Fri, Apr 26, 2024
Whatsapp

ਪੰਜਾਬ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਰਾਘਵ ਚੱਢਾ 'ਤੇ ਸਾਧਿਆ ਨਿਸ਼ਾਸਨਾ

Written by  Jasmeet Singh -- December 10th 2022 06:33 PM -- Updated: December 10th 2022 06:53 PM
ਪੰਜਾਬ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਰਾਘਵ ਚੱਢਾ 'ਤੇ ਸਾਧਿਆ ਨਿਸ਼ਾਸਨਾ

ਪੰਜਾਬ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਰਾਘਵ ਚੱਢਾ 'ਤੇ ਸਾਧਿਆ ਨਿਸ਼ਾਸਨਾ

ਚੰਡੀਗੜ੍ਹ, 10 ਦਸੰਬਰ: ਪੰਜਾਬ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ 'ਆਪ' ਦੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਰਾਘਵ ਚੱਢਾ ਦੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਕਈ ਰਿਆਇਤਾਂ ਦੇਣ ਦੀ ਗੱਲ 'ਤੇ ਨਿਸ਼ਾਨਾ ਸਾਧਿਆ ਹੈ। 

ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਜਿੱਥੇ ਰਾਘਵ ਚੱਢਾ ਨੇ 20 ਡਾਲਰ ਫੀਸ ਮੁਆਫ਼ ਕਰਨ ਦੀ ਵਕਾਲਤ ਕੀਤੀ ਹੈ, ਇੱਥੇ ਇਹ ਦੱਸ ਦੇਈਏ ਕਿ ਇਹ 20 ਡਾਲਰ ਭਾਰਤ ਨਹੀਂ ਸਗੋਂ ਪਾਕਿਸਤਾਨ ਵੱਲੋਂ ਵਸੂਲੇ ਜਾ ਰਹੇ ਹਨ। ਉੱਥੇ ਜੋ ਵੀ ਖਰਚੇ ਅਤੇ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਭਾਰਤ ਸਰਕਾਰ ਮੁਹੱਈਆ ਕਰਵਾ ਰਹੀ ਹੈ। ਰਾਘਵ ਚੱਡਾ 20 ਡਾਲਰ ਦੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


ਭਾਜਪਾ ਆਗੂ ਨੇ ਕਿਹਾ ਕਿ ਇਸ ਤੋਂ ਬਾਅਦ ਚੱਢਾ ਨੇ ਮੰਗ ਕੀਤੀ ਕਿ ਪਾਸਪੋਰਟ ਦੀ ਪ੍ਰਕਿਰਿਆ ਆਧਾਰ ਕਾਰਡ 'ਤੇ ਕੀਤੀ ਜਾਵੇ। ਇੱਥੇ ਇਹ ਦਸਣਾ ਬਣਦਾ ਹੈ ਕਿ ਅਜਿਹੀ ਸਹੂਲਤ 'ਚ ਪਾਕਿਸਤਾਨ ਇਸ ਦੀ ਦੁਰਵਰਤੋਂ ਕਰ ਸਕਦਾ ਹੈ। ਇਸ ਲਈ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। 

ਭਾਜਪਾ ਸਕੱਤਰ ਨੇ ਕਿਹਾ ਕਿ ਪਹਿਲਾਂ ਤਾਂ ਮੋਹਾਲੀ ਤੇ ਹੁਣ ਤਰਨਤਾਰਨ ਵਿੱਚ ਆਰਪੀਜੀ ਹਮਲਾ ਹੋਇਆ। ਇਹ 'ਆਪ' ਸਰਕਾਰ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ। ਜਿੱਥੇ ਰਹੀ ਪਾਸਪੋਰਟ ਦੀ ਗੱਲ ਤਾਂ ਇਹ ਅੰਤਰਰਾਸ਼ਟਰੀ ਸਰਹੱਦਾਂ ਦੇ ਨਿਯਮਾਂ ਦੇ ਤਹਿਤ ਲਏ ਜਾਂਦੇ ਹਨ। ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਅਧੀਨ ਹੈ। ਇਸੇ ਲਈ ਭਾਰਤ ਤੋਂ ਲੋਕ ਪਾਸਪੋਰਟ ਤਹਿਤ ਕਰਤਾਰਪੁਰ ਜਾਂਦੇ ਹਨ। 

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਲਈ ਅਸਲਾ ਸਪਲਾਈ ਕਰਨ ਵਾਲੇ ਨੂੰ ਕੀਤਾ ਗ੍ਰਿਫਤਾਰ

ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਤੋਂ 20 ਡਾਲਰ ਮੁਆਫ਼ ਕਰਨ ਦੀ ਗੱਲ ਕਰਨ ਲਈ ਵਿਦੇਸ਼ ਮੰਤਰਾਲੇ ਨਾਲ ਗੱਲ ਕਰ ਸਕਦੇ ਹਾਂ। ਪਰ ਇੱਥੇ ਮੈਨੂੰ ਲੱਗਦਾ ਹੈ ਕਿ ਚੱਡਾ ਪਾਕਿਸਤਾਨ ਦਾ ਪੱਖ ਪੂਰ ਰਹੇ ਹਨ। ਇਹ ਸਰਕਾਰ ਕਿਸੇ ਵੀ ਮੁੱਦੇ 'ਤੇ ਗੰਭੀਰ ਨਹੀਂ ਹੈ। ਬੇਅਦਬੀ ਦੀ ਗੱਲ ਹੋਵੇ ਜਾਂ ਨਸ਼ੇ ਦੀ, ਇਹ ਸਰਕਾਰ ਕਿਸੇ ਮੁੱਦੇ ਦੀ ਗੱਲ ਨਹੀਂ ਕਰਦੀ। ਸੂਬੇ ਵਿੱਚ ਲਗਾਤਾਰ ਕਤਲ ਹੋ ਰਹੇ ਹਨ, ਸੂਬੇ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਕੇਂਦਰ ਸੂਬੇ ਦੀ ਸੁਰੱਖਿਆ 'ਚ ਦਖ਼ਲ ਨਹੀਂ ਦੇ ਸਕਦਾ ਪਰ ਜੇਕਰ ਪੰਜਾਬ ਸਰਕਾਰ ਮਦਦ ਮੰਗੇ ਤਾਂ ਮਦਦ ਕਰ ਸਕਦੀ ਹੈ।

- ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ 

- PTC NEWS

Top News view more...

Latest News view more...