Thu, Feb 2, 2023
Whatsapp

ਸਰਾਰੀ ਦਾ ਮੰਤਰੀ ਬਣੇ ਰਹਿਣਾ ਅਤੇ ਚੋਰ ਮੋਰੀ ਰਾਹੀਂ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣਾ ਚਿੰਤਾਜਨਕ - ਬਾਜਵਾ

Written by  Jasmeet Singh -- December 13th 2022 07:31 PM
ਸਰਾਰੀ ਦਾ ਮੰਤਰੀ ਬਣੇ ਰਹਿਣਾ ਅਤੇ ਚੋਰ ਮੋਰੀ ਰਾਹੀਂ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣਾ ਚਿੰਤਾਜਨਕ - ਬਾਜਵਾ

ਸਰਾਰੀ ਦਾ ਮੰਤਰੀ ਬਣੇ ਰਹਿਣਾ ਅਤੇ ਚੋਰ ਮੋਰੀ ਰਾਹੀਂ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣਾ ਚਿੰਤਾਜਨਕ - ਬਾਜਵਾ

ਚੰਡੀਗੜ੍ਹ, 13 ਦਸੰਬਰ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਵੱਲੋਂ ਦਾਗੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਚੋਂ ਬਾਹਰ ਨਾ ਕਰਨਾ ਅਤੇ ਪ੍ਰੋ: ਬਲਜਿੰਦਰ ਕੌਰ ਨੂੰ  ਪਿਛਲੇ ਦਰਵਾਜ਼ੇ ਰਾਹੀਂ ਕੈਬਨਿਟ ਰੈਂਕ ਦਾ ਰੁਤਬਾ ਦੇਣ ਦੀ ਸਖ਼ਤ ਸ਼ਬਦਾਂ ਚ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ: ਪੰਚਾਇਤੀ ਜ਼ਮੀਨਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਦੁਬਾਰਾ ਵਿੱਢੀ ਜਾਵੇਗੀ ਮੁਹਿੰਮ : ਕੁਲਦੀਪ ਧਾਲੀਵਾਲ

ਬਾਜਵਾ ਨੇ ਕਿਹਾ ਕਿ ਪ੍ਰੋ: ਬਲਜਿੰਦਰ ਕੌਰ ਬਿਨਾਂ ਸ਼ੱਕ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਮਾਨ ਸਰਕਾਰ ਪ੍ਰੋ: ਬਲਜਿੰਦਰ ਕੌਰ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੀ ਪਰ ਉਨ੍ਹਾਂ ਨੂੰ ਪਾਰਟੀ ਦੀ ਚੀਫ਼ ਵ੍ਹਿਪ ਦੇ ਨਾਲ ਕੈਬਨਿਟ ਰੈੰਕ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਬਾਗੀ ਨਾ ਹੋ ਜਾਣ।


ਬਾਜਵਾ ਨੇ ਭਗਵੰਤ ਮਾਨ ਵੱਲੋੰ ਸਰਾਰੀ ਨੂੰ ਮੰਤਰੀ ਮੰਡਲ ਚੋਂ ਬਾਹਰ ਨਾ ਕੀਤੇ ਜਾਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸਰਾਰੀ ਨੂੰ ਆਪਣੇ ਨਿੱਜੀ ਸਹਾਇਕ ਤਰਸੇਮ ਲਾਲ ਕਪੂਰ ਨਾਲ ਠੇਕੇਦਾਰਾਂ ਤੋਂ ਪੈਸੇ ਲੈਣ ਦੀ ਯੋਜਨਾ ਤਿਆਰ ਕਰਦਿਆਂ ਸਾਰਿਆਂ ਨੇ ਅਡਿਓ ਕਲਿਪ ਰਾਹੀਂ ਸੁਣਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਉੱਤੇ ਹਾਲੇ ਤਕ ਕਾਰਵਾਈ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ: ਜੇਲ੍ਹਾਂ ਵਿੱਚ ਸੁਰੱਖਿਆ ਕੁਤਾਹੀ ਲਈ ਅਧਿਕਾਰੀ ਤੇ ਸਟਾਫ਼ ਹੋਵੇਗਾ ਜ਼ਿੰਮੇਵਾਰ: ਮੁੱਖ ਮੰਤਰੀ

ਬਾਜਵਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ 'ਆਪ' ਦੇ ਦੋਹਰੇ ਮਾਪਦੰਡ ਦਾ ਪਰਦਾਫਾਸ਼ ਹੋ ਗਿਆ ਹੈ, ਜਿੱਥੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਬੁਰੀ ਤਰ੍ਹਾਂ ਹਾਰ ਗਏ ਹਨ। ਕੇਜਰੀਵਾਲ ਦੋਵਾਂ ਰਾਜਾਂ ਵਿੱਚ ਦਿੱਲੀ ਅਤੇ ਪੰਜਾਬ ਦੇ ਮਾਡਲਾਂ ਨੂੰ ਵੇਚਣ ਵਿੱਚ ਅਸਫ਼ਲ ਰਹੇ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ 'ਆਪ' ਦੇ ਸਾਰੇ 68 ਉਮੀਦਵਾਰਾਂ ਦੀ ਜ਼ਮਾਨਤਾਂ  ਜ਼ਬਤ ਹੋ ਗਈਆਂ, ਜਿੱਥੇ ਕੇਜਰੀਵਾਲ ਦੀ ਪਾਰਟੀ 1 ਫ਼ੀਸਦੀ ਵੋਟਾਂ ਵੀ ਹਾਸਲ ਕਰਨ 'ਚ ਅਸਫ਼ਲ ਰਹੀ। ਇਸੇ ਤਰ੍ਹਾਂ ਗੁਜਰਾਤ 'ਚ 128 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।

ਇਹ ਵੀ ਪੜ੍ਹੋ: ਕੈਨੇਡਾ ਦਾ ਬਣਿਆ ਪੰਜਾਬ ਵਰਗਾ ਮਾਹੌਲ, 17 ਦਿਨਾਂ 'ਚ 5 ਪੰਜਾਬੀਆਂ ਦੀ ਹੱਤਿਆ ਨਾਲ ਸਹਿਮ

ਬਾਜਵਾ ਨੇ ਕਿਹਾ ਕਿ ਇਹ ਹੁਣ ਕੋਈ ਭੇਤ ਨਹੀਂ ਰਿਹਾ ਹੈ ਕਿ 'ਆਪ' ਨੇ ਗੁਜਰਾਤ 'ਚ ਭਾਜਪਾ ਵਿਰੁੱਧ ਲੜਾਈ ਨਹੀਂ ਲੜੀ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਭਗਵਾ ਪਾਰਟੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ਼ ਨਹੀਂ ਕਰ ਸਕਦੀ ਸੀ। ਸਗੋਂ 'ਆਪ' ਕਾਂਗਰਸ ਦੀ ਹਾਰ ਯਕੀਨੀ ਬਣਾਉਣ ਲਈ ਹੀ ਗੁਜਰਾਤ ਗਈ ਸੀ, ਜੋ ਕਿ ਵੱਖ-ਵੱਖ ਹਲਕਿਆਂ ਦੇ ਨਤੀਜਿਆਂ ਤੋਂ ਸਪੱਸ਼ਟ ਹੈ।

- PTC NEWS

adv-img

Top News view more...

Latest News view more...