Fri, Apr 26, 2024
Whatsapp

ਮੇਰੇ 4 ਬੱਚੇ ਨਾ ਹੁੰਦੇ ਜੇਕਰ ਕਾਂਗਰਸ 'ਆਬਾਦੀ ਕੰਟਰੋਲ ਕਾਨੂੰਨ' ਲੈ ਆਉਂਦੀ - ਰਵੀ ਕਿਸ਼ਨ

Written by  Jasmeet Singh -- December 10th 2022 04:52 PM -- Updated: December 10th 2022 04:58 PM
ਮੇਰੇ 4 ਬੱਚੇ ਨਾ ਹੁੰਦੇ ਜੇਕਰ ਕਾਂਗਰਸ 'ਆਬਾਦੀ ਕੰਟਰੋਲ ਕਾਨੂੰਨ' ਲੈ ਆਉਂਦੀ - ਰਵੀ ਕਿਸ਼ਨ

ਮੇਰੇ 4 ਬੱਚੇ ਨਾ ਹੁੰਦੇ ਜੇਕਰ ਕਾਂਗਰਸ 'ਆਬਾਦੀ ਕੰਟਰੋਲ ਕਾਨੂੰਨ' ਲੈ ਆਉਂਦੀ - ਰਵੀ ਕਿਸ਼ਨ

Gorakhpur MP Ravi Kishan Controversial Statement On Population: ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਐਕਟਰ ਅਤੇ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਅਤੇ ਮਨੋਜ ਤਿਵਾਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਹ ਆਬਾਦੀ ਕੰਟਰੋਲ ਐਕਟ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਨ। ਜਿੱਥੇ ਉਨ੍ਹਾਂ ਤੋਂ ਆਬਾਦੀ ਕੰਟਰੋਲ ਐਕਟ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ ਸਵਾਲ ਦੇ ਜਵਾਬ ਵਿੱਚ ਰਵੀ ਕਿਸ਼ਨ ਨੇ ਆਪਣੇ ਚਾਰ ਬੱਚਿਆਂ ਬਾਰੇ ਕਿਹਾ ਕਿ ਜੇਕਰ ਕਾਂਗਰਸ ਆਬਾਦੀ ਕੰਟਰੋਲ ਐਕਟ ਲਿਆਉਂਦੀ ਤਾਂ ਮੇਰੇ ਇੰਨੇ ਬੱਚੇ ਨਾ ਹੁੰਦੇ। ਰਵੀ ਕਿਸ਼ਨ ਦੀ ਵਾਇਰਲ ਹੋਈ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ, ਇਸ ਦੇ ਨਾਲ ਹੀ ਕਾਂਗਰਸ ਅਤੇ ਸਪਾ ਨੇਤਾਵਾਂ ਵੱਲੋਂ ਵੀ ਨੇ ਰਵੀ ਕਿਸ਼ਨ ਦਾ ਮਜ਼ਾਕ ਉਡਾਇਆ ਜਾ ਰਿਹਾ।

ਜਦੋਂ ਇੱਕ ਮਸ਼ਹੂਰ ਹਿੰਦੀ ਟੀ.ਵੀ. ਚੈਨਲ ਦੀ ਐਂਕਰ ਵੱਲੋਂ ਰਵੀ ਕਿਸ਼ਨ ਨੂੰ ਪੁੱਛਿਆ ਗਿਆ ਕਿ ਤੁਸੀਂ ਆਬਾਦੀ ਨੂੰ ਰੋਕਣ ਦੀ ਗੱਲ ਕਰ ਰਹੇ ਹੋ ਪਰ ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਚਾਰ ਬੱਚੇ ਹਨ ਅਤੇ ਮਨੋਜ ਤਿਵਾਰੀ ਵੀ ਤੀਜੇ ਬੱਚੇ ਦੇ ਪਿਤਾ ਬਣਨ ਵਾਲੇ ਹਨ। ਤੁਸੀਂ ਇਸ ਬਾਰੇ ਕਿਸ ਤਰ੍ਹਾਂ ਦਾ ਸਪਸ਼ਟੀਕਰਨ ਦਿਓਗੇ? ਇਸ ਦੇ ਜਵਾਬ 'ਚ ਰਵੀ ਕਿਸ਼ਨ ਨੇ ਕਿਹਾ, "ਉਹ ਫਿਲਮ ਇੰਡਸਟਰੀ 'ਚ ਮੇਰੇ ਸੰਘਰਸ਼ ਦਾ ਸਮਾਂ ਸੀ, ਉਸ ਸਮੇਂ ਮੇਰੇ ਬੱਚੇ ਵੀ ਹੋਏ ਅਤੇ ਮੈਂ ਇਹ ਵੀ ਦੇਖਿਆ ਕਿ ਮੇਰੀ ਪਤਨੀ ਦੇ ਸਰੀਰ ਦੀ ਬਣਤਰ ਵੀ ਬਦਲ ਰਹੀ ਸੀ।"


