Thu, Apr 25, 2024
Whatsapp

ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਮੀਆ ਖ਼ਲੀਫਾ ਨੇ ਮੁੜ ਕੀਤਾ ਟਵੀਟ

Written by  Shanker Badra -- February 05th 2021 05:36 PM
ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਮੀਆ ਖ਼ਲੀਫਾ ਨੇ ਮੁੜ ਕੀਤਾ ਟਵੀਟ

ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਮੀਆ ਖ਼ਲੀਫਾ ਨੇ ਮੁੜ ਕੀਤਾ ਟਵੀਟ

ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 72ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਜਿੱਥੇ ਪੰਜਾਬੀ ਕਲਾਕਾਰ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਓਥੇ ਹੀ ਅੰਤਰਰਾਸ਼ਟਰੀ ਪ੍ਰਸਿੱਧ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਪਰ ਬਾਲੀਵੁੱਡ ਸਿਤਾਰੇ ਕਿਸਾਨੀ ਅੰਦੋਲਨ ਦੇ ਖਿਲਾਫ਼ ਅਤੇ ਸਰਕਾਰ ਦੇ ਪੱਖ ‘ਚ ਭੁਗਤ ਰਹੇ ਹਨ। ਅਮਰੀਕੀ ਸਿੰਗਰ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗ ਦੇ ਟਵੀਟ ਤੋਂ ਬਾਅਦ ਬਵਾਲ ਮੱਚ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਗ੍ਰੇਟਾ ਥਰਨਬਰਗ ਖਿਲਾਫ਼ FIR ਦਰਜ [caption id="attachment_472478" align="aligncenter" width="750"]Porn star Mia Khalifa again tweets , says ‘still standing with the farmers’ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਮੀਆ ਖ਼ਲੀਫਾ ਨੇ ਮੁੜ ਕੀਤਾ ਟਵੀਟ[/caption] ਅਮਰੀਕੀ ਪਾਪ ਸਟਾਰ ਰਿਹਾਨਾ, ਸਮਾਜ ਸੇਵੀ ਗ੍ਰੇਟਾ ਥਰਨਬਰਗ ਅਤੇ ਮੀਆ ਖਲੀਫਾ ਨੇ ਬੀਤੇ ਦਿਨੀਂ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਟਵੀਟ ਕੀਤਾ ਸੀ। ਜਿਸ ਦੇ ਬਾਅਦ ਭਾਰਤ ਦੇ ਕਈ ਬਾਲੀਵੁੱਡ ਸਿਤਾਰਿਆਂ ਨੇ ਸਮੇਤ ਕਈ ਲੋਕਾਂ ਨੇ ਉਨ੍ਹਾਂ ਦੇ ਜਵਾਬ ਵਿਚ ਟਵੀਟ ਕੀਤਾ ਅਤੇ ਕਿਸਾਨ ਅੰਦੋਲਨ ਉੱਤੇ ਉਨ੍ਹਾਂ ਦੇ ਸਮਰਥਨ ਨੂੰ ਗਲਤ ਦੱਸਿਆ ਸੀ। ਇਸ ਤੋਂ ਬਾਅਦ ਮੀਆ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਉੱਤੇ ਟਵੀਟ ਕੀਤਾ ਹੈ। [caption id="attachment_472481" align="aligncenter" width="620"] ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਮੀਆ ਖ਼ਲੀਫਾ ਨੇ ਮੁੜ ਕੀਤਾ ਟਵੀਟ[/caption] ਉਥੇ ਹੀ ਵੀਰਵਾਰ ਨੂੰ ਯੂਨਾਈਟਡ ਹਿੰਦੂ ਫਰੰਟ ਨਾਮ ਦੇ ਇਕ ਗਰੁੱਪ ਨੇ ਦਿੱਲੀ ਵਿਚ ਮੀਆ ਖ਼ਲੀਫਾ ਸਮੇਤ ਅਮਰੀਕੀ ਪੌਪ ਸਟਾਰ ਰਿਹਾਨਾ ਅਤੇ ਗ੍ਰੇਟਾ ਥਨਬਰਗ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਰਦਸ਼ਨਕਾਰੀਆਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ, ਜਿਸ ਵਿਚ ਲਿਖਿਆ ਸੀ Miya Khalifa Regains Consciousness। ਖ਼ਬਰਾਂ ਦੀ ਮੰਨੋ ਤਾਂ ਇਸ ਦਾ ਮਤਲਬ ਸੀ ਮੀਆ ਖਲੀਫਾ ਹੋਸ਼ ਵਿਚ ਆਓ। ਹੁਣ ਮੀਆ ਖ਼ਲੀਫਾ ਨੇ ਇਸ ਪ੍ਰਦਰਸ਼ਨ ਦਾ ਜਵਾਬ ਦਿੱਤਾ ਹੈ। ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਫੁੱਟਬਾਲਰ JuJu Smith-Schuster ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ [caption id="attachment_472477" align="aligncenter" width="1200"]Porn star Mia Khalifa again tweets , says ‘still standing with the farmers’ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਮੀਆ ਖ਼ਲੀਫਾ ਨੇ ਮੁੜ ਕੀਤਾ ਟਵੀਟ[/caption] ਮੀਆ ਨੇ ਯੂਨਾਈਟਡ ਹਿੰਦੂ ਫਰੰਟ ਦੇ ਪ੍ਰਦਰਸ਼ਨਕਾਰੀਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਮੈਂ ਇਸ ਗੱਲ ਦੀ ਪੁਸ਼ਟੀ ਕਰ ਰਹੀ ਹਾਂ ਕਿ ਮੈਨੂੰ ਹੋਸ਼ ਆ ਗਿਆ ਹੈ ਅਤੇ ਮੈਂ ਤੁਹਾਡੀ ਚਿੰਤਾ ਲਈ ਧੰਨਵਾਦ ਕਰਦੀ ਹਾਂ, ਜਿਸ ਦੀ ਕੋਈ ਜ਼ਰੂਰਤ ਨਹੀਂ ਸੀ। ਉਂਝ ਮੈਂ ਅਜੇ ਵੀ ਕਿਸਾਨਾਂ ਨਾਲ ਖੜੀ ਹਾਂ।' ਮੀਆ ਖਲੀਫਾ ਵੱਲੋਂ ਕੀਤਾ ਗਿਆ ਇਹ ਟਵੀਟ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ, ਨਾਲ ਹੀ ਯੂਜ਼ਰ ਇਸ ਉੱਤੇ ਜੰਮ ਕੇ ਕਮੇਂਟ ਵੀ ਕਰ ਰਹੇ ਹਨ। [caption id="attachment_472479" align="aligncenter" width="750"]Porn star Mia Khalifa again tweets , says ‘still standing with the farmers’ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਮੀਆ ਖ਼ਲੀਫਾ ਨੇ ਮੁੜ ਕੀਤਾ ਟਵੀਟ[/caption] ਦੱਸ ਦੇਈਏ ਕਿ ਮੀਆ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਦੋ ਟਵੀਟ ਕੀਤੇ ਸਨ। ਇਸ ਵਿਚ ਇਕ ਪ੍ਰਦਰਸ਼ਕਾਰੀ ਨੇ ਪੋਸਟਰ ਫੜਿਆ ਹੋਇਆ ਹੈ, ਜਿਸ ਵਿਚ ਲਿਖਿਆ ਹੈ- ਕਿਸਾਨਾਂ ਨੂੰ ਮਾਰਨਾ ਬੰਦ ਕਰੋ। ਤਸਵੀਰ ਦੇ ਹੇਠਾਂ ਕੈਪਸ਼ਨ ਵਿਚ ਲਿਖਿਆ ਹੈ- 'ਕਿਸਾਨ ਅੰਦੋਲਨ ਦੇ ਦੌਰਾਨ ਦਿੱਲੀ ਵਿਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਇਹ ਕੀ ਚੱਲ ਰਿਹਾ ਹੈ। ਇਕ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਸੀ- 'ਕਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ? ਉਨ੍ਹਾਂ ਨੇ ਨਵੀਂ ਦਿੱਲੀ ਦੇ ਨੇੜੇ ਇੰਟਰਨੈਟ ਬੰਦ ਕਰ ਦਿੱਤਾ ਹੈ। -PTCNews


Top News view more...

Latest News view more...