Advertisment

ਜੇਕਰ ਜਲੇਬੀ ਖਾਣ ਨਾਲ ਪ੍ਰਦੂਸ਼ਣ ਵਧਿਆ ਤਾਂ ਮੈਂ ਖਾਣੀ ਛੱਡ ਦੇਵਾਂਗਾ': ਗੌਤਮ ਗੰਭੀਰ

author-image
Jashan A
Updated On
New Update
ਜੇਕਰ ਜਲੇਬੀ ਖਾਣ ਨਾਲ ਪ੍ਰਦੂਸ਼ਣ ਵਧਿਆ ਤਾਂ ਮੈਂ ਖਾਣੀ ਛੱਡ ਦੇਵਾਂਗਾ': ਗੌਤਮ ਗੰਭੀਰ
Advertisment
ਜੇਕਰ ਜਲੇਬੀ ਖਾਣ ਨਾਲ ਪ੍ਰਦੂਸ਼ਣ ਵਧਿਆ ਤਾਂ ਮੈਂ ਖਾਣੀ ਛੱਡ ਦੇਵਾਂਗਾ': ਗੌਤਮ ਗੰਭੀਰ,ਨਵੀਂ ਦਿੱਲੀ: ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਗੁੰਮਸ਼ੁਦਗੀ ਦੇ ਆਈ.ਟੀ.ਓ. ਖੇਤਰ ‘ਚ ਪੋਸਟਰ ਲਗਾਏ ਗਏ ਸਨ। ਜਿਸ ਤੋਂ ਬਾਅਦ ਅੱਜ ਗੌਤਮ ਗੰਭੀਰ ਨੇ ਇਸ ਮਾਮਲੇ 'ਤੇ ਮੀਡੀਆ ਸਾਹਮਣੇ ਆਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੰਭੀਰ ਨੇ ਜਵਾਬ ਦਿੱਤਾ ਕਿ ਜੇਕਰ ਮੇਰੀ ਜਲੇਬੀ ਖਾਣ ਨਾਲ ਦਿੱਲੀ ਦਾ ਪ੍ਰਦੂਸ਼ਣ ਵਧਿਆ ਹੈ, ਤਾਂ ਮੈਂ ਹਮੇਸ਼ਾ ਲਈ ਜਲੇਬੀ ਖਾਣੀ ਛੱਡ ਦੇਵਾਂਗਾ। ਮੇਰੇ ਪੋਸਟਰ ਲਾਏ ਗਏ ਅਤੇ ਜਲੇਬੀ ਨੂੰ ਲੈ ਕੇ ਟਰੋਲ ਕੀਤਾ ਗਿਆ। ਜੇਕਰ ਇੰਨੀ ਮਿਹਨਤ ਦਿੱਲੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀਤੀ ਹੁੰਦੀ ਤਾਂ ਅਸੀਂ ਅੱਜ ਸਾਰੇ ਸਾਫ ਹਵਾ 'ਚ ਸਾਹ ਲੈਣ ਪਾਉਂਦੇ। ਹੋਰ ਪੜ੍ਹੋ: ਪੰਜਾਬ ਕੈਬਿਨਟ ਮੀਟਿੰਗ: ਮੁਹਾਲੀ ਦੇ ਨਵੇਂ ਮੈਡੀਕਲ ਕਾਲਜ ਲਈ 994 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਗੌਤਮ ਨੇ ਇਹ ਵੀ ਕਿਹਾ ਕਿ ਕ੍ਰਿਕਟ ਟੈਸਟ ਮੈਚ ਦੀ ਕਮੈਂਟਰੀ ਕਰਨਾ ਮੇਰੇ ਲਈ ਜ਼ਰੂਰੀ ਸੀ। ਮੈਂ ਜਨਵਰੀ 'ਚ ਇਕਰਾਰਨਾਮੇ 'ਤੇ ਦਸਤਖਤ ਕੀਤੇ ਸਨ ਅਤੇ ਮੈਂ ਅਪ੍ਰੈਲ 'ਚ ਰਾਜਨੀਤੀ ਵਿਚ ਸ਼ਾਮਲ ਹੋਇਆ ਸੀ। ਇਕਰਾਰਨਾਮੇ ਕਾਰਨ ਮੈਂ ਕਮੈਂਟਰੀ ਕਰਨ ਲਈ ਜਾਣਾ ਪਿਆ। https://twitter.com/ANI/status/1196339784853151744 ਦੱਸਣਯੋਗ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ 15 ਨਵੰਬਰ ਨੂੰ ਬੈਠਕ ਬੁਲਾਈ ਗਈ ਸੀ। ਇਸ ਬੈਠਕ ਵਿਚ ਗੌਤਮ ਗੰਭੀਰ ਨੂੰ ਵੀ ਸ਼ਾਮਲ ਹੋਣਾ ਸੀ ਪਰ ਉਹ ਇੰਦੌਰ ਵਿਚ ਸਨ। ਉਹ ਉੱਥੇ ਖੇਡੇ ਜਾ ਰਹੇ ਭਾਰਤ-ਬੰਗਲਾਦੇਸ਼ ਕ੍ਰਿਕਟ ਟੈਸਟ ਮੈਚ ਦੀ ਕਮੈਂਟਰੀ ਕਰਨ ਲਈ ਗਏ ਹੋਏ ਸਨ। -PTC News-
pollution-in-delhi national-news gautam-gambhir-jalebi jalebi
Advertisment

Stay updated with the latest news headlines.

Follow us:
Advertisment