ, ਲੀਜ਼ਡੀਡਾ ਅਤੇ ਹੋਰ ਜਾਅਲੀ ਵੱਖ ਵੱਖ ਦਸਤਾਵੇਜ਼ ਬਣਾ ਕੇ ਬਾਬਾ ਗੁਰਪਿੰਦਰ ਸਿੰਘ ਤੇ ਹਰਪਾਲ ਸਿੰਘ ਵੱਲੋਂ ਵੱਖ -ਵੱਖ ਕੋਟਾ ਨੂੰ ਗੁੰਮਰਾਹ ਕਰਦਿਆਂ ਬਹੁ ਕਰੋੜੀ ਜ਼ਮੀਨ ਅੰਤਰਯਾਮੀ ਕਾਲੋਨੀ ਸੁਲਤਾਨਵਿੰਡ ਅੰਮ੍ਰਿਤਸਰ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਝੂਠੇ ਦਸਤਾਵੇਜ਼ ਦੇ ਕੇ ਸਟੇਅ ਕਰਵਾਏ ਤੇ ਪਰਚੇ ਦਰਜ ਕਰਵਾਏ ਗਏ ਹਨ ਜੋ ਕਿ ਸਰਾਸਰ ਝੂਠੇ ਤੇ ਬੇ ਬੁਨਿਆਦ ਹਨ। ਇਸ ਕਰਕੇ ਹਨ ਕਿ ਹਰਪਾਲ ਸਿੰਘ ਜੋ ਕਿ ਆਪਣੇ ਆਪ ਨੂੰ ਯੂ ਕੇ ਅਖਵਾਉਂਦਾ ਹੈ ਉਹ ਇਸ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਇਹ ਸਭ ਕੁਝ ਕਰ ਰਿਹਾ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਇਹ ਹਰਪਾਲ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਦਾ ਕਿਤੇ ਵੀ ਕਿਰਾਏਦਾਰ ਨਹੀ ਹੈ ਤੇ ਨਾ ਹੀ ਇਸ ਜ਼ਮੀਨ ਨਾਲ ਉਸ ਦਾ ਕੋਈ ਤਲਖ਼ ਵਾਸਤਾ ਵੀ ਨਹੀਂ ਹੈ ਜੋ ਕਿ ਹਰਪਾਲ ਸਿੰਘ ਸਰਾਸਰ ਝੂਠ ਮਾਰ ਕੇ ਝੂਠੇ ਕਾਗਜ਼ ਬਣਾ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਿਹਾ ਹੈ। ਮੈਨੇਜਰ ਹਰਵਿੰਦਰ ਸਿੰਘ ਨੇ ਅੱਗੇ ਇਹ ਵੀ ਦੱਸਿਆ ਕਿ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਦੇ ਨਾਮ ਪੁਰ ਉਕਤ ਜ਼ਮੀਨ ਵਾਕਿਆ ਸੁਲਤਾਨਵਿੰਡ ਅੰਮ੍ਰਿਤਸਰ ਜੋ ਹੈ ਮਾਲਕੀ ਹੱਕ ਹਕੂਕ ਅਤੇ ਇੰਤਕਾਲ 1926 ਤੋ ਹੀ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਦੇ ਨਾਮ ਪੁਰ ਪੁਰਾਣੇ ਸਮੇਂ ਤੋਂ ਹੀ ਚੱਲਦੇ ਆ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਜ਼ਮੀਨ ਵਿਖੇ ਬਣੇ ਦੇਵਾ ਸਿੰਘ ਸ਼ਾਮ ਸਿੰਘ ਸ਼ੈਲਰ ਦੇ ਮਾਲਕ ਵੱਲੋਂ ਗੁਰਦੁਆਰਾ ਸਾਹਿਬ ਦੇ ਕਿਰਾਏਦਾਰ ਹਨ ਤੇ ਦੇਵਾ ਸਿੰਘ ਸ਼ਾਮ ਸਿੰਘ ਵਾਲੀ ਜ਼ਮੀਨ ਦੇ ਕਿਰਾਏ 2005 ਤੋ ਲੈ ਕੇ ਹੁਣ ਤੱਕ ਕਿਰਾਏਦਾਰ ਰਵਿੰਦਰਪਾਲ ਸਿੰਘ ਚੱਠਾ ਵੱਲੋਂ ਗੁਰਦੁਆਰਾ ਸਾਹਿਬ ਦੇ ਫੰਡਾਂ ਵਿੱਚ ਕਿਰਾਏ ਦੇ ਚੈੱਕ ਦੇ ਕੇ ਰਸੀਦਾਂ ਪ੍ਰਾਪਤ ਕੀਤੀਆਂ ਗਈਆਂ ਹਨ ਜੋ ਕਿ ਰਿਕਾਰਡ ਵਿਚ ਦਰਜ ਹਨ। ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਦੱਸਿਆ ਕਿ ਸ਼ੁਰੂ ਤੋਂ ਲੈ ਕੇ ਉਪਰੋਕਤ ਜ਼ਮੀਨ ਦਾ ਕਬਜ਼ਾ ਮਾਲਕੀ ਗੁਰਦੁਆਰਾ ਸਾਹਿਬ ਦੀ ਹੀ ਚਲਦੀ ਆ ਰਹੀ ਹੈ ਤੇ ਕੁਝ ਕੁ ਸ਼ਰਾਰਤੀ ਅਨਸਰ ਰਾਜਨੀਤਕ ਵਿਅਕਤੀਆਂ ਦੀ ਸ਼ਹਿ ਤੇ ਗੁਰਦੁਆਰਾ ਸਾਹਿਬ ਦੀ ਕੀਮਤੀ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਹਨ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਲਕੀ ਜਤਾਉਂਦੀ ਹੋਈ ਕਿਸੇ ਵੀ ਵਿਅਕਤੀ ਨੂੰ ਕਾਬਜ਼ ਨਹੀਂ ਹੋਣ ਦੇਵੇਗੀ ਚਾਹੇ ਉਨ੍ਹਾਂ ਨੂੰ ਜਿੰਨੀ ਮਰਜ਼ੀ ਲੰਮੀ ਕਾਨੂੰਨੀ ਲੜਾਈ ਲੜਣੀ ਪਵੇ।

ਮੈਨਜਰ ਹਰਵਿੰਦਰ ਸਿੰਘ ਸਤਲਾਣੀ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਖ਼ਿਲਾਫ਼ ਜੋ ਝੂਠੇ ਬੇਬੁਨਿਆਦ ਪਰਚੇ ਝੂਠੀ ਦਰਖਾਸਤ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਉਸ ਦੀ ਡੂੰਘਾਈ ਨਾਲ ਜਾਂਚ ਕਰਕੇ ਨਿਰਪੱਖ ਤੌਰ ਤੇ ਸੱਚ ਸਾਹਮਣੇ ਲਿਆਉਂਦਿਆਂ ਅਸਲੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲੀਸ ਨੂੰ ਗੁਮਰਾਹ ਕਰਨ ਦੇ ਪਰਚੇ ਦਰਜ ਕਰਦਿਆਂ ਸ਼੍ਰੋਮਣੀ ਕਮੇਟੀ ਤੇ ਕੀਤੇ ਝੂਠੇ ਪਰਚੇ ਰੱਦ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਅਗਰ ਸਾਡੇ ਤੇ ਹੋਏ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸ਼ੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ।

-PTC News

Top News view more...

Latest News view more...