ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਸਾਧਿਆ ਨਿਸ਼ਾਨਾ
ਮੁਨੀਸ਼ ਗਰਗ, (ਬਠਿੰਡਾ, 2 ਦਸੰਬਰ): ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਮੌੜ ਦਾ ਦੌਰਾ ਕੀਤਾ ਗਿਆ। ਇਸ ਦਰਮਿਆਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਬੋਲਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਨਾਮ ਕਰਪਸ਼ਨ ਪਾਰਟੀ ਰੱਖਣਾ ਚਾਹੀਦਾ, ਇੱਕ ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਲੋਕਾਂ 'ਤੇ ਚੜ੍ਹਾ ਕੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਤੇ ਨੌਕਰੀ ਵੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉੱਤੋਂ ਦੀ ਕੈਪਟਨ ਨੂੰ ਲਾ ਦਿੱਤਾ, ਨਾ ਕਰਜ਼ਾ ਮੁਆਫ਼ ਹੋਇਆ, ਨਾ ਨਸ਼ਾ ਸਾਫ਼ ਹੋਇਆ।
ਇਹ ਵੀ ਪੜ੍ਹੋ: ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਮਿਲਿਆ ਬੰਬ
ਅਕਾਲੀ ਆਗੂ ਦਾ ਕਹਿਣਾ ਸੀ ਕਿ ਤਿੰਨ ਮਹੀਨੇ ਚੰਨੀ ਆਇਆ ਤੇ ਕਹਿੰਦਾ ਮੈਂ ਗਰੀਬ ਹਾਂ, ਗਰੀਬ ਦਾ ਦਰਦ ਜਾਣਦਾ ਹਾਂ ਪਰ ਜਿਹੋ ਜੀ ਲੁੱਟ ਮਚਾਈ ਪਹਿਲਾ ਉਸਦੇ ਰਿਸ਼ਤੇਦਾਰ ਦੇ ਘਰ 10 ਕਰੋੜ ਰੁਪਏ ਫੜੇ ਗਏ ਪਰ ਹੁਣ ਜੋ ਚੀਜ਼ਾਂ ਬਾਹਰ ਨਿਕਲ ਰਹੀ ਕਿ ਸੀ.ਐੱਮ. ਹਾਊਸ 'ਚ ਜੂਸ ਦਾ ਗਿਲਾਸ 2500 ਰੁਪਏ ਦਾ, ਚਾਅ ਦਾ ਕੱਪ ਅਤੇ ਖਾਣੇ ਦੀ ਥਾਲੀ ਕਈ ਹਜ਼ਾਰਾਂ ਰੁਪਏ। ਉਨ੍ਹਾਂ ਅੱਗੇ ਕਿਹਾ ਦਾਸਤਾਨ-ਏ-ਸ਼ਹਾਦਤ ਦਾ ਇੱਕ ਪ੍ਰੋਗਰਾਮ ਹੋਇਆ ਜਿਸ ਵਿੱਚ ਇੱਕ ਦਿਨ ਦੇ ਵਿੱਚ ਸਾਰਾ ਕੁਝ ਹੁੰਦੇ ਹੋਏ ਲੱਖਾਂ ਰੁਪਏ ਖਰਚੇ ਗਏ ਕਿਉਂਕਿ ਮੁੰਡੇ ਦੇ ਵਿਆਹ 'ਤੇ ਪੈਸੇ ਵਰਤਣੇ ਸੀ, ਕਿਉਂ ਨਹੀਂ ਭਗਵੰਤ ਸਿੰਘ ਮਾਨ ਇਸ ਬੰਦੇ ਨੂੰ ਫੜ ਕੇ ਜੇਲ੍ਹ 'ਚ ਪਾਉਂਦੇ।
ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਰਪਸ਼ਨ ਖਤਮ ਕਰਾਂਗਾ, ਮੈਂ ਆਪਣੇ ਮੰਤਰੀ ਨੂੰ ਫੜ ਲਵਾਂਗਾ ਹੁਣ ਸਾਬਕਾ ਮੁੱਖ ਮੰਤਰੀ ਨੂੰ ਕਿਉਂ ਨਹੀਂ ਫੜ ਰਹੇ, ਇਹ ਸਭ ਰਲੇ ਹੋਏ ਹਨ। ਅਫ਼ਸੋਸ ਦੀ ਗੱਲ ਹੈ ਕਿ 10 ਮਹੀਨੇ ਹੋ ਗਏ ਕਿਸੇ ਬੀਬੀ ਦੇ ਖਾਤੇ ਪੈਸੇ ਨਹੀਂ ਆਏ, 10 ਮਹੀਨੇ 'ਚ ਬਿਜਲੀ ਬੋਰਡ 'ਤੇ ਕਰੋੜਾ ਦਾ ਕਰਜ਼ਾ ਚੜ੍ਹਾ ਦਿੱਤਾ। ਇਹ ਭਗਵੰਤ ਮਾਨ ਹੈ ਜੋ ਕਦੇ ਵਿਆਹ ਕਰਦਾ, ਕਦੇ ਬਾਹਰ ਵਿਦੇਸ਼ 'ਚ ਸ਼ਰਾਬ ਪੀ ਬੈਠਦਾ, ਹੁਣ ਰਾਜਸਥਾਨ 'ਚ ਨਵਾਂ ਸਾਲ ਮਨਾ ਰਿਹਾ।
ਇਹ ਵੀ ਪੜ੍ਹੋ: SYL ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
ਇਸ ਦਰਮਿਆਨ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਸੀਨੀਅਰ ਅਕਾਲੀ ਆਗੂ ਹਰਭਜਨ ਸਿੰਘ ਮਾਈਸਰਖਾਨਾ ਦੇ ਭਰਾ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਸੀਨੀਅਰ ਆਗੂ ਨੇ ਪਿੰਡ ਰਾਜਗੜ੍ਹ ਕੁੱਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਵਾਰੇ ਵੀ ਸੁਣਿਆ ਤੇ ਨੌਜਵਾਨਾਂ ਨੂੰ ਵਾਲੀਬਾਲ ਕਿੱਟ ਲਿਆਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ।
- PTC NEWS