ਪੰਜਾਬ 'ਚ ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਪਾਵਰ ਪਲਾਂਟ ਦੇ ਤਿੰਨੋ ਯੂਨਿਟ ਬੰਦ

By Baljit Singh - July 09, 2021 5:07 pm

ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਦਾ ਸੰਕਟ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਕ ਪਹਿਲਾਂ ਹੀ ਪੰਜਾਬ ਵਿਚ ਬਿਜਲੀ ਦੀ ਘਾਟ ਹੈ ਤੇ ਹੁਣ ਲਗਾਤਾਰ ਸੂਬੇ ਦੇ ਪਾਵਰ ਪਲਾਂਟਾਂ ਦੇ ਯੂਨਿਟ ਬੰਦ ਹੋ ਰਹੇ ਹਨ। ਹੁਣ ਤਲਵੰਡੀ ਸਾਬੋ ਦੇ ਇਕ ਹੋਰ ਯੂਨਿਟ ਦੇ ਬੰਦ ਹੋਣ ਦੀ ਖਬਰ ਮਿਲੀ ਹੈ।

ਪੜੋ ਹੋਰ ਖਬਰਾਂ: 'ਅਜੇ ਟਲਿਆ ਨਹੀਂ ਹੈ ਕੋਰੋਨਾ ਦਾ ਸੰਕਟ', PM ਮੋਦੀ ਨੇ ਦਿੱਤੀ ਚਿਤਾਵਨੀ

ਮਿਲੀ ਜਾਣਕਾਰੀ ਮੁਤਾਬਕ ਮਾਨਸਾ ਜ਼ਿਲੇ ਦੇ ਪਿੰਡ ਬਨਾਵਾਲੀ ਦੇ ਤਲਵੰਡੀ ਸਾਬੋ ਦੇ ਪਾਵਰ ਪਲਾਂਟ ਦੇ ਤਿੰਨੋ ਯੂਨਿਟ ਬੰਦ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਥਰਮਲ ਪਲਾਂਟ ਦਾ ਪਹਿਲਾ ਯੂਨਿਟ ਮਾਰ ਵਿਚ ਬੰਦ ਹੋਇਆ ਸੀ ਤੇ ਦੂਜਾ ਯੂਨਿਟ 4 ਜੁਲਾਈ ਨੂੰ ਠੱਪ ਹੋ ਗਿਆ ਸੀ ਤੇ ਤੀਜੇ ਯੂਨਿਟ ਨੇ ਹੁਣ ਦੰਮ ਤੋੜ ਦਿੱਤਾ ਹੈ।

ਪੜੋ ਹੋਰ ਖਬਰਾਂ: ਖਿੱਚ ਲਓ ਤਿਆਰੀ! ਭਾਰਤ ਤੋਂ ਦੁਬਈ ਲਈ ਜਲਦ ਸ਼ੁਰੂ ਹੋਣ ਵਾਲੀਆਂ ਹਨ ਫਲਾਈਟਾਂ

ਤੁਹਾਨੂੰ ਦੱਸ ਦਈਏ ਕਿ ਇਸ ਪਾਵਰ ਪਲਾਂਟ ਤੋਂ 1980 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਸੀ। ਦੋ ਯੂਨਿਟ ਬੰਦ ਹੋਣ ਤੋਂ ਬਾਅਦ ਇਸ ਯੂਨਿਟ ਦੀ ਕਪੈਸਟਿ ਸਿਰਫ 320 ਮੈਗਾਵਾਟ ਹੀ ਰਹਿ ਗਈ ਸੀ ਤੇ ਹੁਣ ਇਹ ਯੂਨਿਟ ਬੰਦ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਬਿਜਲੀ ਦੇ ਕੱਟਾਂ ਨੇ ਆਮ ਲੋਕਾਂ ਦੀ ਹਾਲਤ ਖਰਾਬ ਕੀਤੀ ਹੋਈ ਹੈ। ਜਿਥੇ ਰਿਹਾਇਸ਼ੀ ਇਲਾਕਿਆਂ ਵਿਚ ਲੰਬੇ-ਲੰਬੇ ਕੱਟ ਲੱਗ ਰਹੇ ਹਨ ਉਥੇ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਲਈ ਲੋੜੀਂਦੀ ਬਿਜਲੀ ਤੱਕ ਨਹੀਂ ਮਿਲ ਰਹੀ। ਕੈਪਟਨ ਸਰਕਾਰ ਨੇ ਬੀਤੇ ਸਮੇਂ ਵਿਚ ਬਿਜਲੀ ਸਪਲਾਈ ਨੂੰ ਲੈ ਕੇ ਕਈ ਵਾਅਦੇ ਤਾਂ ਕੀਤੇ ਹਨ ਪਰ ਅਜੇ ਵੀ ਆਮ ਜਨਤਾ ਨੂੰ ਇਸ ਨਾਲ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ।

ਪੜੋ ਹੋਰ ਖਬਰਾਂ: ਆਕਸਫੈਮ ਦੀ ਰਿਪੋਰਟ ‘ਚ ਹੈਰਾਨ ਕਰਦਾ ਖੁਲਾਸਾ, ਦੁਨੀਆ ’ਚ ਹਰ ਮਿੰਟ ਭੁੱਖ ਨਾਲ ਮਰਦੇ ਹਨ 11 ਲੋਕ

-PTC News

adv-img
adv-img