Advertisment

ਅਲਵਿੰਦਰਪਾਲ ਸਿੰਘ ਪੱਖੋਕੇ ਤੇ ਰਵੀ ਕਰਨ ਸਿੰਘ ਕਾਹਲੋਂ ਵੱਲੋਂ ਜਗਮੀਤ ਬਰਾੜ ਦਾ ਵਿਰੋਧ

author-image
ਜਸਮੀਤ ਸਿੰਘ
New Update
ਅਲਵਿੰਦਰਪਾਲ ਸਿੰਘ ਪੱਖੋਕੇ ਤੇ ਰਵੀ ਕਰਨ ਸਿੰਘ ਕਾਹਲੋਂ ਵੱਲੋਂ ਜਗਮੀਤ ਬਰਾੜ ਦਾ ਵਿਰੋਧ
Advertisment

ਅੰਮ੍ਰਿਤਸਰ, 2 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਹੈ ਕਿ ਜਗਮੀਤ ਸਿੰਘ ਬਰਾੜ ਵੱਲੋਂ ਬਣਾਈ ਤਾਲਮੇਲ ਕਮੇਟੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ, ਉਹ 45 ਸਾਲਾਂ ਤੋਂ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਰਹਿਣਗੇ। 

Advertisment

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਲਵਿੰਦਰਪਾਲ ਸਿੰਘ ਪੱਖੋਕੇ, ਜੋ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ ਹਨ, ਨੇ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਨੇ ਕਿ ਜਗਮੀਤ ਸਿੰਘ ਬਰਾੜ ਨੇ ਤਾਲਮੇਲ ਕਮੇਟੀ ਵਿਚ ਉਹਨਾਂ ਦਾ ਨਾਂ ਕਿਵੇਂ ਸ਼ਾਮਲ ਕਰ ਲਿਆ। 

ਉਹਨਾਂ ਕਿਹਾ ਕਿ ਉਹ ਨਾ ਕਦੇ ਬਰਾੜ ਨੂੰ ਮਿਲੇ ਹਨ, ਨਾ ਕਦੇ ਫੋਨ ’ਤੇ ਗੱਲਬਾਤ ਕੀਤੀ ਹੈ ਤੇ ਨਾ ਹੀ ਉਹਨਾਂ ਨੇ ਤਾਲਮੇਲ ਕਮੇਟੀ ਵਿਚ ਨਾਂ ਸ਼ਾਮਲ ਕਰਨ ਲਈ ਉਹਨਾਂ ਦੀ ਕੋਈ ਸਹਿਮਤੀ ਲਈ ਹੈ। ਉਹਨਾਂ ਕਿਹਾ ਕਿ ਬਰਾੜ ਨੇ ਆਪ ਭਾਵੇਂ ਕਈ ਪਾਰਟੀਆਂ ਬਦਲ ਲਈਆਂ ਪਰ ਅਸੀਂ 45 ਸਾਲਾਂ ਤੋਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਵਿਚ ਕੰਮ ਕੀਤਾ ਹੈ ਅਤੇ ਪਾਰਟੀ ਵਿਚ ਨਿੱਕੇ ਤੋਂ ਵੱਡੇ ਅਹੁਦਿਆਂ ਤੱਕ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪ੍ਰਧਾਨ ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਹਨ।

ਉਹਨਾਂ ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ ਉਹਨਾਂ ਕਿੰਨੀਆਂ ਹੀ ਪਾਰਟੀਆਂ ਬਦਲ ਲਈਆਂ ਹਨ ਤੇ ਕਿਸੇ ਇਕ ਦੇ ਵਫਾਦਾਰ ਤਾਂ ਬਣ ਕੇ ਕੰਮ ਕਰ ਲੈਣ। ਉਹਨਾਂ ਕਿਹਾ ਕਿ ਉਹ ਇਕ ਸਾਲ ਵੀ ਕਿਸੇ ਵੀ ਪਾਰਟੀ ਦੇ ਅੰਦਰ ਨਹੀਂ ਟਿਕੇ।

