ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਖੰਨਾ 'ਚ ਕੰਧਾਂ 'ਤੇ ਲੱਗੇ ਪੋਸਟਰ , ਲਿਖਿਆ ਕੀ ਤੁਸੀਂ ਚਾਹੁੰਦੇ ਹੋ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇ

By Jashan A - August 03, 2021 4:08 pm

ਖੰਨਾ : ਖੰਨਾ ਸ਼ਹਿਰ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣ ਬਾਰੇ ਸਵਾਲ ਕਰਦੇ ਪੋਸਟਰ ਕੰਧਾਂ 'ਤੇ ਲੱਗੇ ਦੇਖੇ ਗਏ ਹਨ।

ਇਨ੍ਹਾਂ ਪੋਸਟਰਾਂ 'ਤੇ ਬਲਬੀਰ ਸਿੰਘ ਰਾਜੇਵਾਲ ਦੀ ਫ਼ੋਟੋ ਵੀ ਲੱਗੀ ਹੋਈ ਹੈ। ਇੰਨ੍ਹਾਂ ਪੋਸਟਰਾਂ 'ਤੇ ਲੋਕਾਂ ਨੂੰ ਸਵਾਲ ਕੀਤਾ ਗਿਆ ਕਿ, ਕੀ ਉਹ ਰਾਜੇਵਾਲ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਨੇ?

ਹੋਰ ਪੜ੍ਹੋ: ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ ‘ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ ‘ਚ ਪੇਸ਼ੀ

ਖੰਨਾ ਦੇ ਵਿੱਚ ਲੱਗੇ ਪੋਸਟਰਾਂ ਨੂੰ ਬਲਬੀਰ ਸਿੰਘ ਰਾਜੇਵਾਲ ਨੇ ਸਿਆਸਤ ਤੋਂ ਪ੍ਰੇਰਿਤ ਚਾਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਢਾਅ ਲਗਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਸਮਾਜ ਲਈ ਅਜਿਹੇ ਕਾਰਨਾਮੇ ਨੂੰ ਘਾਤਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਸਿਆਸੀ ਮਨੋਰਥ ਨਾਲ ਸਹਿਮਤ ਨਹੀਂ।

ਫਿਲਹਾਲ ਇਹ ਪੋਸਟਰ ਕਿਸ ਵੱਲੋਂ ਲਾਏ ਗਏ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਰਾਜੇਵਾਲ ਦੇ ਇੰਨ੍ਹਾਂ ਪੋਸਟਰਾਂ ਨੇ ਸਿਆਸੀ ਗਲਿਆਰਿਆਂ 'ਚ ਇੱਕ ਵਾਰ ਫੇਰ ਤੋਂ ਚਰਚਾ ਜਰੂਰ ਛੇੜ ਦਿੱਤੀ ਹੈ। ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਮੁੱਖ ਮੰਤਰੀ ਨੂੰ ਲੈ ਕੇ ਵੀ ਖੰਨਾ ਦੇ ਵਿੱਚ ਇਤਰਾਜਯੋਗ ਭਾਸ਼ਾ ਵਰਤੀ ਗਈ ਸੀ।

-PTC News

adv-img
adv-img