Advertisment

ਕੋਲੇ ਦੀ ਕਮੀ ਦਾ ਰਾਜਧਾਨੀ ਦੀ ਬਿਜਲੀ ਸਪਲਾਈ 'ਤੇ ਅਸਰ ਪੈਣ ਦੀ ਸੰਭਾਵਨਾ, ਟਾਟਾ ਪਾਵਰ ਨੇ ਭੇਜਿਆ ਮੈਸੇਜ

author-image
Shanker Badra
Updated On
New Update
ਕੋਲੇ ਦੀ ਕਮੀ ਦਾ ਰਾਜਧਾਨੀ ਦੀ ਬਿਜਲੀ ਸਪਲਾਈ 'ਤੇ ਅਸਰ ਪੈਣ ਦੀ ਸੰਭਾਵਨਾ, ਟਾਟਾ ਪਾਵਰ ਨੇ ਭੇਜਿਆ ਮੈਸੇਜ
Advertisment
publive-image ਨਵੀਂ ਦਿੱਲੀ : ਕੋਲੇ ਦੀ ਕਮੀ ਦਾ ਰਾਜਧਾਨੀ ਦੀ ਬਿਜਲੀ ਸਪਲਾਈ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਟਾਟਾ ਪਾਵਰ ਨੇ ਇੱਕ ਸੁਨੇਹਾ ਭੇਜ ਕੇ ਖਪਤਕਾਰਾਂ ਨੂੰ ਚਿਤਾਵਨੀ ਦਿੱਤੀ ਹੈ। ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਦੇ ਵਿੱਚ ਬਿਜਲੀ ਸਪਲਾਈ ਵਿੱਚ ਸਮੱਸਿਆ ਹੋ ਸਕਦੀ ਹੈ। ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ (TPDDL) ਨੇ ਖਪਤਕਾਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਟਾਟਾ ਪਾਵਰ ਉੱਤਰ ਅਤੇ ਉੱਤਰ-ਪੱਛਮੀ ਦਿੱਲੀ ਨੂੰ ਸਪਲਾਈ ਕਰਦਾ ਹੈ।
Advertisment
publive-image ਕੋਲੇ ਦੀ ਕਮੀ ਦਾ ਰਾਜਧਾਨੀ ਦੀ ਬਿਜਲੀ ਸਪਲਾਈ 'ਤੇ ਅਸਰ ਪੈਣ ਦੀ ਸੰਭਾਵਨਾ, ਟਾਟਾ ਪਾਵਰ ਨੇ ਭੇਜਿਆ ਮੈਸੇਜ ਕੋਲੇ ਦਾ ਭੰਡਾਰ ਖਤਮ ਹੋ ਰਿਹਾ : ਕੋਵਿਡ ਮਹਾਮਾਰੀ ਤੋਂ ਉਭਰ ਰਹੀ ਭਾਰਤੀ ਅਰਥਵਿਵਸਥਾ ਨੇ ਤੇਜ਼ੀ ਫੜੀ ਹੈ। ਨਤੀਜੇ ਵਜੋਂ ਬਿਜਲੀ ਦੀ ਖਪਤ ਵੀ ਵਧੀ ਹੈ। 2019 ਦੇ ਮੁਕਾਬਲੇ ਪਿਛਲੇ ਦੋ ਮਹੀਨਿਆਂ ਵਿੱਚ ਇਸ ਵਿੱਚ 17 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੁਨੀਆ ਭਰ ਵਿੱਚ ਕੋਲੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੋਲਾ ਆਯਾਤ ਕਰਨ ਵਾਲਾ ਦੇਸ਼ ਹੈ ਅਤੇ ਇਸਦਾ ਕੋਲਾ ਆਯਾਤ ਦੋ ਸਾਲਾਂ ਦੇ ਹੇਠਲੇ ਪੱਧਰ 'ਤੇ ਹੈ। publive-image ਕੋਲੇ ਦੀ ਕਮੀ ਦਾ ਰਾਜਧਾਨੀ ਦੀ ਬਿਜਲੀ ਸਪਲਾਈ 'ਤੇ ਅਸਰ ਪੈਣ ਦੀ ਸੰਭਾਵਨਾ, ਟਾਟਾ ਪਾਵਰ ਨੇ ਭੇਜਿਆ ਮੈਸੇਜ ਦਰਾਮਦ ਵਿੱਚ ਕਮੀ ਦੇ ਕਾਰਨ ਜਿਹੜੇ ਪਲਾਂਟ ਆਯਾਤ ਕੀਤੇ ਕੋਲੇ 'ਤੇ ਚੱਲਦੇ ਸਨ, ਉਨ੍ਹਾਂ ਨੇ ਦੇਸ਼ ਵਿੱਚ ਪੈਦਾ ਕੀਤੇ ਕੋਲੇ 'ਤੇ ਵੀ ਚੱਲਣਾ ਸ਼ੁਰੂ ਕਰ ਦਿੱਤਾ ਹੈ। ਕੋਲੇ ਦਾ ਇੰਨੀ ਮਾਤਰਾ ਵਿੱਚ ਉਤਪਾਦਨ ਨਹੀਂ ਕੀਤਾ ਗਿਆ ਸੀ ਪਰ ਇਸਦੇ ਕਾਰਨ ਸਪਲਾਈ ਉੱਤੇ ਦਬਾਅ ਵਧਿਆ ਹੈ। ਕੇਂਦਰੀ ਬਿਜਲੀ ਅਥਾਰਟੀ ਦੇ ਅਨੁਸਾਰ 3 ਅਕਤੂਬਰ ਨੂੰ 64 ਕੋਲਾ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਵਿੱਚ ਚਾਰ ਦਿਨਾਂ ਤੋਂ ਵੀ ਘੱਟ ਕੋਲੇ ਦਾ ਭੰਡਾਰ ਬਚਿਆ ਸੀ। publive-image ਕੋਲੇ ਦੀ ਕਮੀ ਦਾ ਰਾਜਧਾਨੀ ਦੀ ਬਿਜਲੀ ਸਪਲਾਈ 'ਤੇ ਅਸਰ ਪੈਣ ਦੀ ਸੰਭਾਵਨਾ, ਟਾਟਾ ਪਾਵਰ ਨੇ ਭੇਜਿਆ ਮੈਸੇਜ ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ 135 ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਵਿੱਚੋਂ ਅੱਧੇ ਤੋਂ ਵੱਧ ਕੋਲ ਸਤੰਬਰ ਦੇ ਅੰਤ ਤੱਕ ਔਸਤਨ ਚਾਰ ਦਿਨ ਦਾ ਕੋਲਾ ਬਚਿਆ ਸੀ। 16 ਵਿੱਚ ਤਾਂ ਬਿਜਲੀ ਬਣਾਉਣ ਲਈ ਕੋਈ ਕੋਲਾ ਨਹੀਂ ਬਚਿਆ ਸੀ। ਇਸਦੇ ਉਲਟ ਇਨ੍ਹਾਂ ਪਲਾਂਟਾਂ ਵਿੱਚ ਅਗਸਤ ਦੀ ਸ਼ੁਰੂਆਤ ਵਿੱਚ ਔਸਤਨ 17 ਦਿਨਾਂ ਦਾ ਕੋਲਾ ਭੰਡਾਰ ਸੀ। ਕੋਇਲੇ ਦੀ ਅਜਿਹੀ ਕਮੀ ਸਾਲਾਂ ਵਿਚ ਨਹੀਂ ਵੇਖੀ ਗਈ। -PTCNews publive-image-
electricity-crisis delhi-news coal-supplies power-crisis-in-delhi
Advertisment

Stay updated with the latest news headlines.

Follow us:
Advertisment