Advertisment

ਰਵੀ ਕਰਨ ਸਿੰਘ ਕਾਹਲੋਂ ਨੇ ਵੀ ਬਰਾੜ ਵੱਲੋਂ ਉਨ੍ਹਾਂ ਦਾ ਨਾਂਅ ਸ਼ਾਮਲ ਕਰਨ 'ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਆਪਣੇ ਅਧਿਆਕਿਤ ਫੇਸਬੁੱਕ ਪੇਜ ਤੋਂ ਸਾਂਝੀ ਕੀਤੀ ਇਕ ਪੋਸਟ ਵਿਚ ਕਿਹਾ, "ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹਾਂ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੈਨੂੰ ਪੂਰਨ ਭਰੋਸਾ ਹੈ। ਮੈਂ ਆਪਣੇ ਪਰਿਵਾਰ ਅਤੇ ਆਪਣੇ ਸਤਿਕਾਰਯੋਗ ਪਿਤਾ ਜੀ ਨਿਰਮਲ ਸਿੰਘ ਕਾਹਲੋਂ ਦੀ ਵਿਰਾਸਤ ਲਈ ਪੂਰੀ ਜਿੰਦਗੀ ਕੰਮ ਕਰਦਾ ਰਹਾਂਗਾ। ਮੈਂ ਹੈਰਾਨ ਹਾਂ ਕਿ ਜਗਮੀਤ ਸਿੰਘ ਬਰਾੜ ਹੋਰਾਂ ਆਪੂੰ ਬਣਾਈ ਕਮੇਟੀ ਵਿੱਚ ਮੇਰਾ ਨਾਮ ਕਿਵੇਂ ਤੇ ਕਿਉਂ ਪਾ ਦਿੱਤਾ?"





ਉਨ੍ਹਾਂ ਅੱਗੇ ਲਿਖਿਆ, "ਮੈਂ ਬਰਾੜ ਸਾਹਿਬ ਨੂੰ ਵੀ ਅਪੀਲ ਕਰਦਾ ਹਾਂ ਕਿ ਅਜਿਹਾ ਨਾਂ ਕਰੋ। ਪਾਰਟੀ ਨੇ ਤੁਹਾਨੂੰ ਬਹੁਤ ਮਾਣ ਦਿੱਤਾ ਹੈ। ਪਾਰਟੀ ਅਤੇ ਪਾਰਟੀ ਲੀਡਰਸ਼ਿਪ ਦਾ ਡੱਟਕੇ ਅਤੇ ਵਫ਼ਾਦਾਰੀ ਨਾਲ ਸਾਥ ਦਿਉ।"

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਮੀਤ ਬਰਾੜ ਨੂੰ ਕੋਰ ਕਮੇਟੀ ਤੋਂ ਬਾਹਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਾਬਕਾ ਸੰਸਦ ਮੈਂਬਰ ਨੇ ਅੱਜ ਪਾਰਟੀ ਦੀ ਲੀਡਰਸ਼ਿਪ ਵਿਰੁੱਧ ਨਵਾਂ ਮੋਰਚਾ ਖੋਲ੍ਹਿਆ ਪਰ ਜਿਨ੍ਹਾਂ ਲੀਡਰਾਂ ਨੂੰ ਉਨ੍ਹਾਂ ਇਸ ਆਪੂ ਬਣਾਈ ਕਮੇਟੀ 'ਚ ਸ਼ਾਮਲ ਕੀਤਾ ਉਨ੍ਹਾਂ ਬਰਾੜ ਦਾ ਵਿਰੋਧ ਸ਼ੁਰੂ ਕਰ ਦਿੱਤਾ।  



- ਰਿਪੋਰਟਰ ਰਮਨਦੀਪ ਦੇ ਸਹਿਯੋਗ ਨਾਲ 

- PTC NEWS
shiromani-akali-dal jagmeet-singh-brar alwinderpal-singh-pakhoke ravi-karan-singh-khalon
Advertisment

Stay updated with the latest news headlines.

Follow us:
Advertisment