ਮੁੱਖ ਖਬਰਾਂ

J&K Encounter: ਅੱਤਵਾਦੀਆਂ ਦੇ ਖਿਲਾਫ ਚੱਲ ਰਹੇ ਸਰਚ ਅਪਰੇਸ਼ਨ 'ਚ ਹੁਣ ਤੱਕ 9 ਜਵਾਨ ਸ਼ਹੀਦ

By Riya Bawa -- October 17, 2021 9:10 am -- Updated:Feb 15, 2021

Poonch Encounter: ਜੰਮੂ ਕਸ਼ਮੀਰ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ 'ਚ ਅੱਤਵਾਦੀਆਂ ਖ਼ਿਲਾਫ਼ ਚੱਲ ਰਹੀ ਫੌਜੀ ਮੁਹਿੰਮ ਸਤਵੇਂ ਦਿਨ ਵੀ ਜਾਰੀ ਹੈ। ਇਸ ਤਲਾਸ਼ੀ ਅਭਿਆਨ ਦੌਰਾਨ ਹੁਣ ਤੱਕ 9 ਜਵਾਨ ਸ਼ਹੀਦ ਹੋ ਚੁੱਕੇ ਹਨ। ਅੱਜ ਇੱਕ ਜੇਸੀਓ ਅਤੇ ਇੱਕ ਜਵਾਨ ਦੀ ਲਾਸ਼ ਮਿਲੀ ਹੈ। ਇਹ ਸੈਨਿਕ 14 ਅਕਤੂਬਰ ਤੋਂ ਲਾਪਤਾ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਅੱਜ ਮਿਲੀਆਂ ਹਨ। ਉਨ੍ਹਾਂ ਵਿੱਚੋਂ ਇੱਕ ਸੂਬੇਦਾਰ ਅਜੇ ਸਿੰਘ ਅਤੇ ਦੂਜਾ ਨਾਇਕ ਹਰਿੰਦਰ ਸਿੰਘ ਹੈ।

Pampore encounter: Top LeT commander among two terrorists killed

ਦੱਸ ਦੇਈਏ ਕਿ ਇਹ ਦੋਵੇਂ ਅੱਤਵਾਦੀਆਂ ਦੇ ਖਿਲਾਫ ਚੱਲ ਰਹੇ ਤਲਾਸ਼ੀ ਅਭਿਆਨ ਦਾ ਹਿੱਸਾ ਸਨ। ਚੱਲ ਰਹੀ ਕਾਰਵਾਈ ਬਾਰੇ ਰਾਜੌਰੀ-ਪੁੰਛ ਰੇਂਜ ਦੇ ਡੀਆਈਜੀ ਵਿਵੇਕ ਗੁਪਤਾ ਨੇ ਕਿਹਾ ਕਿ ਇਨ੍ਹਾਂ ਜੰਗਲਾਂ ਵਿੱਚ ਕੁਝ ਥਾਵਾਂ 'ਤੇ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ। ਫੌਜ ਦੇ ਪੀਆਰਓ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, "ਅੱਤਵਾਦੀਆਂ ਨੂੰ ਖਤਮ ਕਰਨ ਲਈ ਨਿਰੰਤਰ ਕਾਰਵਾਈ ਜਾਰੀ ਹੈ। ਉਧਰ, ਅਤਿਵਾਦੀਆਂ ਨੇ ਸ਼ਾਮ ਸ੍ਰੀਨਗਰ ਦੇ ਈਦਗਾਹ ਇਲਾਕੇ 'ਚ ਬਿਹਾਰ ਦੇ ਬਾਂਕਾ ਇਲਾਕੇ ਦੇ ਰਹਿਣ ਵਾਲੇ ਤੇ ਇੱਥੇ ਫੜ੍ਹੀ ਲਾਉਂਦੇ ਅਰਵਿੰਦ ਕੁਮਾਰ ਸਾਹ (30) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਮੇਂਧਰ ਸਬ-ਡਵੀਜ਼ਨ ਵਿੱਚ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਦੇ ਦੌਰਾਨ, ਸ਼ੁੱਕਰਵਾਰ ਨੂੰ ਭਿੰਬਰ ਗਲੀ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਦੇ ਨਾਲ ਦੋ ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦੇ ਨਾਂ ਸਿਪਾਹੀ ਵਿਕਰਮ ਸਿੰਘ ਨੇਗੀ ਅਤੇ ਸਿਪਾਹੀ ਯੋਗੰਬਰ ਸਿੰਘ ਹਨ।

ਮੁਕਾਬਲੇ ਦੌਰਾਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਭਾਰਤੀ ਫੌਜ ਨੇ ਦਿੱਤੀ ਹੈ। ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ 11 ਅਕਤੂਬਰ ਤੋਂ ਚੱਲ ਰਿਹਾ ਹੈ।ਇਸ ਤੋਂ ਪਹਿਲਾਂ ਪੁੰਛ ਰਾਜੌਰੀ ਦੇ ਮੰਡੂ ਥਾਣੇ ਵਿੱਚ ਇੱਕ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋਏ ਸਨ।

Jammu and Kashmir: 11 terrorists killed in 8 encounters in J-K, says IGP Kashmir

  • Share