ਹੋਰ ਖਬਰਾਂ

ਅਦਾਕਾਰਾ ਪੂਜਾ ਬੱਤਰਾ ਨੇ ਕਰਵਾਇਆ ਦੂਜਾ ਵਿਆਹ , ਪੂਜਾ ਦੇ ਪਤੀ ਦਾ ਇਸ ਅਦਾਕਾਰਾ ਨਾਲ ਰਿਹਾ ਹੈ ਅਫੇਅਰ

By Shanker Badra -- July 12, 2019 8:07 pm -- Updated:Feb 15, 2021

ਅਦਾਕਾਰਾ ਪੂਜਾ ਬੱਤਰਾ ਨੇ ਕਰਵਾਇਆ ਦੂਜਾ ਵਿਆਹ , ਪੂਜਾ ਦੇ ਪਤੀ ਦਾ ਇਸ ਅਦਾਕਾਰਾ ਨਾਲ ਰਿਹਾ ਹੈ ਅਫੇਅਰ:ਮੁੰਬਈ : ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ‘ਚ ਹਰ ਕੋਈ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝਦਾ ਜਾ ਰਿਹਾ ਹੈ। ਚਾਹੇ ਉਹ ਕ੍ਰਿਕੇਟ ਸਟਾਰ ਹੋਵੇ,ਬਾਲੀਵੁੱਡ ਅਦਾਕਾਰ ਜਾਂ ਫਿਰ ਪਾਲੀਵੁੱਡ ਇੰਡਸਟਰੀ ਦਾ ਕੋਈ ਗਾਇਕ ਜਾਂ ਗੀਤਕਾਰ ਹੋਵੇ ,ਸਾਰੇ ਹੀ ਸਿਤਾਰੇ ਵਿਆਹ ਕਰਵਾ ਰਹੇ ਹਨ।ਮਿਸ ਇੰਡੀਆ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਪੂਜਾ ਬੱਤਰਾ ਨੇ ਅਚਾਨਕ ਚੁੱਪ-ਚਪੀਤੇ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਹੁਣ ਪੂਜਾ ਬੱਤਰਾ ਨੇ ਆਪਣੇ ਵਿਆਹ ਦੀ ਖ਼ਬਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

Pooja Batra married boyfriend Nawab Shah in a traditional ceremony recently
ਅਦਾਕਾਰਾ ਪੂਜਾ ਬੱਤਰਾ ਨੇ ਕਰਵਾਇਆ ਦੂਜਾ ਵਿਆਹ , ਪੂਜਾ ਦੇ ਪਤੀ ਦਾ ਇਸ ਅਦਾਕਾਰਾ ਨਾਲ ਰਿਹਾ ਹੈ ਅਫੇਅਰ

ਇੱਕ ਰਿਪੋਰਟ ਦੇ ਮੁਤਾਬਕ ਦੋਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਪੂਰੇ ਰੀਤੀ ਰਿਵਾਜ ਨਾਲ ਵਿਆਹ ਕਰਵਾਇਆ ਹੈ ਅਤੇ ਜਲਦ ਹੀ ਇਹ ਦੋਵੇਂ ਆਪਣਾ ਵਿਆਹ ਰਜਿਸਟਰ ਕਰਵਾਉਣ ਜਾ ਰਹੇ ਹਨ।ਪੂਜਾ ਨੇ ਕੁਝ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਪਾਈਆਂ ਹਨ ਜਿਸ ‘ਚ ਉਹ ਚੂੜਾ ਪਾਏ ਹੋਏ ਨਜ਼ਰ ਆ ਰਹੀ ਹੈ ।

Pooja Batra married boyfriend Nawab Shah in a traditional ceremony recently
ਅਦਾਕਾਰਾ ਪੂਜਾ ਬੱਤਰਾ ਨੇ ਕਰਵਾਇਆ ਦੂਜਾ ਵਿਆਹ , ਪੂਜਾ ਦੇ ਪਤੀ ਦਾ ਇਸ ਅਦਾਕਾਰਾ ਨਾਲ ਰਿਹਾ ਹੈ ਅਫੇਅਰ

