38 ਘੰਟਿਆਂ ਤੋਂ ਬਿਜਲੀ ਬੰਦ ,ਗੁੱਸਾਏ ਲੋਕਾਂ ਨੇ ਬਿਜਲੀ ਘਰ ਅੱਗੇ ਲਗਾਇਆ ਧਰਨਾ

By Jagroop Kaur - June 11, 2021 11:06 pm

ਫਿਲੌਰ ਦੇ ਪਿੰਡ ਦੁਸਾਂਝ ਕਲਾਂ ਦੇ 66 ਕੇ.ਵੀ ਸਬ ਸਟੇਸ਼ਨ ਵਲੋਂ 9 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਸਬ ਸਟੇਸ਼ਨ ਤੋਂ ਚੱਲਦੇ ਸਾਰੇ ਫੀਡਰ ਅਰਬਨ ਫੀਡਰ ਏ.ਪੀ. ਫੀਡਰ ਰੂਰਲ ਦੀ ਸਪਲਾਈ ਬੰਦ ਕਰਨ ਦੀ ਜਾਣਕਾਰੀ ਬਾਰੇ ਲੋਕਾਂ ਨੂੰ ਦੱਸਿਆ ਗਿਆ ਸੀ। ਇਸ ਮੌਕੇ ਲਾਡੀ ਬਸਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਦੀ ਸਪਲਾਈ ਰਾਤ 10:30 ਵਜੇ ਤੱਕ ਬੰਦ ਰਹਿਣ ਕਰਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…

ਜਿਸ ਤੋਂ ਬਾਅਦ ਗੁੱਸਾਏ ਪਿੰਡ ਵਾਸੀਆਂ ਨੇ ਬਿਜਲੀ ਘਰ ਦੁਸਾਂਝ ਕਲਾਂ ਵਿਖੇ ਧਰਨਾ ਲਗਾਇਆ ਗਿਆ, ਉਸ ਤੋਂ ਬਾਅਦ ਉੱਚ ਅਧਿਕਾਰੀਆ ਨਾਲ ਗੱਲਬਾਤ ਕਰਕੇ 11:00 ਵਜੇ ਬਿਜਲੀ ਦੀ ਸਪਲਾਈ ਚਾਲੂ ਕੀਤੀ ਗਈ, ਪਰ ਇੱਕ ਘੰਟੇ ਬਾਅਦ ਹੀ ਦੁਸਾਂਝ ਕਲਾਂ ਇਲਾਕੇ ਭਰ ਦੀ ਬਿਜਲੀ ਡਿੰਮ ਹੋਣ ਕਾਰਨ ਬਿਜਲੀ ਦੀ ਸਪਲਾਈ ਫਿਰ ਤੋਂ ਬੰਦ ਕਰ ਦਿਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਅਗਲੇ ਦਿਨ 10 ਜੂਨ ਨੂੰ ਸਿਰਫ 1 ਘੰਟਾ ਬਿਜਲੀ ਆਈ ਫਿਰ ਪੂਰਾ ਦਿਨ ਬਿਜਲੀ ਬੰਦ ਰਹਿਣ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਅਤੇ ਪਸ਼ੂਆਂ ਨੂੰ ਪੀਣ ਨਾਨ ਲਈ ਪਾਣੀ ਵੀ ਨਹੀਂ ਮਿਲ ਰਿਹਾ ਸੀ |

Read More : ਪੁਲਿਸ ਨੂੰ ਵੱਡੀ ਸਫਲਤਾ, ਹਥਿਆਰਾਂ ਸਣੇ ਨੌਜਵਾਨ ਕਾਬੂ,ਵਿਦੇਸ਼ਾਂ ਤਕ ਜੁੜੇ ਤਾਰ

ਰਹਿੰਦੀ ਖੂੰਹਦੀ ਕਸਰ ਬੀਤੀ ਰਾਤ ਤੇਜ ਹਨੇਰੀ ਨੇ ਦਰੱਖਤਾਂ ਅਤੇ ਖੰਭਿਆਂ ਦੇ ਟੁੱਟਣ ਕਾਰਨ ਪੂਰੀ ਹੋ ਗਈ।ਇਸ ਮੌਕੇ ਲੰਬੜਦਾਰ ਪ੍ਰੀਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ 11 ਜੂਨ ਸਵੇਰੇ 10 ਵਜੇ ਤੋਂ ਲੈ ਕੇ ਸਬ ਸਟੇਸ਼ਨ ਦੁਸਾਂਝ ਕਲਾਂ ਵਲੋਂ ਇਕ ਫੈਕਟਰੀ ਦੀ ਬਿਜਲੀ ਲਾਈਨ ਦੀ ਮੁਰੰਮਤ ਕਰਨ ਕਰਕੇ ਬੰਦ ਕਰ ਦਿੱਤੀ, ਜਿਸ ਕਾਰਨ ਪਿੰਡ ਵਿਰਕਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ 66 ਕੇ.ਵੀ ਸਬ ਸਟੇਸ਼ਨ ਦੁਸਾਂਝ ਕਲਾਂ ਦੇ ਮੇਨ ਗੇਟ ਅੱਗੇ ਬੈਠ ਕੇ ਧਰਨਾ ਲਗਾ ਦਿੱਤਾ, ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਮੁਰਦਾਬਾਦ ਦੇ ਨਾਹਰੇ ਲਗਾ ਕੇ ਰੋਸ ਜਾਹਰ ਕੀਤਾ ਗਿਆ।

ਇਸ ਸੰਬੰਧੀ ਜੇ.ਈ ਨਿਰਮਲ ਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫੈਕਟਰੀ ਵੱਲੋਂ ਨਵਾਂਸ਼ਹਿਰ, ਗੋਰਾਇਆ ਐੱਸ.ਡੀ.ਓ, ਜੇ.ਈ. ਰੁੜਕਾ ਖੁਰਦ ਤੋਂ ਪਰਮਿਟ ਲੈ ਕੇ 24 ਘੰਟੇ ਲਈ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਬਿਜਲੀ ਬੰਦ ਬਾਰੇ ਕੋਈ ਜਾਣਕਾਰੀ ਨਹੀਂ ਸਵੇਰ ਤੋਂ ਹੀ ਹਨੇਰੀ ਕਾਰਨ ਟੁੱਟੀਆਂ ਹੋਈਆਂ ਲਾਈਨਾਂ ਨੂੰ ਚਾਲੂ ਕਰਵਾਉਣ ਲਈ ਫੀਲਡ ਵਿੱਚ ਗਿਆ ਹੋਇਆ ਸੀ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਬੁੱਧਵਾਰ ਵਾਲੇ ਦਿਨ ਹੀ ਸਪਲਾਈ ਠੀਕ ਕਰਨ ਦੀ ਇਜਾਜਤ ਦਿੱਤੀ ਜਾਵੇਗੀ।

adv-img
adv-img