ਪੰਜਾਬ

ਬਿਜਲੀ ਮੰਤਰੀ ਵੱਲੋਂ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਦਾ ਸੱਦਾ

By Riya Bawa -- September 14, 2022 8:22 pm -- Updated:September 14, 2022 8:28 pm

ਚੰਡੀਗੜ੍ਹ: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਡਿਵੈਲਪਰਾਂ ਅਤੇ ਖਪਤਕਾਰਾਂ ਦੀਆਂ ਵੱਖ-ਵੱਖ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਵੱਖ-ਵੱਖ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ਦੀ ਮੰਗ ਕੀਤੀ। ਬਿਜਲੀ ਮੰਤਰੀ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਲੋਨਾਈਜ਼ਰਾਂ ਅਤੇ ਖਪਤਕਾਰਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

30.60 crore released for providing special facilities in 77 government buildings: Harbhajan Singh ETO

ਸੀ.ਆਰ.ਈ.ਡੀ.ਏ.ਆਈ., ਪੀ.ਸੀ.ਪੀ.ਡੀ.ਏ. ਦੇ ਨੁਮਾਇੰਦਿਆਂ ਅਤੇ ਪੰਜਾਬ ਭਰ ਦੇ ਹੋਰ ਡਿਵੈਲਪਰਾਂ/ਖਪਤਕਾਰਾਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਬਿਜਲੀ ਮੰਤਰੀ ਵੱਲੋਂ ਇੱਕ ਕਮੇਟੀ ਬਣਾਈ ਗਈ ਜਿਸ ਵਿੱਚ ਮੁੱਦਿਆਂ ਦੇ ਹੱਲ ਲਈ ਪੀ.ਐਸ.ਪੀ.ਸੀ.ਐਲ., ਗਮਾਡਾ, ਪੁੱਡਾ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਅਤੇ ਸੀ.ਆਰ.ਈ.ਡੀ.ਏ., ਪੀ.ਡੀ.ਪੀ.ਸੀ.ਐੱਲ. ਅਤੇ ਪੰਜਾਬ ਭਰ ਦੀਆਂ ਹੋਰ ਡਿਵੈਲਪਰ/ਖਪਤਕਾਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ।

ਇਹ ਵੀ ਪੜ੍ਹੋ:ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਮਾਮਲੇ 'ਚ ਤਿੰਨ ਪੱਧਰਾਂ 'ਤੇ ਜਾਂਚ ਸ਼ੁਰੂ

ਮੀਟਿੰਗ ਵਿੱਚ ਸਕੱਤਰ ਬਿਜਲੀ, ਸੀਐਮਡੀ, ਪੀਐਸਪੀਸੀਐਲ, ਸੀਏ/ਗਮਾਡਾ, ਏਸੀਏ ਪੁੱਡਾ, ਡਾਇਰੈਕਟਰ/ਵਪਾਰਕ, ਪੀਐਸਪੀਸੀਐਲ, ਡਾਇਰੈਕਟਰ/ਵੰਡ, ਪੀਐਸਪੀਸੀਐਲ ਅਤੇ ਪੀਐਸਪੀਸੀਐਲ, ਗਮਾਡਾ, ਪੁੱਡਾ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

-PTC News

  • Share