ਦੱਸਿਆ ਜਾਂਦਾ ਹੈ ਕਿ ਪੂਜਾ ਬੱਤਰਾ ਨੇ ਬਾਲੀਵੁੱਡ ਐਕਟਰ ਨਵਾਬ ਸ਼ਾਹ ਨਾਲ ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਵਿਆਹ ਕੀਤਾ ਹੈ। ਦੋਨਾਂ ਨੂੰ ਵਿਆਹ ਤੋਂ ਪਹਿਲਾਂ ਵੀ ਅਕਸਰ ਇਕੱਠੇ ਦੇਖਿਆ ਜਾਂਦਾ ਸੀ। ਵਿਆਹ ਤੋਂ ਬਾਅਦ ਨਵਾਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ ,ਜਿਸ ਵਿਚ ਦੋਨੋਂ ਇਕੱਠੇ ਨਜ਼ਰ ਆ ਰਹੇ ਹਨ। ਪੂਜਾ ਦੇ ਹੱਥ 'ਚ ਸਿਰਫ਼ ਚੂੜਾ ਨਜ਼ਰ ਆ ਰਿਹਾ ਹੈ ਅਤੇ ਨਵਾਬ ਦੇ ਹੱਥ 'ਚ ਅੰਗੂਠੀ।ਇਸ ਤੋਂ ਬਾਅਦ ਦੋਨਾਂ ਨੇ ਇਕੱਠਿਆਂ ਕੁਝ ਫੋਟੋ ਵੀ ਕਲਿੱਕ ਕੀਤੀਆਂ ਹਨ।

Pooja Batra married boyfriend Nawab Shah in a traditional ceremony recently
ਅਦਾਕਾਰਾ ਪੂਜਾ ਬੱਤਰਾ ਨੇ ਕਰਵਾਇਆ ਦੂਜਾ ਵਿਆਹ , ਪੂਜਾ ਦੇ ਪਤੀ ਦਾ ਇਸ ਅਦਾਕਾਰਾ ਨਾਲ ਰਿਹਾ ਹੈ ਅਫੇਅਰ

ਪੂਜਾ ਜਦੋਂ ਇੰਡਸਟਰੀ ‘ਚ ਸੈਟਲ ਹੋ ਰਹੀ ਸੀ ਤਾਂ ਉਹ ਡਾਕਟਰ ਸੋਨੂੰ ਐੱਸ ਆਹਲੂਵਾਲੀਆ ਨਾਂਅ ਦੇ ਸ਼ਖਸ ਦੇ ਪਿਆਰ ‘ਚ ਪੈ ਗਈ ਸੀ ਅਤੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ । ਦੋਨਾਂ ਨੇ 2002 ‘ਚ ਵਿਆਹ ਕਰਵਾ ਲਿਆ ਸੀ ਪਰ ਵਿਆਹ ਤੋਂ ਥੋੜੇ ਸਾਲ ਬਾਅਦ ਹੀ ਉਨ੍ਹਾਂ ਦੇ ਇਸ ਰਿਸ਼ਤੇ ‘ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।

Pooja Batra married boyfriend Nawab Shah in a traditional ceremony recently ਅਦਾਕਾਰਾ ਪੂਜਾ ਬੱਤਰਾ ਨੇ ਕਰਵਾਇਆ ਦੂਜਾ ਵਿਆਹ , ਪੂਜਾ ਦੇ ਪਤੀ ਦਾ ਇਸ ਅਦਾਕਾਰਾ ਨਾਲ ਰਿਹਾ ਹੈ ਅਫੇਅਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ

ਦੱਸ ਦਈਏ ਕਿ ਪੂਜਾ ਬੱਤਰਾ ਫਿਲਮ 'ਹਸੀਨਾ ਮਾਨ ਜਾਏਗੀ', ਕਹੀਂ ਪਿਆਰ ਨਾ ਹੋ ਜਾਏ, ਨਾਇਕ ਤੇ ਤਲਾਸ਼ ਜਿਹੀਆਂ ਕਈ ਸੁਪਰ ਹਿੱਟ ਫਿਲਮ ਵਿੱਚ ਐਕਟਿੰਗ ਕਰ ਚੁੱਕੀ ਹੈ।ਪੂਜਾ ਦੇ ਪਤੀ ਨਵਾਬ ਦਾ ਇਸ ਤੋਂ ਪਹਿਲਾਂ ਟੀਵੀ ਅਦਾਕਾਰਾ ਅਤੇ ਹੁਣ ਪਾਲੀਵੁੱਡ ‘ਚ ਕੰਮ ਕਰ ਰਹੀ ਕਵਿਤਾ ਕੌਸ਼ਿਕ ਨਾਲ ਰਿਲੇਸ਼ਨਸ਼ਿਪ ਸੀ।ਕਵਿਤਾ ਕੌਸ਼ਿਕ ਹੁਣ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹੈ ਅਤੇ ਕਈ ਫ਼ਿਲਮਾਂ ‘ਚ ਕੰਮ ਕਰ ਰਹੀ ਹੈ। ਉਨ੍ਹਾਂ ਦੀ ਹਾਲ ‘ਚ ਹੀ ਕਰਮਜੀਤ ਅਨਮੋਲ ਨਾਲ ਫ਼ਿਲਮ ਆਈ ਹੈ ਮਿੰਦੋ ਤਸੀਲਦਾਰਨੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
-PTCNews

 

View this post on Instagram

 

A story you can make a movie on ❤️?????

A post shared by Nawab Shah (@nawwabshah) on

  • Share