ਆਪਣੀ ਗੱਲ ਨੂੰ ਅੱਗੇ ਤੋਰਦਿਆਂ ਰਵੀ ਕਿਸ਼ਨ ਨੇ ਕਿਹਾ ਕਿ ਜਦੋਂ ਮੈਨੂੰ ਆਪਣੇ ਸੰਘਰਸ਼ ਤੋਂ ਕੁਝ ਸਮਾਂ ਮਿਲਿਆ ਤਾਂ ਮੈਂ ਆਪਣੀ ਪਤਨੀ ਨੂੰ ਦੇਖ ਕੇ ਉਦਾਸ ਹੋ ਗਿਆ। ਇਸ ਦੇ ਨਾਲ ਉਨ੍ਹਾਂ ਨੇ ਕਿਹਾ, "ਜੇਕਰ ਕਾਂਗਰਸ ਨੇ ਪਹਿਲਾਂ ਇਹ ਮੰਗ ਕੀਤੀ ਹੁੰਦੀ ਤਾਂ ਮੈਂ ਰੁਕ ਜਾਂਦਾ।" ਇਸ ਦੌਰਾਨ ਮਨੋਜ ਤਿਵਾੜੀ ਨੇ ਰਵੀ ਕਿਸ਼ਨ ਨੂੰ ਟੋਕਦਿਆਂ ਕਿਹਾ ਕਿ ਗਲਤੀ ਹੋ ਗਈ ਹੈ ਪਰ ਲੋਕਾਂ ਤੋਂ ਅਜਿਹੀ ਗਲਤੀ ਨੂੰ ਰੋਕਣ ਲਈ ਕਾਨੂੰਨ ਲਿਆਂਦਾ ਜਾਵੇਗਾ। ਜਿਸ 'ਤੇ ਰਵੀ ਕਿਸ਼ਨ ਨੇ ਕਿਹਾ ਕਿ ਇਸ 'ਚ ਮੇਰਾ ਨਹੀਂ ਬਲਕਿ ਕਾਂਗਰਸ ਦਾ ਕਸੂਰ ਹੈ।

ਰਵੀ ਕਿਸ਼ਨ ਦੇ ਬਿਆਨ 'ਤੇ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨਾਤੇ ਨੇ ਟਿੱਪਣੀ ਕੀਤੀ, ''ਬੱਚੇ ਪੈਦਾ ਹੁੰਦੇ ਰਹੇ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਾ? ਆਉ ਕਾਂਗਰਸ ਦੀ ਕਿਰਪਾ ਨਾਲ ਉਹ ਤਿੰਨ ਧੀਆਂ ਤੇ ਇੱਕ ਪੁੱਤਰ ਦਾ ਬਾਪ ਬਣ ਗਿਆ ਹੈ। ਬੱਚਿਆਂ ਨੂੰ ਜਨਮ ਦੇਣ ਕਾਰਨ ਪਤਨੀ ਦਾ ਸਰੀਰ ਵਿਗੜ ਗਿਆ ਇਹ ਪਤਨੀ ਨਾਲ ਪਿਆਰ ਨਹੀਂ ਬਲਕਿ Body Shaming ਹੈ। ਅਤੇ ਹਾਂ ਅੰਗਰੇਜ਼ੀ ਬੜੀ ਐਕਸੇਂਟ ਲਾ ਬੋਲ ਰਹੇ ਹੋ ਕਿਥੋਂ ਸਿਖੀ?"

ਕਾਂਗਰਸ ਨੇਤਾ ਪੰਖੁਰੀ ਪਾਠਕ ਨੇ ਰਵੀ ਕਿਸ਼ਨ ਦੀ ਵੀਡੀਓ 'ਤੇ ਲਿਖਿਆ, "ਕੀ ਇਹ ਲੋਕ ਭਾਰਤ ਦੇ ਆਦਰਸ਼ ਹਨ? ਜੋ ਲੋਕ ਜਨਸੰਖਿਆ ਕਾਨੂੰਨ ਦੀ ਗੱਲ ਕਰਦੇ ਹਨ ਅਤੇ ਖੁਦ ਇੱਕ ਪੁੱਤਰ ਦੇ ਲਾਲਚ ਵਿੱਚ 4 ਬੱਚਿਆਂ ਨੂੰ ਜਨਮ ਦਿੰਦੇ ਹਨ? ਖੁੱਲ੍ਹੇ ਮੰਚ ਤੋਂ ਆਪਣੀ ਪਤਨੀ ਦੇ 'ਅੰਕੜੇ' 'ਤੇ ਭੱਦੀ ਟਿੱਪਣੀ ਕਰਨ ਵਾਲਾ?"

- PTC NEWS

Top News view more...

Latest News view more...