ਪੁਰਤਗਾਲ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਤੇ 1 ਹਰਿਆਣਵੀ ਨੌਜਵਾਨ ਦੀ ਮੌਤ

ਪੁਰਤਗਾਲ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਤੇ 1 ਹਰਿਆਣਵੀ ਨੌਜਵਾਨ ਦੀ ਮੌਤ,ਚੰਡੀਗੜ੍ਹ: ਯੂਰਪ ਦੇ ਦੇਸ਼ ਪੁਰਤਗਾਲ ਵਿਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿਸ ‘ਚ ਭਾਰਤੀ ਮੂਲ ਦੇ 4 ਨੋਜਵਾਨਾਂ ਦੀ ਮੌਤ ਹੋ ਗਈ।

ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਵਿਚੋਂ ਇਕ ਦੀ ਪਛਾਣ ਰਜਤ ਪੁੱਤਰ ਕਿਸ਼ਨ ਗੋਪਾਲ ਪੱਪੂ ਨਿਵਾਸੀ ਵਾਰਡ ਨੰ. 2 ਮਿਆਣੀ ਦੇ ਰੂਪ ਵਿਚ ਹੋਈ ਹੈ, ਜਦਕਿ ਬਾਕੀਆਂ ਵਿਚੋਂ ਇਕ ਨੌਜਵਾਨ ਮੁਕੇਰੀਆਂ ਇਲਾਕੇ ਦੇ ਇਕ ਪਿੰਡ ਦਾ ਪ੍ਰਿਤਪਾਲ ਸਿੰਘ, ਬਟਾਲੇ ਦਾ ਪ੍ਰਦੀਪ ਅਤੇ ਇਕ ਨੌਜਵਾਨ ਭੇਵਾ (ਹਰਿਆਣਾ ਪ੍ਰਾਂਤ) ਦਾ ਨਿਵਾਸੀ ਜੌਨੀ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ:ਪੁਲਾੜ ਜਹਾਜ਼ ਹੋਇਆ ਟੋਟੇ-ਟੋਟੇ, ਨਹੀਂ ਬਚਿਆ ਕੋਈ ਯਾਤਰੀ, ਦੇਖੋ ਤਸਵੀਰਾਂ!

ਹਾਦਸਾ ਉਸ ਸਮੇਂ ਹੋਇਆ, ਜਦੋਂ ਚਾਰੇ ਨੌਜਵਾਨ ਬਾਜ਼ਾਰ ਵਿਚੋਂ ਖਰੀਦਦਾਰੀ ਕਰਕੇ ਵਾਪਸ ਆਪਣੀ ਰਿਹਾਇਸ਼ ‘ਤੇ ਆ ਰਹੇ ਸਨ। ਹਾਦਸਾ ਕਿਨ੍ਹਾਂ ਹਲਾਤਾਂ ਵਿਚ ਹੋਇਆ, ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।

ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਇਆ ਟਾਂਡਾ ਦੇ ਪਿੰਡ ਮਿਆਣੀ ਦਾ ਨੌਜਵਾਨ ਰਜਤ ਤਿੰਨ ਮਹੀਨੇ ਪਹਿਲਾਂ ਹੀ ਪੁਰਤਗਾਲ ਗਿਆ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।

-PTC News