Advertisment

ਇੰਝ ਲੱਗ ਰਿਹਾ ਹੈ ਜਿਵੇਂ ਮੈਂ ਆਪਣੇ ਘਰ ਆ ਗਿਆ ਹੋਵਾਂ - ਪ੍ਰਭ ਗਿੱਲ ਅਲਬਰਟਾ ਸੂਬੇ ਦੇ ਵਿਧਾਇਕ

author-image
Ragini Joshi
New Update
ਇੰਝ ਲੱਗ ਰਿਹਾ ਹੈ ਜਿਵੇਂ ਮੈਂ ਆਪਣੇ ਘਰ ਆ ਗਿਆ ਹੋਵਾਂ - ਪ੍ਰਭ ਗਿੱਲ ਅਲਬਰਟਾ ਸੂਬੇ ਦੇ ਵਿਧਾਇਕ
Advertisment
Alberta MLA, Prabhdeep Gill visit Khalsa College Amritsar, feels nostalgic ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਗਲੋਬਲ ਵਾਰਮਿੰਗ ਸਬੰਧੀ ਸਮਾਜਿਕ ਚੇਤਨਾ ਪੈਦਾ ਕਰਨ ਪ੍ਰੋਗਰਾਮ ਉਲੀਕਿਆ ਗਿਆ।
Advertisment
Alberta MLA, Prabhdeep Gill visit Khalsa College Amritsar, feels nostalgic ਇਸ ਸਮਾਰੋਹ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖੋ-ਵੱਖ ਵਿੱਦਿਅਕ ਪੇਸ਼ਕਾਰੀਆਂ ਰਾਹੀਂ 'ਵਾਤਾਵਰਣ ਬਚਾਓ, ਰੁੱਖ ਲਗਾਓ' ਅਤੇ ਹੋਰ ਵਾਤਾਵਰਣ ਸੰਭਾਲ ਦੇ ਸੰਦੇਸ਼ ਦਿੱਤੇ ਗਏ। Alberta MLA, Prabhdeep Gill visit Khalsa College Amritsar, feels nostalgic ਅੰਤਰਰਾਸ਼ਟਰੀ ਸਾਂਝ ਅਤੇ ਵਿਸ਼ੇਸ਼ ਕਰਕੇ ਅਲਬਰਟਾ ਸੂਬੇ ਅਤੇ ਪੰਜਾਬ ਵਿਚਾਲੇ ਸੱਭਿਆਚਾਰਕ, ਵਿੱਦਿਅਕ ਅਤੇ ਫ਼ੈਕਲਟੀ ਅਦਾਨ-ਪ੍ਰਦਾਨ ਬਾਰੇ ਵੀ ਬੁਲਾਰਿਆਂ ਅਤੇ ਭਾਗ ਲੈਣ ਵਾਲੀਆਂ ਸਖਸ਼ੀਅਤਾਂ ਨੇ ਭਰਪੂਰ ਚਰਚਾ ਕੀਤੀ। Alberta MLA, Prabhdeep Gill visit Khalsa College Amritsar, feels nostalgic ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਅਲਬਰਟਾ ਸੂਬੇ ਦੇ ਵਿਧਾਇਕ ਅਤੇ ਖ਼ਾਲਸਾ ਕਾਲਜ ਐਗਰੀਕਲਚਰ ਵਿਭਾਗ ਦੇ ਰਹਿ ਚੁੱਕੇ ਵਿਦਿਆਰਥੀ ਪ੍ਰਭ ਗਿੱਲ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਬੋਲਦਿਆਂ ਉਹਨਾਂ ਕਿਹਾ ਕਿ ਖ਼ਾਲਸਾ ਕਾਲਜ ਕੈਂਪਸ 'ਚ ਪਹੁੰਚਣ 'ਤੇ ਉਹਨਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਆਪਣੇ ਘਰ ਵਾਪਸ ਆ ਗਏ ਹੋਣ। Alberta MLA, Prabhdeep Gill visit Khalsa College Amritsar, feels nostalgic ਉਹਨਾਂ ਨੇ ਕਿਹਾ ਕਿ ਖਾਲਸਾ ਕਾਲਜ ਦਾ ਇਤਿਹਾਸਕ ਹੈਰੀਟੇਜ਼ ਉਨ੍ਹਾਂ ਦੇ ਦਿਲ 'ਚ ਵੱਸਿਆ ਹੋਇਆ ਹੈ ਅਤੇ ਹਮੇਸ਼ਾ ਵੱਸਿਆ ਰਹੇਗਾ। ਇਸ ਮੌਕੇ 'ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰਰੀ ਸਕੱਤਰ ਰਾਜਿੰਦਰ ਮੋਹਨ ਛੀਨਾ ਨੇ ਪ੍ਰਭ ਗਿੱਲ ਦਾ ਨਿੱਘਾ ਸੁਆਗਤ ਕੀਤਾ। —PTC News-
canada prabhdeep-gill albera-mla
Advertisment

Stay updated with the latest news headlines.

Follow us:
Advertisment